ਵਨ ਡੇ ’ਚ ਜੇਤੂ ਸ਼ੁਰੂਆਤ ਕਰੇਗਾ ਭਾਰਤ!, ਧਵਨ ’ਤੇ ਰਹਿਣਗੀਆਂ ਨਜ਼ਰਾਂ

03/23/2021 2:29:20 AM

ਪੁਣੇ– ਟੈਸਟ ਤੇ ਟੀ-20 ਵਿਚ ਸ਼ਾਨਦਾਰ ਵਾਪਸੀ ਕਰਨ ਵਾਲੀ ਭਾਰਤੀ ਟੀਮ ਵਿਸ਼ਵ ਚੈਂਪੀਅਨ ਇੰਗਲੈਂਡ ਵਿਰੁੱਧ ਮੰਗਲਵਾਰ ਤੋਂ ਇੱਥੇ ਸ਼ੁਰੂ ਹੋ ਰਹੀ 3 ਮੈਚਾਂ ਦੀ ਵਨ ਡੇ ਲੜੀ ਵਿਚ ਜਿੱਤ ਨਾਲ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕਰੇਗੀ, ਜਿਸ ਵਿਚ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ’ਤੇ ਸਾਰਿਆਂ ਦੀਆਂ ਨਜ਼ਰਾਂ ਵਿਸ਼ੇਸ਼ ਤੌਰ ’ਤੇ ਟਿਕੀਆਂ ਰਹਿਣਗੀਆਂ। ਦੂਜੇ ਪਾਸੇ ਇੰਗਲੈਂਡ ਨੇ ਟੈਸਟ ਤੇ ਟੀ-20 ਵਿਚ ਜਿੱਤ ਨਾਲ ਸ਼ੁਰੂਆਤ ਕੀਤੀ ਸੀ ਪਰ ਇਨ੍ਹਾਂ ਦੋਵਾਂ ਸਵਰੂਪਾਂ ’ਚ ਉਹ ਲੈਅ ਬਰਕਰਾਰ ਰੱਖਣ ਵਿਚ ਅਸਫਲ ਰਿਹਾ ਸੀ। ਹੁਣ ਇਯੋਨ ਮੋਰਗਨ ਦੀ ਅਗਵਾਈ ਵਾਲੀ ਟੀਮ ਆਪਣੀਆਂ ਇਨ੍ਹਾਂ ਕਮੀਆਂ ਨੂੰ ਦੂਰ ਕਰਕੇ ਦੌਰੇ ਦਾ ਹਾਂ-ਪੱਖੀ ਅੰਤ ਕਰਨਾ ਚਾਹੇਗੀ।

ਇਹ ਖ਼ਬਰ ਪੜ੍ਹੋ- ਹੋਲਡਰ ਦੀਆਂ 5 ਵਿਕਟਾਂ, ਵੈਸਟਇੰਡੀਜ਼ ਨੇ ਸ਼੍ਰੀਲੰਕਾ ਨੂੰ 169 ਦੌੜਾਂ ’ਤੇ ਕੀਤਾ ਢੇਰ


ਧਵਨ ਲਈ ਵਿਸ਼ੇਸ਼ ਤੌਰ ’ਤੇ ਇਹ ਲੜੀ ਕਾਫੀ ਮਹੱਤਵਪੂਰਣ ਹੈ। ਇਹ 35 ਸਾਲਾ ਸਲਾਮੀ ਬੱਲੇਬਾਜ਼ ਅਹਿਮਦਾਬਾਦ ਵਿਚ ਪਹਿਲੇ ਹੀ ਟੀ-20 ਕੌਮਾਂਤਰੀ ਵਿਚ ਅਸਰ ਛੱਡਣ ਵਿਚ ਅਸਫਲ ਰਿਹਾ, ਜਿਸ ਤੋਂ ਬਾਅਦ ਉਸ ਨੂੰ ਹੋਰਨਾਂ ਮੈਚਾਂ ਵਿਚ ਮੌਕਾ ਨਹੀਂ ਦਿੱਤਾ ਗਿਆ। ਭਾਰਤ ਕੋਲ ਚੋਟੀਕ੍ਰਮ ਵਿਚ ਕਈ ਬਦਲ ਮੌਜੂਦ ਹਨ। ਸ਼ੁਭਮਨ ਗਿੱਲ ਅਜੇ ਟੀਮ ਵਿਚ ਹੈ ਜਦਕ ਪ੍ਰਿਥਵੀ ਸ਼ਾਹ ਤੇ ਦੇਵਦੱਤ ਪੱਡੀਕਲ ਵੀ ਆਪਣਾ ਦਾਅਵਾ ਪੇਸ਼ ਕਰ ਰਹੇ ਹਨ ਤੇ ਅਜਿਹੇ ਵਿਚ ਧਵਨ ਲਈ ਇਹ ਮੈਚ ਅਗਨੀ ਪ੍ਰੀਖਿਆ ਤੋਂ ਘੱਟ ਨਹੀਂ ਹੋਵੇਗਾ। ਪੂਰੀ ਸੰਭਾਵਨਾ ਹੈ ਕਿ ਰੋਹਿਤ ਸ਼ਰਮਾ ਦੇ ਨਾਲ ਧਵਨ ਪਾਰੀ ਦੀ ਸ਼ੁਰੂਆਤ ਕਰੇਗਾ।

ਇਹ ਖ਼ਬਰ ਪੜ੍ਹੋ- ਲੀਸਟਰ ਨੇ ਮਾਨਚੈਸਟਰ ਯੂਨਾਈਟ ਨੂੰ ਕੀਤਾ ਬਾਹਰ, ਚੇਲਸੀ ਵੀ ਸੈਮੀਫਾਈਨਲ 'ਚ


ਰੋਹਿਤ ਨੇ ਟੀ-20 ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਤੇ ਉਹ ਆਪਣੀ ਇਸ ਫਾਰਮ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗਾ। ਵਨ ਡੇ ਸਵਰੂਪ ਵਿਚ ਧਵਨ ਨੂੰ ਆਪਣੀ ਪਾਰੀ ਨੂੰ ਸੰਵਾਰਨ ਦਾ ਸਮਾਂ ਮਿਲ ਜਾਂਦਾ ਹੈ ਤੇ ਅਜਿਹੇ ਵਿਚ ਦਿੱਲੀ ਦਾ ਇਹ ਤਜਰਬੇਕਾਰ ਬੱਲੇਬਾਜ਼ ਮੰਗਲਵਾਰ ਨੂੰ ਫਾਰਮ ਵਿਚ ਵਾਪਸੀ ਕਰਨ ਦੀ ਕੋਸ਼ਿਸ਼ ਕਰੇਗਾ। ਜਿੱਥੋਂ ਤਕ ਭਾਰਤੀ ਟੀਮ ਦਾ ਸਵਾਲ ਹੈ ਤਾਂ ਉਹ ਇਸ ਸਾਲ ਦੇ ਅੰਤ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੀਆਂ ਆਪਣੀਆਂ ਤਿਆਰੀਆਂ ਨੂੰ ਹੀ ਅੱਗੇ ਵਧਾਏਗੀ ਕਿਉਂਕਿ ਇਸ ਸਾਲ 50 ਓਵਰਾਂ ਦੇ ਸਵਰੂਪ ਵਿਚ ਕੋਈ ਵੱਡਾ ਟੂਰਨਾਮੈਂਟ ਨਹੀਂ ਖੇਡਿਆ ਜਾਣਾ ਹੈ।

ਇਹ ਖ਼ਬਰ ਪੜ੍ਹੋ-  ਦੱਖਣੀ ਅਫਰੀਕਾ ਵਿਰੁੱਧ ਭਾਰਤ ਦੀਆਂ ਨਜ਼ਰਾਂ ਕਲੀਨ ਸਵੀਪ ਤੋਂ ਬਚਣ ’ਤੇ


ਕਪਤਾਨ ਵਿਰਾਟ ਕੋਹਲੀ ਨੇ ਇੰਗਲੈਂਡ ਵਿਚ ਆਪਣਾ ਆਖਰੀ ਤੇ 43ਵਾਂ ਸੈਂਕੜਾ ਅਗਸਤ 2019 ਵਿਚ ਵੈਸਟਇੰਡੀਜ਼ ਵਿਰੁੱਧ ਪੋਰਟ ਆਫ ਸਪੇਨ ਵਿਰੁੱਧ ਲਾਇਆ ਸੀ। ਕੋਹਲੀ ਸੈਂਕੜੇ ਦਾ ਇੰਤਜ਼ਾਰ ਇੱਥੇ ਖਤਮ ਕਰਨਾ ਚਾਹੇਗਾ। ਕੇ. ਐੱਲ. ਰਾਹੁਲ ਤੇ ਰਿਸ਼ਭ ਪੰਤ ਦੋਵਾਂ ਦੇ ਆਖਰੀ-11 ਵਿਚ ਜਗ੍ਹਾ ਬਣਾਉਣ ਦੀ ਸੰਭਾਵਨਾ ਹੈ। ਰਾਹੁਲ ਨੂੰ ਹਾਲਾਂਕਿ ਚੋਟੀਕ੍ਰਮ ਵਿਚ ਨਹੀਂ ਸਗੋਂ ਮੱਧਕ੍ਰਮ ਵਿਚ ਉਤਾਰਿਆ ਜਾਵੇਗਾ। ਉਹ ਪਿਛਲੇ ਸਾਲ ਤੋਂ ਮੱਧਕ੍ਰਮ ਵਿਚ ਹੀ ਖੇਡ ਰਿਹਾ ਹੈ। ਪੰਤ ਨੂੰ ਵਿਕਟਕੀਪਿੰਗ ਦੀ ਜ਼ਿੰਮੇਵਾਰੀ ਦੇ ਨਾਲ ਹਾਰਦਿਕ ਪੰਡਯਾ ਦੇ ਨਾਲ ਹੇਠਲੇ ਕ੍ਰਮ ਵਿਚ ਅਹਿਮ ਭੂਮਿਕਾ ਨਿਭਾਉਣੀ ਪਵੇਗੀ। ਅਜਿਹੀ ਸਥਿਤੀ ਵਿਚ ਆਖਰੀ-11 ਵਿਚ ਇਕ ਜਗ੍ਹਾ ਲਈ ਮੁੰਬਈ ਦੇ ਸ਼੍ਰੇਅਸ ਅਈਅਰ ਤੇ ਸੂਰਯਕੁਮਾਰ ਯਾਦਵ ਵਿਚਾਲੇ ਮੁਕਾਬਲੇਬਾਜ਼ੀ ਹੋਵੇਗੀ। ਸੂਰਯਕੁਮਾਰ ਨੇ ਟੀ-20 ਲੜੀ ਵਿਚ ਆਪਣੀਆਂ ਕਰਾਰੀ ਸ਼ਾਟਾਂ ਨਾਲ ਪ੍ਰਭਾਵਿਤ ਕੀਤਾ ਸੀ ਪਰ ਅਈਅਰ ਪਿਛਲੇ ਕੁਝ ਸਮੇਂ ਤੋਂ ਮੱਧਕ੍ਰਮ ਵਿਚ ਚੰਗੀ ਭੂਮਿਕਾ ਨਿਭਾ ਰਿਹਾ ਹੈ।
ਟੀ-20 ਲੜੀ ਵਿਚ ਚੰਗਾ ਪ੍ਰਦਰਸ਼ਨ ਕਰਨ ਵਾਲਾ ਭੁਵਨੇਸ਼ਵਰ ਕੁਮਾਰ ਗੇਂਦਬਾਜ਼ੀ ਵਿਭਾਗ ਦੀ ਅਗਵਾਈ ਕਰੇਗਾ। ਉਸਦੇ ਨਾਲ ਸ਼ਾਰਦੁਲ ਠਾਕੁਰ ਨੂੰ ਨਵੀਂ ਗੇਂਦ ਦੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ। ਉਸ ਨੇ ਟੀ-20 ਲੜੀ ਵਿਚ 8 ਵਿਕਟਾਂ ਲਈਆਂ ਸਨ। ਮੁਹੰਮਦ ਸਿਰਾਜ ਤੇ ਪ੍ਰਸਿੱਧ ਕ੍ਰਿਸ਼ਣਾ ਵੀ ਟੀਮ ਵਿਚ ਹਨ। ਕਪਤਾਨ ਕੋਹਲੀ ਪਹਿਲਾਂ ਹੀ ਕ੍ਰਿਸ਼ਣਾ ਦੀ ਸ਼ਲਾਘਾ ਕਰ ਚੁੱਕਾ ਹੈ। ਵਿਜੇ ਹਜ਼ਾਰੇ ਟਰਾਫੀ ਵਿਚ ਉਸ ਨੇ 7 ਮੈਚਾਂ ਵਿਚ 14 ਵਿਕਟਾਂ ਲਈਆਂ ਸਨ। ਸਪਿਨ ਵਿਭਾਗ ਵਿਚ ਯੁਜਵੇਂਦਰ ਚਾਹਲ ਤੇ ਵਾਸ਼ਿੰਗਟਨ ਸੁੰਦਰ ਨੂੰ ਕਰੁਣਾਲ ਪੰਡਯਾ ਤੇ ਕੁਲਦੀਪ ਯਾਦਵ ’ਤੇ ਪਹਿਲ ਮਿਲ ਸਕਦੀ ਹੈ। ਹਾਰਦਿਕ ਪੰਡਯਾ ਹੁਣ ਫਿੱਟ ਹੈ ਤੇ ਪੰਜਵੇਂ ਗੇਂਦਬਾਜ਼ ਦੀ ਭੂਮਿਕਾ ਨਿਭਾਏਗਾ ਪਰ ਦੇਖਣਾ ਇਹ ਹੋਵੇਗਾ ਕਿ ਉਹ ਕਿੰਨੇ ਓਵਰ ਕਰ ਸਕਦਾ ਹੈ। ਇੰਗਲੈਂਡ ਵੀ ਜਿੱਤ ਦੇ ਨਾਲ ਦੌਰੇ ਦਾ ਅੰਤ ਕਰਨ ਲਈ ਬੇਤਾਬ ਹੋਵੇਗਾ ਕਿਉਂਕਿ ਉਸ ਨੇ ਚੰਗੀ ਸ਼ੁਰੂਆਤ ਕਰਨ ਦੇ ਬਾਵਜੂਦ ਟੈਸਟ ਲੜੀ 1-3 ਨਾਲ ਤੇ ਟੀ-20 ਲੜੀ 2-3 ਨਾਲ ਗੁਆਈ ਸੀ।
ਭਾਰਤੀ ਟੀਮ-
ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਸ਼ਿਖਰ ਧਵਨ, ਸ਼ੁਭਮਨ ਗਿੱਲ, ਸ਼੍ਰੇਅਸ ਅਈਅਰ, ਸੂਰਯਕੁਮਾਰ ਯਾਦਵ, ਹਾਰਦਿਕ ਪੰਡਯਾ, ਰਿਸ਼ਭ ਪੰਤ (ਵਿਕਟਕੀਪਰ), ਕੇ. ਐੱਲ. ਰਾਹੁਲ (ਵਿਕਟਕੀਪਰ), ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਕਰੁਣਾਲ ਪੰਡਯਾ, ਵਾਸ਼ਿੰਗਟਨ ਸੁੰਦਰ, ਟੀ. ਨਟਰਾਜਨ, ਭੁਵਨੇਸ਼ਵਰ ਕੁਮਾਰ, ਮੁਹੰਮਦ ਸਿਰਾਜ, ਪ੍ਰਸਿੱਧ ਕ੍ਰਿਸ਼ਣਾ।


ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh