ਪਹਿਲੀ ਵਾਰ ਮਹਿਲਾ ਟੀ-20 ਵਿਸ਼ਵ ਕੱਪ ਦੇ ਫਾਈਨਲ ''ਚ ਜਗ੍ਹਾ ਬਣਾਉਣ ਉਤਰੇਗਾ ਭਾਰਤ

03/05/2020 2:23:40 AM

ਸਿਡਨੀ— ਗਰੁੱਪ ਗੇੜ ਵਿਚ ਅਜੇਤੂ ਰਿਹਾ ਭਾਰਤ ਵੀਰਵਾਰ ਨੂੰ ਇਥੇ ਇੰਗਲੈਂਡ ਦੀ ਮਜ਼ਬੂਤ ਟੀਮ ਖਿਲਾਫ ਸੈਮੀਫਾਈਨਲ ਵਿਚ ਜਿੱਤ ਦਰਜ ਕਰ ਕੇ ਪਹਿਲੀ ਵਾਰ ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿਚ ਜਗ੍ਹਾ ਬਣਾਉਣ ਦੇ ਇਰਾਦੇ ਨਾਲ ਉਤਰੇਗਾ। ਭਾਰਤੀ ਟੀਮ ਨੇ ਮੌਜੂਦਾ ਟੂਰਨਾਮੈਂਟ ਵਿਚ ਹੁਣ ਤੱਕ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ ਹੈ। ਭਾਰਤ ਪਿਛਲੇ 7 ਟੂਰਨਾਮੈਂਟਾਂ ਵਿਚ ਕਦੇ ਫਾਈਨਲ ਵਿਚ ਨਹੀਂ ਪੁੱਜਾ ਪਰ ਇਸ ਵਾਰ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਟੀਮ ਮੁੱਖ ਦਾਅਵੇਦਾਰਾਂ 'ਚ ਸ਼ਾਮਲ ਹੈ। ਭਾਰਤ ਚੰਗੀ ਫਾਰਮ ਵਿਚ ਹੈ ਪਰ ਰਿਕਾਰਡ ਇੰਗਲੈਂਡ ਦੇ ਪੱਖ 'ਚ ਹੈ, ਜਿਸ ਨੇ ਮਹਿਲਾ ਟੀ-20 ਵਿਸ਼ਵ ਕੱਪ ਵਿਚ ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਪੰਜ ਮੁਕਾਬਲਿਆਂ ਵਿਚ ਜਿੱਤ ਦਰਜ ਕੀਤੀ ਹੈ। ਭਾਰਤ ਨੇ ਵਿਸ਼ਵ ਕੱਪ ਤੋਂ ਪਹਿਲਾਂ ਤਿਕੋਣੀ ਸੀਰੀਜ਼ ਵਿਚ ਵੀ ਇੰਗਲੈਂਡ ਨੂੰ ਹਰਾਇਆ ਸੀ, ਜਿਸ ਨਾਲ ਟੀਮ ਦਾ ਆਤਮਵਿਸ਼ਵਾਸ ਵਧਿਆ ਹੋਵੇਗਾ।


ਸੰਭਾਵਿਤ ਟੀਮਾਂ —
ਭਾਰਤ —
ਹਰਮਨਪ੍ਰੀਤ ਕੌਰ (ਕਪਤਾਨ), ਜੇਮਿਮਾ ਰੋਡ੍ਰਿਗੇਜ਼, ਸ਼ੈਫਾਲੀ ਵਰਮਾ, ਸਮ੍ਰਿਤੀ ਮੰਧਾਨਾ, ਸ਼ਿਖਾ ਪਾਂਡੇ, ਪੂਨਮ ਯਾਦਵ, ਦੀਪਤੀ ਸ਼ਰਮਾ, ਵੇਦਾ ਕ੍ਰਿਸ਼ਣਾਮੂਰਤੀ, ਤਾਨੀਆ ਭਾਟੀਆ, ਰਾਧਾ ਯਾਦਵ, ਅਰੁੰਧਤੀ ਰੈੱਡੀ, ਹਰਲੀਨ ਦਿਓਲ, ਰਾਜੇਸ਼ਵਰੀ ਗਾਇਕਵਾੜ, ਰੀਚਾ ਘੋਸ਼ ਅਤੇ ਪੂਜਾ ਵਸਤਰਕਰ।
ਇੰਗਲੈਂਡ — ਹੀਥਰ ਨਾਈਟ (ਕਪਤਾਨ), ਟੈਮੀ ਬਿਊਮੋਂਟ, ਕੈਥਰੀਨ ਬ੍ਰੰਟ, ਕੇਟ ਕ੍ਰਾਸ, ਫ੍ਰੇਇਆ ਡੇਵਿਸ, ਸੋਫੀ ਐਕਲਸਟੋਨ, ਜਾਰਜੀਆ ਐਲਵਿਸ, ਸਾਰਾ ਗਲੇਨ, ਐਮੀ ਜੋਨਸ, ਨਤਾਲੀ ਸਿਕਵਰ, ਆਨਿਆ ਸ਼ਰੁਬਸੋਲ, ਮੈਡੀ ਵਿਲੀਅਰਸ, ਫ੍ਰੇਨ ਵਿਲਸਨ, ਲਾਰੇਨ ਵਿਨਫੀਲਡ ਅਤੇ ਡੇਨੀ ਵਾਟ।

Gurdeep Singh

This news is Content Editor Gurdeep Singh