ਭਾਰਤੀ ਗੇਂਦਬਾਜ਼ ਨੇ ਕੋਚ ਨੂੰ ਕੱਢੀਆਂ ਗਾਲ੍ਹਾ, ਮੁਆਫੀ ਨਾ ਮੰਗਣ ''ਤੇ ਬੋਰਡ ਨੇ ਲਿਆ ਸਖ਼ਤ ਫੈਸਲਾ

12/25/2019 5:29:25 PM

ਸਪੋਰਟਸ ਡੈਸਕ— ਭਾਰਤੀ ਗੇਂਦਬਾਜ਼ ਅਸ਼ੋਕ ਡਿੰਡਾ ਨੂੰ ਰਣਜੀ ਟੀਮ ਦੇ ਗੇਂਦਬਾਜ਼ੀ ਕੋਚ ਰਣਦੇਬ ਬੋਸ ਨੂੰ ਗਾਲ੍ਹਾਂ ਕੱਢਣ ਕਾਰਨ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਫਸਰਟ ਕਲਾਸ 'ਚ 420 ਵਿਕਟਾਂ ਲੈਣ ਵਾਲੇ ਡਿੰਡਾ ਨੇ ਮੰਗਲਵਾਰ ਨੂੰ ਕੋਚ ਬੋਸ ਨੂੰ ਗਲਤ ਸ਼ਬਦ ਕਹੇ ਅਤੇ ਫਿਰ ਮੁਆਫੀ ਮੰਗਣ ਤੋਂ ਮਨ੍ਹਾ ਕਰਨ 'ਤੇ ਉਸ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ। ਬੋਸ ਅਤੇ ਡਿੰਡਾ ਵਿਚਾਲੇ ਪਹਿਲਾਂ ਵੀ ਕਈ ਵਾਰ ਲੜਾਈ ਹੋ ਚੁੱਕੀ ਹੈ।

ਜਾਣਕਾਰੀ ਮੁਤਾਬਕ ਅਭਿਆਸ ਸੈਸ਼ਨ ਤੋਂ ਪਹਿਲਾਂ ਬੰਗਾਲ ਦੇ ਕੋਚ ਕਪਤਾਨ ਅਭਿਮਨੀਊ ਈਸ਼ਰਨ ਨਾਲ ਗੱਲਬਾਤ ਕਰ ਰਹੇ ਸੀ। ਡਿੰਡਾ ਨੂੰ ਲੱਗਾ ਕਿ ਕੋਚ ਬੋਸ ਈਸ਼ਰਨ ਨਾਲ ਉਸ ਦੇ ਬਾਰੇ ਗੱਲ ਕਰ ਰਹੇ ਹਨ। ਇਸ ਗੱਲ ਲੈ ਕੇ ਡਿੰਡਾ ਡ੍ਰੈਸਿੰਗ ਰੂਮ 'ਚ ਗੁੱਸੇ ਨਾਲ ਬੋਸ 'ਤੇ ਉਚੀ ਆਵਾਜ਼ 'ਚ ਬੋਲ ਪਿਆ। ਉਥੇ ਹੀ ਬੰਗਾਲ ਕ੍ਰਿਕਟ ਐਸੋਸੀਏਸ਼ਨ ਨੇ ਦਾਅਵਾ ਕੀਤਾ ਹੈ ਕਿ ਬੰਗਾਲ ਦੇ ਕਪਤਾਨ ਈਸ਼ਰਨ ਅਤੇ ਬੋਸ ਟੀਮ ਦੀ ਰਣਨੀਤੀ 'ਚ ਚਰਚਾ ਕਰ ਰਹੇ ਸੀ।
ਬੋਰਡ ਨੇ ਡਿੰਡਾ ਨੂੰ ਟੀਮ 'ਚੋਂ ਕੱਢਣਾ ਨਹੀਂ ਚਾਹੁੰਦਾ ਸੀ ਪਰ ਜਦ ਬੰਗਾਲ ਕ੍ਰਿਕਟ ਐਸੋਸੀਏਸ਼ਨ ਦੇ ਸੈਕੇਟਰੀ ਨੇ ਬੈਠਕ ਬੁਲਾਈ ਅਤੇ ਇਸ ਦੌਰਾਨ ਡਿੰਡਾ ਨੂੰ ਬੋਸ ਤੋਂ ਮੁਆਫੀ ਮੰਗਣ ਲਈ ਕਿਹਾ ਗਿਆ ਤਾਂ ਉਸ ਨੇ ਸਾਫ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਬੋਰਡ ਨੇ ਵੀ ਸਖਤ ਰਵੱਈਆ ਅਪਨਾਉਂਦੇ ਹੋਏ ਡਿੰਡਾ ਨੂੰ ਟੀਮ 'ਚੋਂ ਬਾਹਰ ਕਰ ਦਿੱਤਾ।