ਭਾਰਤੀ ਐਥਲੈਟਿਕਸ ਹਾਈ ਪ੍ਰਫਾਰਮੈਂਸ ਨਿਰਦੇਸ਼ਕ ਹਰਮਾਨ ਨੇ ਦਿੱਤਾ ਅਸਤੀਫਾ

11/23/2020 2:26:09 AM

ਨਵੀਂ ਦਿੱਲੀ– ਭਾਰਤੀ ਐਥਲੈਟਿਕਸ ਮਹਾਸੰਘ (ਏ. ਐੱਫ. ਆਈ.) ਦੇ ਹਾਈ ਪ੍ਰਫਾਰਮੈਂਸ ਨਿਰਦੇਸ਼ਕ ਵੋਲਕਰ ਹਰਮਾਨ ਨੇ ਇਹ ਕਹਿੰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਕਿ ਉਹ ਭੂਮਿਕਾ ਦੇ ਨਾਲ-ਨਾਲ ਆਉਣ ਵਾਲੀਆਂ ਉਮੀਦਾਂ ਨੂੰ ਪੂਰਾ ਨਹੀਂ ਕਰ ਸਕਦਾ।
ਏ. ਐੱਫ. ਆਈ. ਦੇ ਇਕ ਸੂਤਰ ਨੇ ਪੁਸ਼ਟੀ ਕੀਤੀ ਕਿ ਹਰਮਾਨ ਨੇ ਕੁਝ ਹਫਤੇ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਸੀ ਪਰ ਕਿਹਾ ਕਿ ਉਸਨੇ ਵਿਸ਼ੇਸ਼ ਕਾਰਣ ਨਹੀਂ ਦੱਸਿਆ ਸੀ। ਹਾਲਾਂਕਿ ਖੇਡ ਮੰਤਰਾਲਾ ਨੇ ਉਸਦਾ ਕਰਾਰ 2023 ਓਲੰਪਿਕ ਦੇ ਅੰਤ ਤਕ ਵਧਾ ਦਿੱਤਾ ਸੀ। ਜਰਮਨੀ ਦੇ ਹਰਮਾਨ ਨੂੰ ਜੂਨ 2019 ਵਿਚ 2021 ਤੇ ਮੁਲਤਵੀ ਹੋਈਆਂ ਟੋਕੀਓ ਓਲੰਪਿਕ ਖੇਡਾਂ ਦੇ ਅੰਤ ਤਕ ਨਿਯੁਕਤ ਕੀਤਾ ਗਿਆ ਸੀ। ਸਤੰਬਰ ਵਿਚ ਮੰਤਰਾਲਾ ਨੇ ਉਸਦਾ ਕਰਾਰ 2024 ਓਲੰਪਿਕ ਤਕ ਲਈ ਵਧਾ ਦਿੱਤਾ ਸੀ ਪਰ ਏ. ਐੱਫ. ਆਈ. ਸੂਤਰਾਂ ਨੇ ਕਿਹਾ ਕਿ ਉਸ ਨੇ ਨਵੇਂ ਕਰਾਰ 'ਤੇ ਦਸਤਖਤ ਨਹੀਂ ਕੀਤੇ ਸਨ।

Gurdeep Singh

This news is Content Editor Gurdeep Singh