ਧਵਨ ਦੀ ਵੱਡੀ ਉਪਲੱਬਧੀ, ਤੇਜ਼ 5000 ਦੌੜਾਂ ਬਣਾਉਣ ਵਾਲੇ ਦੂਜੇ ਭਾਰਤੀ ਬੱਲੇਬਾਜ਼

01/23/2019 1:47:15 PM

ਨੇਪੀਅਰ : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਚਲ ਰਹੇ ਨੇਪੀਅਰ ਵਿਚ ਪਹਿਲੇ ਵਨ ਡੇ ਮੈਚ ਵਿਚ ਭਾਰਤੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਇਕ ਖਾਸ ਉਪਲੱਬਧੀ ਹਾਸਲ ਕੀਤੀ ਹੈ। ਧਵਨ ਨੇ ਇਸ ਮੈਚ ਵਿਚ ਆਪਣੀ ਪਾਰੀ ਦੀ 10ਵੀਂ ਦੌੜ ਬਣਾਉਂਦਿਆਂ ਹੀ ਆਪਣੇ 5 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ। ਇਸ ਦੇ ਨਾਲ ਹੀ ਧਵਨ ਭਾਰਤੀ ਕਪਤਾਨ ਵਿਰਾਟ ਕੋਹਲੀ ਤੋਂ ਬਾਅਦ ਦੂਜੇ ਸਭ ਤੇਜ਼ 5000 ਦੌੜਾਂ ਪੂਰੀਆਂ ਕਰਨ ਵਾਲੇ ਦੂਜੇ ਭਾਰਤੀ ਬੱਲੇਬਾਜ਼ ਵੀ ਬਣ ਗਏ। 

ਧਵਨ ਨੇ ਲਾਰਾ ਦੀ ਕੀਤੀ ਬਰਾਬਰੀ
ਜੇਕਰ ਗੱਲ ਕਰੀਏ ਵਿਸ਼ਵ ਕ੍ਰਿਕਟ ਦੀ ਤਾਂ ਅਮਲਾ ਨੇ 101 ਪਾਰੀਆਂ ਵਿਚ 5000 ਦੌੜਾਂ ਪੂਰੀਆਂ ਕੀਤੀਆਂ ਸੀ। ਇਸ ਤੋਂ ਬਾਅਦ 114 ਪਾਰੀਆਂ ਵਿਚ ਵਿਰਾਟ ਅਤੇ ਵਿਵਿਅਨ ਰਿਚਰਡਸ ਨੇ ਇਹ ਕਾਰਨਾਮਾ ਕੀਤਾ ਸੀ। ਧਵਨ ਨੂੰ 5000 ਦੌੜਾਂ ਪੂਰੀਆਂ ਕਰਨ ਲਈ 118 ਪਾਰੀਆਂ ਖੇਡਣੀਆਂ ਪਈਆਂ। ਇਸ ਦੇ ਨਾਲ ਹੀ ਧਵਨ ਨੇ ਸਾਬਕਾ ਵਿੰਡੀਜ਼ ਮਹਾਨ ਬੱਲੇਬਾਜ਼ ਬ੍ਰਾਇਨ ਲਾਰਾ ਦੀ ਵੀ ਬਰਾਬਰੀ ਕਰ ਲਈ।