ਵੈਸਟਇੰਡੀਜ਼ ਦੌਰ 'ਤੇ ਇਤਿਹਾਸ ਰਚ ਸਕਦੇ ਹਨ ਜਡੇਜਾ, ਇੰਝ ਕਰਨ ਵਾਲੇ ਹੋਣਗੇ 7ਵੇਂ ਭਾਰਤੀ ਗੇਂਦਬਾਜ਼

08/01/2019 5:19:57 PM

ਸਪੋਰਟਸ ਡੈਸਕ— ਵਰਲਡ ਕੱਪ ਦੇ ਸੈਮੀਫਾਈਨਲ ਮੈਚ 'ਚ ਰਵਿੰਦਰ ਜਡੇਜਾ ਨੇ ਆਪਣੀ ਤੂਫਾਨੀ ਬੱਲੇਬਾਜ਼ੀ ਨਾਲ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਸੀ। ਪਰ ਹੁਣ ਵੈਸਟਇੰਡੀਜ਼ ਦੌਰੇ 'ਤੇ ਵੀ ਰਵਿੰਦਰ ਜਡੇਜਾ ਦੇ 'ਤੇ ਸਾਰਿਆਂ ਕ੍ਰਿਕੇਟ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਬਣੀਆਂ ਰਹਿਣਗੀਆਂ। ਸੈਮੀਫਾਈਨਲ ਮੈਚ 'ਚ ਖੇਡੀ ਪਾਰੀ ਤੋਂ ਬਾਅਦ ਭਾਰਤੀ ਫੈਨਜ਼ ਦੀਆਂ ਨਜ਼ਰਾਂ 'ਚ ਰਵਿੰਦਰ ਜਡੇਜਾ ਦਾ ਮਾਣ ਪਹਿਲਾਂ ਨਾਲੋਂ ਹੋਰ ਵੀ ਜ਼ਿਆਦਾ ਵੱਧ ਗਿਆ ਹੈ। 

ਵਿੰਡੀਜ਼ ਦੌਰੇ 'ਤੇ ਰਵਿੰਦਰ ਜਡੇਜਾ ਟੀਮ ਇੰਡੀਆ ਦੇ ਇਕਮਾਤਰ ਅਜਿਹੇ ਗੇਂਦਬਾਜ਼ ਹਨ, ਜਿਨ੍ਹਾਂ ਨੂੰ ਟੀ-20, ਵਨ ਡੇ ਤੇ ਟੈਸਟ ਟੀਮ 'ਚ ਸਥਾਨ ਮਿਲਿਆ ਹੈ। ਕੈਰੇਬੀਆਈ ਦੌਰਾ ਆਲ ਰਾਊਂਡਰ ਰਵਿੰਦਰ ਜਡੇਜਾ ਲਈ ਕਾਫ਼ੀ ਅਹਿਮ ਹੋਣ ਵਾਲਾ ਹੈ। ਸਭ ਤੋਂ ਖਾਸ ਗੱਲ ਤਾਂ ਇਹ ਹੈ, ਕਿ ਵੈਸਟਇੰਡੀਜ਼ ਦੇ ਖਿਲਾਫ ਸਿਰਫ ਇਕ ਵਿਕਟ ਲੈਣ ਦੇ ਨਾਲ ਹੀ ਜਡੇਜਾ ਆਪਣੇ ਨਾਂ ਇਕ ਹੋਰ ਵਰਲਡ ਰਿਕਾਰਡ ਦਰਜ ਹੋ ਜਾਵੇਗਾ।
ਬਤੌਰ ਗੇਂਦਬਾਜ਼ 400 ਵਿਕੇਟਾਂ

ਦਰਅਸਲ ਵੈਸਟਇੰਡੀਜ਼ ਦੇ ਖਿਲਾਫ ਜੇਕਰ ਰਵਿੰਦਰ ਜਡੇਜਾ ਸਿਰਫ ਇਕ ਵਿਕਟ ਲੈਣ 'ਚ ਕਾਮਯਾਬ ਰਹਿੰਦੇ ਹਨ, ਤਾਂ ਅੰਤਰਰਾਸ਼ਟਰੀ ਪੱਧਰ 'ਤੇ ਬਤੌਰ ਗੇਂਦਬਾਜ਼ ਆਪਣੇ 400 ਵਿਕੇਟ ਪੂਰੀਆਂ ਕਰ ਲੈਣਗੇ। ਅਦੇ ਤੱਕ ਸਰ ਜਡੇਜਾ ਆਪਣੇ ਖੇਡੇ 234 ਅੰਤਰਰਾਸ਼ਟਰੀ ਮੈਚਾਂ 'ਚ ਕੁੱਲ 399 ਵਿਕਟਾਂ ਆਪਣੇ ਨਾਂ ਕਰ ਚੁਕੇ ਹਨ। ਰਵਿੰਦਰ ਜਡੇਜਾ ਨੇ ਅਜੇ ਤੱਕ ਭਾਰਤੀ ਟੀਮ ਲਈ ਟੈਸਟ ਕ੍ਰਿਕਟ 'ਚ 192, ਵਨ ਡੇ 'ਚ 176 ਤੇ ਟੀ20 'ਚ ਕੁੱਲ 31 ਵਿਕਟਾਂ ਹਾਸਲ ਕਰ ਚੁੱਕੇ ਹਨ।

ਬਣਨਗੇ ਵਰਲਡ ਦੇ 52ਵੇਂ ਤੇ ਦੇਸ਼ ਦੇ 7ਵੇਂ ਗੇਂਦਬਾਜ਼
ਸਾਲ 2013 'ਚ ਭਾਰਤੀ ਕ੍ਰਿਕੇਟ ਟੀਮ ਲਈ ਆਈ ਸੀ. ਸੀ. ਚੈਂਪੀਅਨਸ ਟਰਾਫੀ ਜਿੱਤ ਚੁੱਕੇ ਰਵਿੰਦਰ ਜਡੇਜਾ ਅੰਤਰਰਾਸ਼ਟਰੀ ਕ੍ਰਿਕਟ 'ਚ 400 ਵਿਕਟਾਂ ਲੈਣ ਦਾ ਵਰਲਡ ਰਿਕਾਰਡ ਬਣਾਉਣ ਵਾਲੇ ਦੁਨੀਆ  ਦੇ 52ਵੇਂ ਤੇ ਦੇਸ਼ ਦੇ ਸਿਰਫ ਸੱਤਵੇਂ ਖਿਡਾਰੀ ਹੋਣਗੇ। ਗੁਜ਼ਰੇ ਇਕ ਸਾਲ 'ਚ ਰਵਿੰਦਰ ਜਡੇਜਾ ਦੇ ਖੇਡ 'ਚ ਸਹੀ 'ਚ ਇਕ ਜ਼ਬਰਦਸਤ ਸੁਧਾਰ ਦੇਖਣ ਨੂੰ ਮਿਲਿਆ ਹੈ।

ਗੇਂਦਬਾਜ਼                  ਮੈਚ      ਵਿਕੇਟ  
ਅਨਿਲ ਕੁੰਬਲੇ           403       956
ਹਰਭਜਨ ਸਿੰਘ         367       711
ਕਪਿਲ ਦੇਵ              356       687
ਜ਼ਹੀਰ ਖਾਨ             309       610
ਜਵਾਗਲ ਸ਼੍ਰੀਨਾਥ      296      551
ਰਵਿਚੰਦਰਨ ਅਸ਼ਵਿਨ  222      544
ਰਵਿੰਦਰ ਜਡੇਜਾ         234      399