ਭਾਰਤ-ਸ਼੍ਰੀਲੰਕਾ ਮੈਚ ਦੀਆਂ ਤਿਆਰੀਆਂ ਪੂਰੀਆਂ, ਸਟੇਡੀਅਮ ਕਿਲੇ ''ਚ ਤਬਦੀਲ

01/03/2020 8:47:13 PM

ਗੁਹਾਟੀ— ਅਸਮ 'ਚ ਨਾਗਰਿਕਤਾ ਸੋਧ ਐਕਟ ਵਿਰੁੱਧ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਵਿਚ ਭਾਰਤ ਤੇ ਸ਼੍ਰੀਲੰਕਾ ਵਿਚਾਲੇ ਐਤਵਾਰ ਨੂੰ ਹੋਣ ਵਾਲੇ ਪਹਿਲਾ ਟੀ-20 ਮੁਕਾਬਲੇ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ ਤੇ ਸੁਰੱਖਿਆ ਦੇ ਲਿਹਾਜ਼ ਨਾਲ ਸਟੇਡੀਅਮ ਨੂੰ ਕਿਲੇ 'ਚ ਤਬਦੀਲ ਕਰ ਦਿੱਤਾ ਗਿਆ ਹੈ। ਭਾਰਤੀ ਟੀਮ ਇਸ ਮੁਕਾਬਲੇ ਦੇ ਲਈ ਸ਼ੁੱਕਰਵਾਰ ਨੂੰ ਇੱਥੇ ਪਹੁੰਚ ਗਈ ਜਦਕਿ ਸ਼੍ਰੀਲੰਕਾ ਦੀ ਟੀਮ ਵੀਰਵਾਰ ਨੂੰ ਇੱਥੇ ਪਹੁੰਚ ਗਈ ਸੀ। ਪਹਿਲਾ ਮੈਚ ਗੁਹਾਟੀ ਦੇ ਬਰਸਾਪਾਰਾ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ। ਮੁਕਾਬਲੇ ਦੇ ਲਈ ਭਾਰਤੀ ਟੀਮ ਨੇ ਸ਼ਾਮ ਦੇ ਸੈਸ਼ਨ 'ਚ ਹਲਕਾ ਅਭਿਆਸ ਕੀਤਾ ਜਦਕਿ ਸ਼੍ਰੀਲੰਕਾ ਦੀ ਟੀਮ ਸਵੇਰੇ ਖਰਾਬ ਮੌਮਸ ਕਾਰਨ ਅਭਿਆਸ ਨਹੀਂ ਕਰ ਸਕੀ।
ਮੈਚ ਦੇ ਲਈ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਤੇ ਸਟੇਡੀਅਮ ਨੂੰ ਕਿਲੇ 'ਚ ਤਬਦੀਲ ਕਰ ਦਿੱਤਾ ਗਿਆ ਹੈ। ਰੈਪਿਡ ਐਕਸ਼ਨ ਫੋਰਸ ਦੇ ਨਾਲ-ਨਾਲ ਸਥਾਨਕ ਪੁਲਸ ਨੂੰ ਸਟੇਡੀਅਮ ਦੇ ਚਾਰੇ ਪਾਸੇ ਤੈਨਾਤ ਕੀਤਾ ਗਿਆ ਹੈ। ਅਸਮ ਕ੍ਰਿਕਟ ਸੰਘ ਦੇ ਸਕੱਤਰ ਦੇਵਜੀਤ ਲੋਨ ਸੈਕਿਆ ਨੇ ਕਿਹਾ ਕਿ ਇਸ ਮੈਚ ਦੇ ਲਈ ਪਿਛਲੇ ਦੋ ਮਹੀਨੇ ਤੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਤੇ ਅਸੀਂ ਇਸ ਮੈਚ ਦੀ ਮੇਜਬਾਨੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ।

Gurdeep Singh

This news is Content Editor Gurdeep Singh