ਮਨਪ੍ਰੀਤ ਦੀ ਅਗਵਾਈ ''ਚ ਪ੍ਰੋ ਲੀਗ ਮੁਕਾਬਲੇ ''ਚ ਆਸਟਰੇਲੀਆ ਨਾਲ ਭਿੜੇਗਾ ਭਾਰਤ

02/18/2020 3:12:40 PM

ਸਪੋਰਟਸ ਡੈਸਕ— ਵਰਲਡ ਰੈਂਕਿੰਗ 'ਚ ਦੂਜੇ ਸਥਾਨ 'ਤੇ ਕਾਬਜ਼ ਆਸਟਰੇਲੀਆ ਖਿਲਾਫ 21 ਅਤੇ 22 ਫਰਵਰੀ ਨੂੰ ਖੇਡੇ ਜਾਣ ਵਾਲੇ ਐੱਫ. ਆਈ. ਐੱਚ ਪ੍ਰੋ ਲੀਗ ਮੁਕਾਬਲੇ ਲਈ ਹਾਕੀ ਇੰਡੀਆ ਨੇ ਮਨਪ੍ਰੀਤ ਸਿੰਘ ਦੀ ਅਗਵਾਈ 'ਚ ਮੰਗਲਵਾਰ ਨੂੰ 24 ਮੈਂਮਬਰੀ ਭਾਰਤੀ ਟੀਮ ਦਾ ਐਲਾਨ ਕੀਤੀ। ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ 'ਚ ਖੇਡੇ ਜਾਣ ਵਾਲੇ ਮੁਕਾਬਲੇ ਲਈ ਹਰਮਨਪ੍ਰੀਤ ਸਿੰਘ ਟੀਮ ਦੇ ਉਪਕਪਤਾਨ ਹੋਣਗੇ। ਹਾਲ ਹੀ 'ਚ ਵਰਲਡ ਰੈਂਕਿੰਗ 'ਚ ਚੌਥੇ ਸਥਾਨ 'ਤੇ ਪਹੁੰਚੀ ਭਾਰਤੀ ਟੀਮ ਨੇ ਐਫ. ਆਈ. ਐੱਚ ਪ੍ਰੋ ਲੀਗ ਦੇ ਪਿਛਲੇ ਮੁਕਾਬਲੇ 'ਚ ਵਰਲਡ ਚੈਂਪੀਅਨ ਬੈਲਜੀਅਮ ਨੂੰ ਪਹਿਲੇ ਮੈਚ 'ਚ 2-1 ਨਾਲ ਹਰਾਇਆ ਸੀ ਜਦ ਕਿ ਦੂਜੇ ਮੁਕਾਬਲੇ 'ਚ ਉਸ ਨੂੰ 2-3 ਨਾਲ ਹਾਰ ਦਾ ਸਾਮਣਾ ਕਰਨਾ ਪਿਆ।

24 ਮੈਂਮਬਰੀ ਟੀਮ 'ਚ ਗੋਲਕੀਪਰ ਪੀ. ਆਰ. ਸ਼੍ਰੀਜੇਸ਼ ਅਤੇ ਕ੍ਰਿਸ਼ਣ ਪਾਠਕ ਤੋਂ ਇਲਾਵਾ ਅਮਿਤ ਰੋਹਿਦਾਸ, ਸੁਰੇਂਦਰ ਕੁਮਾਰ, ਬੀਰੇਂਦਰ ਸ਼ਤੀਰ, ਹਰਮਨਪ੍ਰੀਤ ਸਿੰਘ, ਵਰੁਣ ਕੁਮਾਰ, ਗੁਰਿੰਦਰ ਸਿੰਘ ਅਤੇ ਰੂਪਿੰਦਰ ਪਾਲ ਸਿੰਘ ਜਿਵੇਂ ਖ਼ੁਰਾਂਟ ਖਿਡਾਰੀ ਹਨ। ਟੀਮ ਦੇ ਮੁੱਖ ਕੋਚ ਗ੍ਰਾਹਮ ਰੀਡ ਨੇ ਕਿਹਾ,  'ਵਰਲਡ ਚੈਂਪੀਅਨ ਖਿਲਾਫ ਕਰੀਬੀ ਮੁਕਾਬਲੇ ਖੇਡਣ ਤੋਂ ਬਾਅਦ ਅਸੀਂ ਇਕ ਹੋਰ ਮਜਬੂਤ ਟੀਮ ਨਾਲ ਭਿੜਾਂਗੇ। ਉਨ੍ਹਾਂ ਨੇ ਕਿਹਾ, 'ਅਸੀਂ ਫਿਰ ਤੋਂ ਟੀਮ 'ਚ ਮਜ਼ਬੂਤ ਖਿਡਾਰੀਆਂ ਨੂੰ ਜਗ੍ਹਾ ਦਿੱਤੀ ਹੈ ਜੋ ਸਾਨੂੰ ਪੂਰੇ ਮੈਚ 'ਚ ਚੰਗਾ ਸੰਤੁਲਨ ਪ੍ਰਦਾਨ ਕਰਨ ਦੇ ਨਾਲ ਦੁਨੀਆ ਦੀ ਸਭ ਤੋਂ ਸਰਵਸ਼੍ਰੇਸ਼ਠ ਟੀਮਾਂ 'ਚੋਂ ਇਕ ਦਾ ਮੁਕਾਬਲਾ ਕਰਨ 'ਚ ਸਾਡੀ ਮਦਦ ਕਰ ਸਕਦੇ ਹਨ।

ਭਾਰਤੀ ਟੀਮ :
ਪੀ. ਆਰ. ਸ਼੍ਰੀਜੇਸ਼, ਦੇ. ਬੀ ਪਾਠਕ, ਅਮਿਤ ਰੋਹਿਦਾਸ, ਸੁਰੇਂਦਰ ਕੁਮਾਰ, ਬੀਰੇਂਦਰ ਲਾਕੜਾ, ਹਰਮਨਪ੍ਰੀਤ ਸਿੰਘ (ਉਪ ਕਪਤਾਨ), ਵਰੂਣ ਕੁਮਾਰ, ਗੁਰਿੰਦਰ ਸਿੰਘ, ੂਰੁਪਿੰਦਰ ਪਾਲ ਸਿੰਘ, ਮਨਪ੍ਰੀਤ ਸਿੰਘ (ਕਪਤਾਨ), ਵਿਵੇਕ ਸਾਗਰ ਪ੍ਰਸਾਦ, ਹਾਰਦਿਕ ਸਿੰਘ, ਚਿੰਗਲੇਨਸਾਨਾ ਸਿੰਘ, ਰਾਜ ਕੁਮਾਰ ਪਾਲ, ਆਕਾਸ਼ਦੀਪ ਸਿੰਘ, ਸੁਮਿਤ, ਲਲਿਤ ਉਉਪਾਧਿਆਏ, ਗੁਰਸਾਹਿਬਜੀਤ ਸਿੰਘ, ਦਿਲਪ੍ਰੀਤ ਸਿੰਘ, ਐੱਸ. ਵੀ. ਸੁਨੀਲ, ਜਰਮਨਪ੍ਰੀਤ ਸਿੰਘ, ਸਿਮਰਨਜੀਤ ਸਿੰਘ, ਨੀਲਾਕਾਂਤਾ ਸ਼ਰਮਾ, ਰਮਨਦੀਪ ਸਿੰਘ।