ਵਿਸ਼ਵ ਕੱਪ ਤੋਂ ਪਹਿਲਾਂ ਆਸਟਰੇਲੀਆ ਦੇ ਖ਼ਿਲਾਫ਼ ਤਿੰਨ ਟੀ20 ਮੈਚਾਂ ਦੀ ਮੇਜ਼ਬਾਨੀ ਕਰੇਗਾ ਭਾਰਤ

05/10/2022 2:30:11 PM

ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਟੀਮ ਸਤੰਬਰ 'ਚ ਆਸਟਰੇਲੀਆ ਦੇ ਖ਼ਿਲਾਫ਼ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਖੇਡੇਗੀ। ਇਕ ਰਿਪੋਰਟ ਦੇ ਮੁਤਾਬਕ, 'ਆਸਟਰੇਲੀਆਈ ਟੀਮ ਜ਼ਿੰਬਾਬਵੇ, ਨਿਊਜ਼ੀਲੈਂਡ, ਵੈਸਟਇੰਡੀਜ਼, ਇੰਗਲੈਂਡ ਤੇ ਭਾਰਤ ਦੇ ਖ਼ਿਲਾਫ਼ ਤਿੰਨ-ਤਿੰਨ ਟੀ20 ਮੈਚ ਖੇਡੇਗੀ। ਇਹ ਸੀਰੀਜ਼ ਅਕਤੂਬਰ-ਨਵੰਬਰ 'ਚ ਆਸਟਰੇਲੀਆ 'ਚ ਹੋਣ ਵਾਲੀ ਟੀ-20 ਵਿਸ਼ਵ ਕੱਪ ਦੀ ਤਿਆਰੀ ਲਈ ਹੋਵੇਗੀ।

ਅਗਲੇ ਸਾਲ ਆਸਟਰੇਲੀਆ ਨੂੰ ਚਾਰ ਟੈਸਟ ਮੈਚਾਂ ਲਈ ਫਰਵਰੀ-ਮਾਰਚ 'ਚ ਭਾਰਤ ਦਾ ਦੌਰਾ ਕਰਨਾ ਹੈ। ਭਾਰਤੀ ਟੀਮ ਨੇ 9 ਤੋਂ 19 ਜੂਨ ਤਕ ਦੱਖਣੀ ਅਫਰੀਕਾ ਖ਼ਿਲਾਫ ਪੰਜ ਮੈਚਾਂ ਦੀ ਟੀ20 ਸੀਰੀਜ਼ ਖੇਡਣੀ ਹੈ। ਭਾਰਤੀ ਟੀਮ ਇਕ ਜੁਲਾਈ ਤੋਂ ਇੰਗਲੈਂਡ ਦੇ ਖ਼ਿਲਾਫ਼ ਪੰਜਵਾਂ ਤੇ ਆਖ਼ਰੀ ਟੈਸਟ ਖੇਡੇਗੀ ਜੋ ਪਿਛਲੇ ਸਾਲ ਕੋਰੋਨਾ ਮਹਾਮਾਰੀ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ। ਭਾਰਤ ਨੂੰ ਇੰਗਲੈਂਡ ਦੇ ਖ਼ਿਲਾਫ਼ ਤਿੰਨ ਟੀ-20 ਤੇ ਤਿੰਨ ਵਨ-ਡੇ ਮੈਚ ਵੀ ਖੇਡਣੇ ਹਨ।

Tarsem Singh

This news is Content Editor Tarsem Singh