ਦੱਖਣੀ ਅਫਰੀਕਾ ਦੌਰੇ ਦੇ ਲਈ ਭਾਰਤ ਦੀ ਟੈਸਟ ਟੀਮ ਦਾ ਐਲਾਨ

12/08/2021 8:29:39 PM

ਨਵੀਂ ਦਿੱਲੀ- ਭਾਰਤੀ ਕਪਤਾਨ ਵਿਰਾਟ ਕੋਹਲੀ ਦੱਖਣੀ ਅਫਰੀਕਾ ਦੌਰੇ 'ਤੇ ਜਾਣ ਵਾਲੀ ਟੈਸਟ ਟੀਮ ਦੀ ਕਪਤਾਨੀ ਕਰਨਗੇ। ਬੁੱਧਵਾਰ ਨੂੰ ਬੀ. ਸੀ. ਸੀ. ਆਈ. ਨੇ ਇਕ ਬੈਠਕ ਤੋਂ ਬਾਅਦ 26 ਦਸੰਬਰ ਤੋਂ ਸ਼ੁਰੂ ਹੋ ਰਹੀ ਟੈਸਟ ਸੀਰੀਜ਼ ਦੇ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਵਿਚ ਸ਼ੁਭਮਨ ਗਿੱਲ ਨੂੰ ਜਗ੍ਹਾ ਨਹੀਂ ਦਿੱਤੀ ਹੈ। ਮੁੰਬਈ ਟੈਸਟ ਵਿਚ ਚਾਰ ਵਿਕਟਾਂ ਹਾਸਲ ਕਰਨ ਵਾਲੇ ਜਯੰਤ ਯਾਦਵ 'ਤੇ ਵੀ ਭਰੋਸਾ ਜਤਾਇਆ ਗਿਆ ਹੈ। ਜਸਪ੍ਰੀਤ ਬੁਮਰਾਹ ਦੀ ਵੀ ਟੀਮ ਵਿਚ ਵਾਪਸੀ ਹੋਈ ਹੈ।

ਇਹ ਖ਼ਬਰ ਪੜ੍ਹੋ- ਵਿਰਾਟ ਕੋਹਲੀ ਨੂੰ ਵੱਡਾ ਝਟਕਾ, ਰੋਹਿਤ ਸ਼ਰਮਾ ਹੋਣਗੇ ਵਨ ਡੇ ਟੀਮ ਦੇ ਨਵੇਂ ਕਪਤਾਨ


ਪੁਜਾਰਾ-ਰਹਾਨੇ 'ਤੇ ਭਰੋਸਾ
ਦੱਖਣੀ ਅਫਰੀਕਾ ਦੀਆਂ ਤੇਜ਼ ਪਿੱਚਾਂ 'ਤੇ ਬੀ. ਸੀ. ਸੀ. ਆਈ. ਇਕ ਵਾਰ ਫਿਰ ਤੋਂ ਅਜਿੰਕਯ ਰਹਾਣੇ ਤੇ ਚੇਤੇਸ਼ਵਰ ਪੁਜਾਰਾ 'ਤੇ ਭਰੋਸਾ ਦਿਖਾਇਆ ਹੈ। ਦੋਵੇਂ ਬੱਲੇਬਾਜ਼ਾਂ ਨੂੰ ਟੀਮ ਵਿਚ ਰੱਖਿਆ ਗਿਆ ਹੈ। ਪੁਜਾਰਾ ਤੇ ਰਹਾਨੇ ਪਿਛਲੇ 2 ਸਾਲਾ ਤੋਂ ਟੈਸਟ ਵਿਚ ਕੋਈ ਸੈਂਕੜਾ ਨਹੀਂ ਲਗਾ ਸਕੇ ਹਨ। ਖਾਸ ਤੌਰ 'ਤੇ ਰਹਾਨੇ ਦੀ ਔਸਤ ਵੀ 26 ਦੇ ਨੇੜੇ ਹੈ ਪਰ ਇਸਦੇ ਬਾਵਜੂਦ ਚੋਣਕਰਤਾ ਉਨ੍ਹਾਂ ਦੇ ਤਜ਼ਰਬੇ 'ਤੇ ਭਰੋਸਾ ਜਤਾਇਆ ਹੈ।


ਟੈਸਟ ਲਈ ਭਾਰਤੀ ਟੀਮ-
ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਕੇ.ਐੱਲ. ਰਾਹੁਲ, ਮਯੰਕ ਅਗਰਵਾਲ, ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਨੇ, ਸ਼੍ਰੇਅਸ ਅਈਅਰ, ਹਨੁਮਾ ਵਿਹਾਰੀ, ਰਿਸ਼ਭ ਪੰਤ (ਵਿਕਟਕੀਪਰ), ਰਿਧੀਮਾਨ ਸਾਹਾ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਜਯੰਤ ਸ਼ਰਮਾ ਯਾਦਵ, ਇਸ਼ਾਤ ਸ਼ਰਮਾ , ਮੁਹੰਮਦ ਸ਼ੰਮੀ, ਉਮੇਸ਼ ਯਾਦਵ, ਜਸਪ੍ਰੀਤ ਬੁਮਰਾਹ, ਸ਼ਾਰਦੁਲ ਠਾਕੁਰ, ਮੁਹੰਮਦ ਸਿਰਾਜ।

ਸਟੈਂਡਬਾਏ ਖਿਡਾਰੀ:- ਨਵਦੀਪ ਸੈਣੀ, ਸੌਰਭ ਕੁਮਾਰ, ਦੀਪਕ ਚਾਹਰ, ਅਰਜਨ ਨਾਗਵਾਸਵਾਲਾ।


ਟੈਸਟ ਸੀਰੀਜ਼-
26-30 ਦਸੰਬਰ 2021: ਪਹਿਲਾ ਟੈਸਟ ਬਨਾਮ ਭਾਰਤ, ਸਪੋਰਟਸ ਪਾਰਕ, ਸੈਂਚੁਰੀਅਨ
03-07 ਜਨਵਰੀ 2022 : ਦੂਜਾ ਟੈਸਟ ਬਨਾਮ ਭਾਰਤ, ਇੰਪੀਰੀਅਲ ਵਾਂਡਰਸ, ਜੋਹਾਨਸਬਰਗ
11-15 ਜਨਵਰੀ 2022 : ਤੀਜਾ ਟੈਸਟ ਬਨਾਮ ਭਾਰਤ, ਨਿਊਲੈਂਡਸ, ਕੇਪਟਾਊਨ


ਵਨ ਡੇ ਸੀਰੀਜ਼-
19 ਜਨਵਰੀ 2022 : ਪਹਿਲਾ ਵਨ ਡੇ ਬਨਾਮ ਭਾਰਤ, ਯੂਰੋਲਕਸ ਬੋਲੈਂਡ ਪਾਰਕ, ਪਾਰਲੀ
21 ਜਨਵਰੀ 2022 : ਦੂਜਾ ਵਨ ਡੇ ਬਨਾਮ ਭਾਰਤ, ਯੂਰੋਲਕਸ ਬੋਲੈਂਡ ਪਾਰਕ, ਪਾਰਲੀ
23 ਜਨਵਰੀ 2022 : ਤੀਜਾ ਵਨ ਡੇ ਬਨਾਮ ਭਾਰਤ, ਨਿਊਲੈਂਡਸ, ਕੇਪਟਾਊਨ
 
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh