ਭਾਰਤ ਤੇ ਦੱਖਣੀ ਅਫਰੀਕਾ ਦਰਮਿਆਨ ਮੈਚ ''ਚ ਸੁੱਟੀਆਂ ਗਈਆਂ ਬੋਤਲਾਂ (ਵੀਡੀਓ)

10/06/2015 1:00:27 PM

ਨਵੀਂ ਦਿੱਲੀ- ਭਾਰਤੀ ਟੀਮ ਦੇ ਦੱਖਣੀ ਅਫਰੀਕਾ ਖਿਲਾਫ ਦੂਜੇ ਟੀ-20 ਕੌਮਾਂਤਰੀ ਮੈਚ ''ਚ ਸਿਰਫ 92 ਦੌੜਾਂ ''ਤੇ ਆਲ ਆਊਟ ਹੋਣ ਤੋਂ ਬਾਅਦ ਮੈਚ ਦੇਖਣ ਆਏ ਦਰਸ਼ਕਾਂ ਨੂੰ ਕਾਫੀ ਨਿਰਾਸ਼ਾ ਹੋਈ ਅਤੇ ਉਨ੍ਹਾਂ ਨੇ ਗੁੱਸੇ ''ਚ ਪਾਣੀ ਦੀਆਂ ਬੋਤਲਾਂ ਮੈਦਾਨ ''ਚ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। 
ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਭਾਰਤੀ ਟੀਮ ਨੇ 17.2 ਓਵਰਾਂ ''ਚ ਸਿਰਫ 92 ਦੌੜਾਂ ਹੀ ਬਣਾਈਆਂ। ਭਾਰਤੀ ਟੀਮ ਦੇ ਲੱਚਰ ਪ੍ਰਦਰਸ਼ਨ ਤੋਂ ਬਾਅਦ ਮੈਚ ਦੇਖਣ ਆਏ ਦਰਸ਼ਕਾਂ ਨੇ ਪਾਣੀ ਦੀਆਂ ਬੋਤਲਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਮੈਚ ਪ੍ਰਭਾਵਿਤ ਹੋ ਗਿਆ ਅਤੇ ਮੈਚ ਨੂੰ ਰੋਕ ਦਿੱਤਾ ਗਿਆ। ਭਾਰਤ ''ਚ ਜ਼ਿਆਦਾਤਰ ਥਾਵਾਂ ''ਤੇ ਪਾਣੀ ਦੀਆਂ ਬੋਤਲਾਂ ''ਤੇ ਪਾਬੰਦੀ ਹੈ ਪਰ ਓਡਿਸ਼ਾ ਕ੍ਰਿਕਟ ਸੰਘ ਦੇ ਅਧਿਕਾਰੀ ਨੇ ਕਿਹਾ ਕਿ ਬਾਰਾਬਤੀ ਸਟੇਡੀਅਮ ''ਚ ਸਥਿਤੀ ਵੱਖਰੀ ਹੈ। ਓ. ਸੀ. ਏ. ਅਧਿਕਾਰੀ ਨੇ ਕਿਹਾ ਕਿ ਅਸੀਂ ਪਾਣੀ ਦੀਆਂ ਛੋਟੀਆਂ ਬੋਤਲਾਂ ਅਤੇ ਪਾਊਚ ''ਤੇ ਪਾਬੰਦੀ ਲਗਾਈ ਹੈ ਪਰ ਇਥੇ ਵੱਡੀਆਂ ਬੋਤਲਾਂ ''ਤੇ ਪਾਬੰਦੀ ਨਹੀਂ ਹੈ।

 


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।