2025 ''ਚ ਮਹਿਲਾ ਵਨ-ਡੇ ਕ੍ਰਿਕਟ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ ਭਾਰਤ

07/27/2022 7:26:22 PM

ਨਵੀਂ ਦਿੱਲੀ- ਭਾਰਤ 2025 ਵਿੱਚ ਮਹਿਲਾ 50 ਓਵਰਾਂ ਦੇ ਵਨ-ਡੇ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ ਕਿਉਂਕਿ ਬੀ. ਸੀ. ਸੀ. ਆਈ. ਨੇ ਬਰਮਿੰਘਮ ਵਿੱਚ ਸਮਾਪਤ ਹੋਈ ਆਈ. ਸੀ. ਸੀ. ਦੀ ਸਾਲਾਨਾ ਕਾਨਫਰੰਸ ਦੌਰਾਨ ਮੈਗਾ-ਟੂਰਨਾਮੈਂਟ ਲਈ ਬੋਲੀ ਜਿੱਤ ਲਈ ਹੈ। ਦੇਸ਼ ਇੱਕ ਦਹਾਕੇ ਤੋਂ ਵੱਧ ਸਮੇਂ ਬਾਅਦ ਫਿਰ ਤੋਂ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈ. ਸੀ. ਸੀ.) ਦੇ ਇਸ ਉਤਸ਼ਾਹੀ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ। ਆਖਰੀ ਵਾਰ 50 ਓਵਰਾਂ ਦਾ ਵਿਸ਼ਵ ਕੱਪ ਭਾਰਤ ਵਿੱਚ 2013 ਵਿੱਚ ਹੋਇਆ ਸੀ। ਇਸ ਵਿਸ਼ਵ ਕੱਪ ਵਿੱਚ ਆਸਟਰੇਲੀਆ ਮੁੰਬਈ ਵਿੱਚ ਫਾਈਨਲ ਮੈਚ ਵਿੱਚ ਵੈਸਟਇੰਡੀਜ਼ ਨੂੰ 114 ਦੌੜਾਂ ਨਾਲ ਹਰਾ ਕੇ ਚੈਂਪੀਅਨ ਬਣਿਆ ਸੀ।

ਤਿੰਨ ਹੋਰ ਆਈ. ਸੀ. ਸੀ. ਮਹਿਲਾ ਟੂਰਨਾਮੈਂਟਾਂ ਦੇ ਮੇਜ਼ਬਾਨਾਂ ਦਾ ਵੀ ਅੱਜ ਐਲਾਨ ਕੀਤਾ ਗਿਆ। 2024 ਟੀ-20 ਵਿਸ਼ਵ ਕੱਪ ਬੰਗਲਾਦੇਸ਼ ਵਿੱਚ ਹੋਵੇਗਾ। 2026 ਟੀ-20 ਵਿਸ਼ਵ ਕੱਪ ਇੰਗਲੈਂਡ 'ਚ ਹੋਵੇਗਾ ਜਦਕਿ 2027 ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਸ਼੍ਰੀਲੰਕਾ ਨੇ ਕੀਤੀ ਹੈ। ਆਈ. ਸੀ. ਸੀ. ਦੀ ਇੱਕ ਰਿਲੀਜ਼ ਦੇ ਅਨੁਸਾਰ, ਬੀ. ਸੀ. ਸੀ. ਆਈ. ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ, "ਅਸੀਂ ਆਈ. ਸੀ. ਸੀ. ਮਹਿਲਾ ਕ੍ਰਿਕਟ ਵਿਸ਼ਵ ਕੱਪ 2025 ਦੀ ਮੇਜ਼ਬਾਨੀ ਕਰਨ ਲਈ ਉਤਸੁਕ ਸੀ ਅਤੇ ਸਾਨੂੰ ਖੁਸ਼ੀ ਹੈ ਕਿ ਸਾਨੂੰ ਇਸ ਦੀ ਮੇਜ਼ਬਾਨੀ ਮਿਲੀ ਹੈ।"

Tarsem Singh

This news is Content Editor Tarsem Singh