ਇਸ ਦਿਨ ਧਰਮਸ਼ਾਲਾ ''ਚ ਹੋਵੇਗਾ ਭਾਰਤ-ਸ਼੍ਰੀਲੰਕਾ ਦਾ ਪਹਿਲਾ ਵਨ ਡੇ ਮੈਚ

11/03/2017 11:41:05 PM

ਧਰਮਸ਼ਾਲਾ— ਭਾਰਤ ਤੇ ਸ਼੍ਰੀਲੰਕਾ ਵਿਚਾਲੇ ਵਨ ਡੇ ਸੀਰੀਜ਼ ਦੀ ਸ਼ੁਰੂਆਤ ਧਰਮਸ਼ਾਲਾ ਦੀ ਵਾਦੀਆਂ 'ਚ ਬਣੇ ਕੌਮਾਂਤਰੀ ਧਰਮਸ਼ਾਲਾ ਸਟੇਡੀਅਮ ਨਾਲ ਹੋਵੇਗਾ। ਬੀ.ਸੀ.ਸੀ.ਆਈ. ਨੇ ਇਸ ਮੈਚ ਦੀ ਤਰੀਖ ਦਾ ਐਲਾਨ ਕਰ ਦਿੱਤਾ ਹੈ। ਐੱਚ.ਪੀ.ਸੀ.ਏ. ਪ੍ਰਧਾਨ ਸੰਜੇ ਸ਼ਰਮਾ ਨੇ ਦੱਸਿਆ ਕਿ ਅਨੁਰਾਗ ਠਾਕੁਰ ਦੀ ਸਖਤ ਮਹਿਨਤ ਦੀ ਬਦੌਲਤ ਧਰਮਸ਼ਾਲਾ ਨੂੰ ਇਕ ਹਾਈ ਵੋਲਟੇਜ਼ ਮੈਚ ਮਿਲਿਆ ਹੈ। ਭਾਰਤ ਤੇ ਸ਼੍ਰੀਲੰਕਾ ਦੇ ਵਿਚਾਲੇ ਅਗਾਮੀ ਵਨ ਡੇ ਮੈਚ 10 ਦਸੰਬਰ ਨੂੰ ਧਰਮਸ਼ਾਲਾ ਸਟੇਡੀਅਮ 'ਚ ਆਯੋਜਿਤ ਕੀਤਾ ਜਾਵੇਗਾ।
ਐੱਚ.ਪੀ.ਸੀ.ਏ. ਪ੍ਰਧਾਨ ਸੰਜੇ ਸ਼ਰਮਾ ਨੇ ਦੱਸਿਆ ਕਿ ਇਕ ਟੀਮ 7 ਦਸੰਬਰ ਨੂੰ ਸਵੇਰੇ 11.15 ਵਜੇ ਤੇ ਦੂਜੀ ਟੀਮ 8 ਦਸੰਬਰ ਨੂੰ ਸਵੇਰੇ 10.25 ਵਜੇ ਪਹੁੰਚੇਗੀ। ਹਾਲਾਂਕਿ ਕਿਹੜੀ ਟੀਮ ਪਹਿਲੇ ਪਹੁੰਚੇਗੀ, ਇਸ ਬਾਰੇ ਅਜੇ ਤੱਕ ਸਮਾਂ ਨਿਸ਼ਚਿਤ ਨਹੀਂ ਹੈ।
ਦੋਵੇਂ ਟੀਮਾਂ 8 ਦਸੰਬਰ ਨੂੰ ਕਰਨਗੀਆਂ ਅਭਿਆਸ
ਐੱਚ.ਪੀ.ਸੀ.ਏ. ਸੰਜੇ ਸ਼ਰਮਾ ਨੇ ਦੱਸਿਆ ਕਿ ਇਸ ਤੋਂ ਪਹਿਲੇ 8 ਦਸੰਬਰ ਟੀਮ ਸਵੇਰੇ 9 ਤੋਂ 12 ਵਜੇ ਤੇ ਭਾਰਤੀ ਟੀਮ 4 ਤੋਂ 7 ਵਜੇ ਤੱਕ ਅਭਿਆਸ ਸੈਸ਼ਨ 'ਚ ਹਿੱਸਾ ਲੈਣਗੇ। ਉਹ 9 ਦਸੰਬਰ ਨੂੰ ਸ਼੍ਰੀਲੰਕਾ ਟੀਮ ਸਵੇਰੇ 9 ਤੋਂ 12 ਤੇ ਭਾਰਤੀ ਟੀਮ ਦੁਪਹਿਰ 2 ਤੋਂ 5 ਵਜੇ ਤੱਕ ਅਭਿਆਸ ਮੈਚ ਖੇਡੇਗੀ। ਉਨ੍ਹਾਂ ਨੇ ਦੱਸਿਆ ਕਿ 10 ਦਸੰਬਰ ਨੂੰ ਪਹਿਲਾ ਵਨ ਡੇ ਮੈਚ ਖੇਡਿਆ ਜਾਵੇਗਾ।