ਇੰਗਲੈਂਡ ਖ਼ਿਲਾਫ਼ ਵਨਡੇ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਇਨ੍ਹਾਂ ਖਿਡਾਰੀਆਂ ਨੂੰ ਮਿਲੀ ਜਗ੍ਹਾ

03/19/2021 4:00:22 PM

ਸਪੋਰਟਸ ਡੈਸਕ- ਇੰਗਲੈਂਡ ਦੇ ਖ਼ਿਲਾਫ਼ ਅਗਲੀ ਤਿੰਨ ਮੈਂਚਾਂ ਦੀ ਵਨ-ਡੇ ਸੀਰੀਜ਼ ਦੇ ਲਈ ਭਾਰਤੀ ਟੀਮ ਦਾ ਐਲਾਨ ਹੋ ਚੁੱਕਾ ਹੈ। ਇੰਗਲੈਂਡ ਤੇ ਭਾਰਤ ਵਿਚਾਲੇ ਵਨ-ਡੇ ਸੀਰੀਜ਼ ਦਾ ਆਗਾਜ਼ 23 ਮਾਰਚ ਤੋਂ ਹੋਵੇਗਾ ਜਦੋਂਕਿ ਦੂਜਾ ਤੇ ਤੀਜਾ ਮੈਚ 26 ਤੇ 28 ਮਾਰਚ ਨੂੰ ਖੇਡਿਆ ਜਾਵੇਗਾ। ਵਨ-ਡੇ ਸੀਰੀਜ਼ ਦੇ ਸਾਰੇ ਮੈਚ ਪੁਣੇ 'ਚ ਖੇਡੇ ਜਾਣਗੇ। ਫ਼ਿਲਹਾਲ ਦੋਵਾਂ ਟੀਮਾਂ 'ਚ ਟੀ 20 ਸੀਰੀਜ਼ ਖੇਡੀ ਜਾ ਰਹੀ ਹੈ। ਭਾਰਤ ਅਤੇ ਇੰਗਲੈਂਡ ਸੀਰੀਜ਼ 'ਚ 2-2 ਦੀ ਬਰਾਬਰੀ 'ਤੇ ਹਨ ਅਤੇ ਸੀਰੀਜ਼ ਦਾ ਆਖਰੀ ਤੇ ਫ਼ੈਸਲਾਕੁੰਨ ਮੈਚ 20 ਮਾਰਚ ਨੂੰ ਖੇਡਿਆ ਜਾਵੇਗਾ।

ਬੱਲੇਬਾਜ਼ ਸੂਰਯਕੁਮਾਰ ਯਾਦਵ, ਤੇਜ਼ ਗੇਂਦਬਾਜ ਪ੍ਰਸਿੱਧ ਕ੍ਰਿਸ਼ਣਾ, ਕਰੁਨਾਲ ਪੰਡਯਾ ਅਤੇ ਮੁਹੰਮਦ ਸਿਰਾਜ ਇੰਗਲੈਂਡ ਦੇ ਖਿਲਾਫ਼ ਤਿੰਨ ਵਨ-ਡੇ ਮੈਚਾਂ ਦੀ ਸੀਰੀਜ਼ ਦੇ ਲਈ ਭਾਰਤੀ ਟੀਮ 'ਚ ਚੁਣੇ ਗਏ ਹਨ। ਸੁਰਯਕੁਮਾਰ ਅਤੇ ਕਰੁਨਾਲ ਪੰਡਯਾ ਦੋਵਾਂ ਨੂੰ ਹਾਲ ਹੀ 'ਚ ਖਤਮ ਹੋਈ ਵਿਜੈ ਹਜ਼ਾਰੇ ਟ੍ਰਾਫ਼ੀ  'ਚ ਉਨ੍ਹਾਂ ਦੇ ਵਧੀਆ ਪ੍ਰਦਰਸ਼ਨ ਤੋਂ ਬਾਅਦ ਚੁਣਿਆ ਗਿਆ। ਕਰਨਾਟਕ ਦੇ ਲਈ 14 ਵਿਕਟਾਂ ਲੈਣ ਦੇ ਨਾਲ ਹੀ ਪ੍ਰਸਿੱਧ ਕ੍ਰਸ਼ਿਣਾ ਦਾ ਇੱਕ ਚੰਗਾ ਟੂਰਨਾਮੈਂਟ ਵੀ ਸੀ।

ਯੁਵਾ ਸਿਤਾਰੇ ਪ੍ਰਿਥਵੀ ਸ਼ਾਅ ਅਤੇ ਦੇਵਦੱਤ ਪਡਿਕਲ ਵੀ ਵਿਜੈ ਹਜ਼ਾਰੇ ਟ੍ਰਾਫ਼ੀ 'ਚ ਬੱਲੇ ਨਾਲ ਦੌੜਾਂ ਬਣਾਉਣ 'ਚ ਸਫ਼ਲ ਰਹੇ ਪਰ ਦੋਵਾਂ ਨੂੰ ਟੀਮ 'ਚ ਸ਼ਾਮਿਲ ਨਹੀਂ ਕੀਤਾ ਗਿਆ। ਧਿਆਨਦੇਣ ਯੋਗ ਹੈ ਕਿ ਪ੍ਰਿਥਵੀ ਸ਼ਾਅ ਨੇ ਵਿਜੈ ਹਜ਼ਾਰੇ 'ਚ ਇਕ ਟੂਰਨਾਮੈਂਟ ਦੌਰਾਨ 800 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਪਹਿਲੇ ਖਿਡਾਰੀ ਬਣੇ ਸਨ।

ਭਾਰਤ ਦੀ ਵਨ-ਡੇ ਟੀਮ-
ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਓਪ-ਕਪਤਾਨ), ਸ਼ਿਖਰ ਧਵਨ, ਸ਼ੁਬਮਨ ਗਿੱਲ, ਸ਼੍ਰੇਅਸ ਅਈਅਰ, ਸੁਰਯਕੁਮਾਰ ਯਾਦਵ, ਹਾਰਦਿਕ ਪੰਡਯਾ, ਰਿਸ਼ਭ ਪੰਤ (ਵਿਕਟਕੀਪਰ), ਕੇ.ਐਲ.ਰਾਹੁਲ (ਵਿਕਟਕੀਪਰ), ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਕਰੁਨਾਲ ਪੰਡਯਾ, ਵਾਸ਼ਿੰਗਟਨ ਸੁੰਦਰ, ਟੀ ਨਟਰਾਜਨ, ਭੁਵਨੇਸ਼ਵਰ, ਮੁਹੰਮਦ ਸਿਰਾਜ. ਪ੍ਰਸਿੱਧ ਕ੍ਰਿਸ਼ਣਾ, ਸ਼ਾਰਦੁਲ ਠਾਕੁਰ।
 

cherry

This news is Content Editor cherry