ਭਾਰਤ ਨੇ ਵਿੰਡੀਜ਼ ਖਿਲਾਫ ਜਿੱਤੀ ਲਗਾਤਾਰ 3 ਸੀਰੀਜ਼, ਮੈਚ ਦੌਰਾਨ ਬਣੇ ਕਈ ਵੱਡੇ ਰਿਕਾਰਡਜ਼

12/12/2019 1:16:33 PM

ਸਪੋਰਟਸ ਡੈਸਕ— ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡੇ ਗਏ ਮੈਚ 'ਚ ਟੀਮ ਇੰਡੀਆ ਨੇ ਬਾਜੀ ਮਾਰ ਕੇ ਵੈਸਟਇੰਡੀਜ਼ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਤੇ ਕਬਜ਼ਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਦੀ ਟੀਮ ਨੇ ਨਿਰਧਾਰਤ 20 ਓਵਰਾਂ 'ਚ 3 ਵਿਕਟ ਦੇ ਨੁਕਸਾਨ 'ਤੇ 240 ਦੌੜਾਂ ਬਣਾਈਆਂ ਸਨ। ਇਸ ਟੀਚੇ ਦਾ ਵੈਸਟਇੰਡੀਜ਼ ਦੀ ਟੀਮ ਨਿਰਧਾਰਤ 20 ਓਵਰ 'ਚ ਸਿਰਫ 8 ਵਿਕਟਾਂ ਦੇ ਨੁਕਸਾਨ 'ਤੇ ਸਿਰਫ 173 ਦੌੜਾਂ ਹੀ ਬਣਾ ਸਕੀ। ਟੀਮ ਇੰਡੀਆ ਵਲੋਂ ਕਪਤਾਨ ਵਿਰਾਟ ਕੋਹਲੀ, ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਕੇ. ਐੱਲ. ਰਾਹੁਲ ਨੇ ਤੂਫਾਨੀ ਪਾਰੀ ਖੇਡੀ, ਜਿਸ ਦੇ ਚੱਲਦੇ ਉਨ੍ਹਾਂ ਨੇ ਨਾਂ ਸਿਰਫ ਵੈਸਟਇੰਡੀਜ਼ ਦੇ ਸਾਹਮਣੇ ਵੱਡਾ ਸਕੋਰ ਖੜਾ ਕੀਤਾ ਸਗੋਂ ਕਈ ਰਿਕਾਰਡ ਵੀ ਆਪਣੇ ਨਾਂ ਕੀਤੇ।

ਮੈਚ 'ਚ ਬਣੇ ਰਿਕਾਰਡਜ਼ 'ਤੇ ਇਕ ਨਜ਼ਰ :
- ਭਾਰਤ ਦੀ ਵੈਸਟਇੰਡੀਜ਼ ਖਿਲਾਫ ਇਹ 10ਵੀਂ ਜਿੱਤ ਸੀ। ਇਸ ਤੋਂ ਪਹਿਲਾਂ ਦੋਵਾਂ ਟੀਮਾਂ ਵਿਚਾਲੇ ਕੁਲ 16 ਮੈਚ ਖੇਡੇ ਗਏ ਸਨ। ਜਿਸ 'ਚ ਭਾਰਤ ਦੀ ਟੀਮ ਨੇ 9 ਮੈਚ ਜਿੱਤੇ ਸਨ, ਉਥੇ ਹੀ ਵੈਸਟਇੰਡੀਜ਼ ਦੀ ਟੀਮ ਨੇ 6 ਮੈਚ ਜਿੱਤੇ ਸਨ। ਵੈਸਟਇੰਡੀਜ਼ ਖਿਲਾਫ ਭਾਰਤ ਨੇ ਲਗਾਤਾਰ ਤੀਜੀ ਟੀ-20 ਸੀਰੀਜ਼ ਜਿੱਤੀ ਹੈ।
- ਭਾਰਤੀ ਸਲਾਮੀ ਬੱਲੇਬਾਜ਼ ਕੇ. ਐੱਲ ਰਾਹੁਲ ਨੇ ਆਪਣੇ ਟੀ-20 ਅੰਤਰਰਾਸ਼ਟਰੀ ਕਰੀਅਰ ਦਾ 8ਵਾਂ ਅਰਧ ਸੈਂਕੜਾ ਲਗਾਇਆ ਹੈ। ਉਹ ਭਾਰਤ ਲਈ 2 ਸੈਂਕੜੇ ਵੀ ਲੱਗਾ ਚੁੱਕਾ ਹੈ।
ਰੋਹਿਤ ਸ਼ਰਮਾ ਦਾ ਇਹ ਟੀ-20 ਅੰਤਰਰਾਸ਼ਟਰੀ ਕਰੀਅਰ ਦਾ 19ਵਾਂ ਅਰਧ ਸੈਂਕੜਾ ਸੀ। ਉਹ ਇਸ ਫਾਰਮੈਟ 'ਚ 4 ਸੈਂਕੜੇ ਵੀ ਭਾਰਤ ਲਈ ਲੱਗਾ ਚੁੱਕਾ ਹੈ।
- ਰੋਹਿਤ ਸ਼ਰਮਾ ਨੇ ਅੱਜ ਆਪਣੀ ਪਾਰੀ ਦਾ ਪਹਿਲਾ ਛੱਕਾ ਲਗਾਉਂਦੇ ਹੀ ਅੰਤਰਰਾਸ਼ਟਰੀ ਕ੍ਰਿਕਟ 'ਚ ਆਪਣੇ 400 ਛੱਕੇ ਪੂਰੇ ਕਰ ਲਏ ਹਨ। ਉਨ੍ਹਾਂ ਤੋਂ ਪਹਿਲਾਂ 400 ਅੰਤਰਰਾਸ਼ਟਰੀ ਛੱਕੇ ਲਗਾਉਣ ਦਾ ਕਾਰਨਾਮਾ ਸਿਰਫ ਕ੍ਰਿਸ ਗੇਲ ਅਤੇ ਸ਼ਾਹਿਦ ਅਫਰੀਦੀ ਹੀ ਕਰ ਪਾਏ ਹਨ।
- ਵਿਰਾਟ ਕੋਹਲੀ ਨੇ ਅੱਜ ਆਪਣੇ ਟੀ-20 ਅੰਤਰਰਾਸ਼ਟਰੀ ਕਰੀਅਰ ਦਾ 24ਵਾਂ ਅਰਧ ਸੈਂਕੜੇ ਬਣਾਇਆ।
- ਟੀ-20 ਅੰਤਰਰਾਸ਼ਟਰੀ ਦੀ ਇਕ ਪਾਰੀ 'ਚ 70 ਜਾਂ ਉਸ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਤਿੰਨ ਬੱਲੇਬਾਜ਼ਾਂ ਦਾ ਇਹ ਪਹਿਲਾ ਮੌਕਾ ਸੀ।
ਕੇ. ਐੱਲ ਰਾਹੁਲ :  91 (56)
ਰੋਹਿਤ ਸ਼ਰਮਾ :  71 (34)
ਵਿਰਾਟ ਕੋਹਲੀ : 70* (29)

ਭਾਰਤ ਦਾ ਟੀ-20 'ਚ 5ਵਾਂ ਸਭ ਤੋਂ ਵੱਡਾ ਸਕੋਰ :
260/5 v ਸ਼੍ਰੀਲੰਕਾ, ਇੰਦੌਰ, 2017
244/4 v ਵੈਸਟਇੰਡੀਜ਼, ਲਾਡਰਹਿਲ, 2016
240/3 v ਵੈਸਟਇੰਡੀਜ਼, ਮੁੰਬਈ, 2019*
218/4 v ਇੰਗਲੈਂਡ, ਡਰਬਨ, 2007
213/4 v ਆਇਰਲੈਂਡ, ਡਬਲਿਨ, 2018

ਭਾਰਤ ਲਈ ਟੀ-20 ਕ੍ਰਿਕਟ 'ਚ ਸਭ ਤੋਂ ਤੇਜ਼ ਅਰਧ ਸੈਂਕੜੇ:
12 – ਯੁਵਰਾਜ ਸਿੰਘ ਬਨਾਮ ਇੰਗਲੈਂਡ, ਡਰਬਨ, 2007
19 – ਗੌਤਮ ਗੰਭੀਰ ਬਨਾਮ ਸ਼੍ਰੀਲੰਕਾ, ਨਾਗਪੁਰ, 2009
20 – ਯੁਵਰਾਜ ਸਿੰਘ ਬਨਾਮ ਆਸਟਰੇਲੀਆ, ਡਰਬਨ, 2007
20 – ਯੁਵਰਾਜ ਸਿੰਘ ਬਨਾਮ ਸ਼੍ਰੀਲੰਕਾ, ਮੋਹਾਲੀ, 2009
21 – ਵਿਰਾਟ ਕੋਹਲੀ ਬਨਾਮ ਵੈਸਟਇੰਡੀਜ਼, ਮੁੰਬਈ, 2019*

ਕੇ. ਐੱਲ ਰਾਹੁਲ ਦੀਆਂ ਵਾਨਖੇੜੇ ਸਟੇਡੀਅਮ 'ਚ ਆਖਰੀ ਤਿੰਨ ਟੀ-20 ਪਾਰੀਆਂ
-91 (56) ਬਨਾਮ ਵੈਸਟਇੰਡੀਜ਼, 2019*
-100* (64) ਬਨਾਮ ਮੁੰਬਈ ਇੰਡੀਅਨਸ, 2019
-94 (60) ਬਨਾਮ ਮੁੰਬਈ ਇੰਡੀਅਨਸ, 2018

ਇਕ ਟੀ-20 ਅੰਤਰਰਾਸ਼ਟਰੀ ਪਾਰੀ 'ਚ ਟੀਮ ਦੇ 3 ਬੱਲੇਬਾਜ਼ਾਂ ਵਲੋਂ 50+ ਸਕੋਰ
-ਭਾਰਤ ਬਨਾਮ ਇੰਗਲੈਂਡ ਡਰਬਨ 2007
-ਦੱਖਣੀ ਅਫਰੀਕਾ ਬਨਾਮ ਇੰਗਲੈਂਡ ਮੁੰਬਈ 2016
-ਦੱਖਣੀ ਅਫਰੀਕਾ ਬਨਾਮ ਸ਼੍ਰੀਲੰਕਾਂ ਐਡੀਲੇਡ 2019
-ਭਾਰਤ ਬਨਾਮ ਵੈਸਟਇੰਡੀਜ਼ ਮੁੰਬਈ 2019*

ਟੀ-20 'ਚ ਭਾਰਤ ਦੇ ਸਰਵਸ਼੍ਰੇਸ਼ਠ ਪਾਵਰਪਲੇਅ ਸਕੋਰ
78 ਬਨਾਮ ਦੱਖਣੀ ਅਫਰੀਕਾ ਜੋਹਾਂਸਬਰਗ 2018
77 ਬਨਾਮ ਸ਼੍ਰੀਲੰਕਾ ਨਾਗਪੁਰ 2009
76 ਬਨਾਮ ਨਿਊਜ਼ੀਲੈਂਡ ਜੋਹਾਂਸਬਰਗ 2007
74 ਬਨਾਮ ਆਸਟਰੇਲੀਆ ਸਿਡਨੀ 2016
72 ਬਨਾਮ ਵੈਸਟਇੰਡੀਜ਼ ਮੰਬਈ WS 2019*

ਸਭ ਤੋਂ ਜ਼ਿਆਦਾ 100 ਟੀ-20 ਅੰਤਰਰਾਸ਼ਟਰੀ ਸਾਂਝੇਦਾਰੀਆਂ
4 ਰੋਹਿਤ-ਧਵਨ (52 ਪਾਰੀ)
3 ਰੋਹਿਤ-ਰਾਹੁਲ (14)
3 ਰੋਹਿਤ-ਵਿਰਾਟ (22)
3 ਗੁਪਟਿਲ-ਮੁਨਰੋ (24)
3 ਗੁਪਟਿਲ-ਵਿਲੀਅਮਸਨ (24)
3 ਵਾਰਨਰ-ਵਾਟਸਨ (37)
-  ਕੀਰੋਨ ਪੋਲਾਰਡ ਨੇ ਭਾਰਤ ਖਿਲਾਫ ਆਪਣੇ ਟੀ-20 ਅੰਤਰਰਾਸ਼ਟਰੀ ਕਰੀਅਰ ਦਾ ਚੌਥਾ ਅਰਧ ਸੈਂਕੜਾ ਬਣਾਇਆ।