ਏਸ਼ੀਆਈ ਇੰਡੋਰ ''ਚ ਭਾਰਤ ਨੂੰ ਦੋ ਸੋਨ ਅਤੇ ਇਕ ਕਾਂਸੀ ਤਮਗਾ

09/20/2017 9:25:53 AM

ਅਸ਼ਾਗਾਬਾਟ— ਭਾਰਤ ਨੇ ਪੰਜਵੀਂ ਏਸ਼ੀਆਈ ਇੰਡੋਰ ਅਤੇ ਮਾਰਸ਼ਲ ਆਰਟਸ ਖੇਡਾਂ 'ਚ ਆਪਣਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਜਾਰੀ ਰਖਦੇ ਹੋਏ ਪ੍ਰਤੀਯੋਗਿਤਾ ਦੇ ਚੌਥੇ ਦਿਨ ਅੱਜ ਇੱਥੇ 2 ਸੋਨ ਅਤੇ ਇਕ ਕਾਂਸੀ ਤਮਗਾ ਜਿੱਤਿਆ। ਗੋਵਿੰਦ ਲਕਸ਼ਮਨਣ ਨੇ ਪੁਰਸ਼ਾਂ ਦੀ 5000 ਮੀਟਰ ਦੌੜ ਜਦਕਿ ਪੀਯੂ ਨੇ ਮਹਿਲਾਵਾਂ ਦੀ 1500 ਮੀਟਰ ਦੌੜ 'ਚ ਸੋਨ ਤਮਗੇ ਜਿੱਤੇ। ਧਰਮਿੰਦਰ ਨੇ ਪੁਰਸ਼ ਫ੍ਰੀਸਟਾਈਲ ਕੁਸ਼ਤੀ ਦੇ 70 ਕਿਲੋਗ੍ਰਾਮ ਭਾਰ ਵਰਗ 'ਚ ਕਾਂਸੀ ਤਮਗਾ ਹਾਸਲ ਕੀਤਾ ਹੈ। ਭਾਰਤ ਤਮਗਾ ਸੂਚੀ 'ਚ ਅਜੇ 9ਵੇਂ ਸਥਾਨ 'ਤੇ ਹੈ। ਮੇਜ਼ਬਾਨ ਤੁਰਕਮੇਨਿਸਤਾਨ 39 ਸੋਨ, 27 ਚਾਂਦੀ ਅਤੇ 18 ਕਾਂਸੀ ਤਮਗਿਆਂ ਨਾਲ ਚੋਟੀ 'ਤੇ ਹੈ।