ਹਰਮਨਪ੍ਰੀਤ ਅਤੇ ਰੇਣੂਕਾ ਚਮਕੀ, ਭਾਰਤ ਨੇ 23 ਸਾਲਾਂ ਬਾਅਦ ਇੰਗਲੈਂਡ 'ਚ ਜਿੱਤੀ ਵਨਡੇ ਸੀਰੀਜ਼

09/22/2022 10:47:43 AM

ਕੈਂਟਰਬਰੀ (ਏਜੰਸੀ)- ਕਪਤਾਨ ਹਰਮਨਪ੍ਰੀਤ ਕੌਰ ਦੀ ਨਾਬਾਦ 143 ਦੌੜਾਂ ਦੀ ਸੈਂਕੜੇ ਦੀ ਪਾਰੀ ਅਤੇ ਰੇਣੂਕਾ ਸਿੰਘ ਦੀਆਂ ਚਾਰ ਵਿਕਟਾਂ ਦੀ ਮਦਦ ਨਾਲ ਭਾਰਤ ਨੇ ਦੂਜੇ ਮਹਿਲਾ ਵਨਡੇ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਇੰਗਲੈਂਡ ਨੂੰ 88 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ 2-1 ਨਾਲ ਕਬਜ਼ਾ ਕਰ ਲਿਆ ਹੈ। ਭਾਰਤੀ ਮਹਿਲਾ ਟੀਮ ਨੇ ਇਸ ਤਰ੍ਹਾਂ ਇੰਗਲੈਂਡ ਦੀ ਧਰਤੀ 'ਤੇ 1999 ਤੋਂ ਬਾਅਦ ਪਹਿਲੀ ਵਾਰ ਵਨਡੇ ਸੀਰੀਜ਼ ਜਿੱਤੀ। ਉਸ ਨੇ 23 ਸਾਲ ਪਹਿਲਾਂ ਇੰਗਲੈਂਡ ਨੂੰ 2-1 ਨਾਲ ਹਰਾਇਆ ਸੀ।

ਇਹ ਵੀ ਪੜ੍ਹੋ: ਬ੍ਰਿਟੇਨ ’ਚ ਹੁਣ ਦੁਰਗਾ ਮੰਦਿਰ ਦੇ ਬਾਹਰ ਭੜਕਾਊ ਪ੍ਰਦਰਸ਼ਨ, ਲਾਏ ਅੱਲ੍ਹਾ-ਹੂ-ਅਕਬਰ ਦੇ ਨਾਅਰੇ (ਵੀਡੀਓ)

ਹਰਮਨਪ੍ਰੀਤ ਨੇ ਆਪਣੇ ਸੈਂਕੜੇ ਦੀ ਪਾਰੀ ਵਿੱਚ 111 ਗੇਂਦਾਂ ਦਾ ਸਾਹਮਣਾ ਕੀਤਾ ਅਤੇ 18 ਚੌਕੇ ਅਤੇ ਚਾਰ ਛੱਕੇ ਲਗਾਏ। ਵਨਡੇ ਕ੍ਰਿਕਟ 'ਚ ਇਹ ਉਨ੍ਹਾਂ ਦਾ ਪੰਜਵਾਂ ਅਤੇ ਇੰਗਲੈਂਡ ਖ਼ਿਲਾਫ਼ ਦੂਜਾ ਸੈਂਕੜਾ ਹੈ। ਉਨ੍ਹਾਂ ਤੋਂ ਇਲਾਵਾ ਹਰਲੀਨ ਦਿਓਲ ਨੇ 58 ਅਤੇ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ 40 ਦੌੜਾਂ ਦਾ ਯੋਗਦਾਨ ਦਿੱਤਾ ਅਤੇ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 5 ਵਿਕਟਾਂ 'ਤੇ 333 ਦੌੜਾਂ ਦਾ ਵੱਡਾ ਸਕੋਰ ਬਣਾਇਆ, ਜਿਸ ਦੇ ਜਵਾਬ 'ਚ ਇੰਗਲੈਂਡ ਦੀ ਟੀਮ ਸਿਰਫ਼ 245 ਦੌੜਾਂ ਹੀ ਬਣਾ ਸਕੀ। ਇਹ ਵਨਡੇ ਕ੍ਰਿਕਟ 'ਚ ਭਾਰਤੀ ਮਹਿਲਾ ਟੀਮ ਦਾ ਦੂਜਾ ਸਭ ਤੋਂ ਵੱਡਾ ਸਕੋਰ ਹੈ।

ਉਥੇ ਹੀ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਟਵੀਟ ਕਰਕੇ ਭਾਰਤੀ ਮਹਿਲਾ ਟੀਮ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਟਵੀਟ ਕਰਦੇ ਹੋਏ ਲਿਖਿਆ, 'ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਇੰਗਲੈਂਡ ਵਿੱਚ 23 ਸਾਲਾਂ ਬਾਅਦ ODI ਲੜੀ ਜਿੱਤਣ 'ਤੇ ਵਧਾਈ। ਭਾਰਤੀ ਨੇ ਦੂਜੇ ਮੈਚ ਵਿੱਚ ਇੰਗਲੈਂਡ ਨੂੰ 88 ਦੌੜਾਂ ਨਾਲ ਹਰਾ ਕੇ 2-0 ਦੀ ਲੀਡ ਬਣਾਈ। 333 ਦੌੜਾਂ ਦੇ ਵਿਸ਼ਾਲ ਸਕੋਰ ਵਿੱਚ ਕਪਤਾਨ ਹਰਮਨਪ੍ਰੀਤ (143) ਤੇ ਹਰਲੀਨ ਦਿਓਲ (58) ਨੇ 113 ਦੌੜਾਂ ਦੀ ਸਾਂਝੇਦਾਰੀ ਕੀਤੀ। ਦੋਵਾਂ ਨੂੰ ਮੁਬਾਰਕਾਂ।'

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry