ਵਿਸ਼ਵ ਕੱਪ ਲਈ ਇੰਗਲੈਂਡ ਰਵਾਨਾ ਹੋਈ ਭਾਰਤੀ ਕ੍ਰਿਕਟ ਟੀਮ, ਦੇਖੋ ਸ਼ਾਨਦਾਰ ਤਸਵੀਰਾਂ

05/22/2019 12:38:34 PM

ਸਪੋਰਟ ਡੈਸਕ— ਬੁੱਧਵਾਰ ਸਵੇਰੇ ਭਾਰਤੀ ਟੀਮ ਆਪਣੇ ਵਿਸ਼ਵ ਕੱਪ ਮਿਸ਼ਨ ਲਈ ਮੁੰਬਈ ਤੋਂ ਇੰਗਲੈਂਡ ਰਵਾਨਾ ਹੋਈ। 30 ਮਈ ਤੋਂ ਸ਼ੁਰੂ ਹੋਣ ਜਾ ਰਹੇ ਕ੍ਰਿਕਟ ਮਹਾਕੁੰਭ 'ਚ ਟੀਮ ਇੰਡੀਆ ਨੇ ਖਿਤਾਬ ਜਿੱਤਣ ਦੇ ਮਜ਼ਬੂਤ ਦਾਅਵੇਦਾਰ ਦੇ ਰੂਪ ਐਂਟਰੀ ਕੀਤੀ ਹੈ। ਇੰਗਲੈਂਡ ਕੱਪ ਰਵਾਨਾ ਹੋਣ ਤੋਂ ਪਹਿਲਾਂ ਖਿਡਾਰੀ ਜਦੋਂ ਰਿਲੈਕਸ ਮੂਡ 'ਚ ਬੈਠੇ ਸਨ, ਤਾਂ ਜ਼ਿਆਦਾਤਰ ਖਿਡਾਰੀ ਆਪਣੇ ਟੈਬਲੇਟ 'ਤੇ ਪੱਬ ਜੀ ਗੇਮ ਦਾ ਮਜ਼ਾ ਲੈਂਦੇ ਦਿਖਾਈ ਦਿੱਤੇ।  

ਬੀ. ਸੀ. ਸੀ. ਆਈ ਨੇ ਖਿਡਾਰੀਆਂ ਦੀਆਂ ਕੁਝ ਤਸਵੀਰਾਂ ਆਪਣੇ ਅਧਿਕਾਰਤ ਟਵਿਟਰ ਅਕਾਊਂਟ 'ਤੇ ਪੋਸਟ ਕੀਤੀਆਂ ਹਨ। ਇਨ੍ਹਾਂ 'ਚ ਯੁਜਵੇਂਦਰ ਚਾਹਲ, ਮੁਹੰਮਦ ਸ਼ਮੀ, ਐੱਮ. ਐੱਸ ਧੋਨੀ ਤੇ ਭੁਵਨੇਸ਼ਵਰ ਕੁਮਾਰ ਇੰਟਰਨੈੱਟ 'ਤੇ ਪ੍ਰਸਿੱਧ ਗੇਮ ਪੱਬ ਜੀ ਦੇ ਮਜੇ ਲੈਂਦੇ ਦਿਸੇ। ਇਨ੍ਹਾਂ ਤਸਵੀਰਾਂ 'ਚ ਮੁਹੰਮਦ ਸ਼ਮੀ ਦੇ ਟੈਬਲੇਟ ਦੀ ਸਕਰੀਨ ਸਾਫ਼ ਦਿਸ ਰਹੀ ਹੈ, ਜਿਸ 'ਚ ਪੱਬ ਜੀ ਗੇਮ ਦੀ ਫੁਟੇਜ ਵੀ ਸਾਫ ਕੈਪਚਰ ਹੋ ਰਹੀ ਹੈ। ਇਸੇ ਤਰ੍ਹਾਂ ਇਕ ਹੋਰ ਤਸਵੀਰ 'ਚ ਲੈਗ ਸਪਿਨਰ ਚਾਹਲ ਵੀ ਆਪਣੇ ਮੋਬਾਈਲ 'ਤੇ ਇਹ ਗੇਮ ਖੇਡਦੇ ਦਿਸ ਰਹੇ ਹਨ, ਜਦ ਕਿ ਧੋਨੀ ਵੀ ਇਸੇ ਗੇਮ 'ਚ ਰੁੱਝੇ ਦਿਸ ਰਹੇ ਹਨ।  

ਇਸ ਤੋਂ ਇਲਾਵਾ ਕੁਝ ਹੋਰ ਤਸਵੀਰਾਂ 'ਚ ਕਪਤਾਨ ਵਿਰਾਟ ਕੋਹਲੀ, ਹਾਰਦਿਕ ਪੰਡਯਾ, ਕੇ. ਐੱਲ ਰਾਹੁਲ, ਵਿਜੇ ਸ਼ੰਕਰ ਸਣੇ ਟੀਮ ਦੇ ਹੋਰ ਖਿਡਾਰੀ ਆਰਾਮ ਕਰਦੇ ਵਿਖਾਈ ਦੇ ਰਹੇ ਹਨ।

ਫੈਨਜ਼ ਨੇ ਵੀ ਇਨ੍ਹਾਂ ਤਸਵੀਰਾਂ 'ਤੇ ਮਜ਼ੇਦਾਰ ਟਵਿਟਸ ਕੀਤੇ ਹਨ ਤੇ ਖਿਡਾਰੀਆਂ ਨੂੰ ਪੱਬ-ਜੀ ਖੇਡਦਾ ਵੇਖ ਉਹ ਵੀ ਰੋਮਾਂਚਿਤ ਹੋ ਰਹੇ ਹਨ। ਇਕ ਫੈਨ ਨੇ ਲਿੱਖਿਆ, ਵਾਉ, ਸਾਰੇ ਦੇ ਸਾਰੇ ਪੱਬ-ਜੀ ਦੇ ਲਵਰ ਹਨ।

ਵਿਸ਼ਵ ਕੱਪ ਲਈ ਟੀਮ ਇੰਡੀਆ
ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ਿਖਰ ਧਵਨ, ਮਹਿੰਦਰ ਸਿੰਘ ਧੋਨੀ (ਵਿਕਟਕੀਪਰ), ਕੇਦਾਰ ਜਾਧਵ, ਹਾਰਦਿਕ ਪੰਡਯਾ, ਭੁਵਨੇਸ਼ਵਰ ਕੁਮਾਰ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਵਿਜੇ ਸ਼ੰਕਰ, ਦਿਨੇਸ਼ ਕਾਰਤਿਕ, ਕੇ. ਐੱਲ ਰਾਹੁਲ, ਰਵਿੰਦਰ ਜਡੇਜਾ।