T-20 WC 'ਚ ਭਾਰਤ ਦੇ ਇਹ ਧਾਕੜ ਬੱਲੇਬਾਜ਼ ਦਿਖਾਉਣਗੇ ਆਪਣਾ ਜਲਵਾ, ਰਿਕਾਰਡ ਭਰਦੇ ਹਨ ਹਾਮੀ

10/22/2021 1:02:06 PM

ਸਪੋਰਟਸ ਡੈਸਕ- ਭਾਰਤ ਨੇ ਦੁਨੀਆ ਨੂੰ ਹਮੇਸ਼ਾ ਹੀ ਬਿਹਤਰੀਨ ਬੱਲੇਬਾਜ਼ ਦਿੱਤੇ ਹਨ, ਜਿਨ੍ਹਾਂ ਦਾ ਲੋਹਾ ਸਾਰਿਆਂ ਨੇ ਮੰਨਿਆ ਹੈ। ਅੱਜ ਅਸੀਂ ਗੱਲ ਕਰਾਂਗੇ ਟੀ-20 ਵਰਲਡ ਕੱਪ 2021 'ਚ ਸ਼ਾਮਲ ਭਾਰਤ ਦੇ ਕੁਝ ਖ਼ਤਰਨਾਕ ਬੱਲੇਬਾਜ਼ਾਂ ਦੀ । ਇਹ ਬੱਲੇਬਾਜ਼ ਅਕਸਰ ਹੀ ਮੈਦਾਨ 'ਤੇ ਗੇਂਦਬਾਜ਼ਾਂ ਦੀ ਖ਼ੂਬ ਕਲਾਸ ਲਾਉਂਦੇ ਹਨ । ਆਓ ਜਾਣਦੇ ਹਾਂ ਇਨ੍ਹਾਂ ਬੱਲੇਬਾਜ਼ਾਂ ਬਾਰੇ-

ਵਿਰਾਟ ਕੋਹਲੀ
ਵਿਰਾਟ ਕੋਹਲੀ ਦੀ ਗਿਣਤੀ ਵਿਸ਼ਵ ਦੇ ਸਭ ਤੋਂ ਮਹਾਨ ਬੱਲੇਬਾਜ਼ਾਂ 'ਚ ਹੁੰਦੀ ਹੈ। ਉਨ੍ਹਾਂ ਨੇ ਦੁਨੀਆ ਦੇ ਹਰ ਮੈਦਾਨ 'ਤੇ ਦੌੜਾਂ ਬਣਾ ਕੇ ਕ੍ਰਿਕਟ ਮਾਹਰਾਂ ਨੂੰ ਆਪਣਾ ਮੁਰੀਦ ਬਣਾ ਲਿਅ ਹੈ। ਟੀ-20 ਕੌਮਾਂਤਰੀ 'ਚ ਵਿਰਾਟ ਨੇ 3159 ਦੌੜਾਂ ਬਣਾਈਆਂ ਹਨ ਜਿਸ 'ਚ ਸਭ ਤੋਂ ਜ਼ਿਾਆਦਾ 28 ਅਰਧ ਸੈਂਕੜੇ ਸ਼ਾਮਲ ਹਨ। ਉਹ ਆਪਣੀ ਹਮਲਾਵਰ ਖੇਡ ਲਈ ਬਹੁਤ ਪ੍ਰਸਿੱਧ ਹਨ। ਉਨ੍ਹਾ ਨੂੰ ਰੋਕਣਾ ਕਿਸੇ ਵੀ ਬੱਲੇਬਾਜ਼ ਲਈ ਆਸਾਨ ਨਹੀਂ ਹੁੰਦਾ। ਮੌਜੂਦਾ ਵਰਲਡ ਕੱਪ 'ਚ ਸਾਰਿਆਂ ਦੀਆਂ ਨਜ਼ਰਾਂ ਉਨ੍ਹਾਂ 'ਤੇ ਹਨ।

ਇਹ ਵੀ ਪੜ੍ਹੋ : T20 World Cup 2021: ਕ੍ਰਿਕਟ ਪ੍ਰੇਮੀਆਂ ਲਈ ਟਵਿਟਰ ਨੇ ਜਾਰੀ ਕੀਤੇ ਨਵੇਂ ਫੀਚਰ

ਰੋਹਿਤ ਸ਼ਰਮਾ
ਇਹ ਭਾਰਤੀ ਓਪਨਰ ਆਪਣੇ ਸਮੇਂ ਦਾ ਸਭ ਤੋਂ ਧਮਾਕੇਦਾਰ ਬੱਲੇਬਾਜ਼ ਹੈ ਜਿਸ ਨੇ ਵਨ-ਡੇ 'ਚ ਤਿੰਨ ਦੋਹਰੇ ਸੈਂਕੜੇ ਲਾਏ ਹਨ। ਪੁਲ ਸ਼ਾਟ ਨੂੰ ਰੋਹਿਤ ਤੋਂ ਵਧੀਆ ਕ੍ਰਿਕਟ ਜਗਤ 'ਚ ਸ਼ਾਇਦ ਹੀ ਕੋਈ ਖੇਡਦਾ ਹੋਵੇ ਤੇ ਛੱਕੇ ਲਾਉਣ 'ਚ ਉਨ੍ਹਾਂ ਦਾ ਕੋਈ ਮੁਕਾਬਲਾ ਨਹੀਂ। ਉਨ੍ਹਾਂ ਦੇ ਨਾਂ ਟੀ-20 'ਚ 4 ਸੈਂਕੜੇ ਸ਼ਾਮਲ ਹਨ। 2019 ਵਨ-ਡੇ ਵਰਲਡ ਕੱਪ 'ਚ ਜਦੋਂ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਇਆ ਸੀ ਤਾਂ ਇਸ ਧਾਕੜ ਭਾਰਤੀ ਬੱਲੇਬਾਜ਼ ਨੇ 140 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਸੀ।

ਰਿਸ਼ਭ ਪੰਤ
ਇਸ ਵਿਕਟਕੀਪਰ ਬੱਲੇਬਾਜ਼ ਨੇ ਆਪਣੀ ਹਮਲਾਵਰ ਬੱਲੇਬਾਜ਼ੀ ਨਾਲ ਨਾਂ ਕਮਾਇਆ ਹੈ। ਪੰਤ ਇਕ ਹੱਥ ਨਾਲ ਛੱਕੇ ਲਾਉਣ 'ਚ ਬਹੁਤ ਮਾਹਰ ਹਨ ਜਿਸ ਨੂੰ ਦੇਖ ਦਰਸ਼ਕ ਬਹੁਤ ਹੀ ਰੋਮਾਂਚਿਤ ਹੋ ਜਾਂਦੇ ਹਨ। ਡੈੱਥ ਓਵਰਾਂ 'ਚ ਉਨ੍ਹਾਂ ਨੂੰ ਰੋਕਣਾ ਕੋਈ ਆਸਾਨ ਕੰਮ ਨਹੀਂ ਹੈ। ਜਦੋਂ ਉਹ ਆਪਣੀ ਲੈਅ 'ਚ ਹੁੰਦੇ ਹਨ ਤਾਂ ਗੇਂਦਬਾਜ਼ਾ ਦੀ ਰੱਜ ਕੇ ਕਲਾਸ ਲਾਉਂਦੇ ਹਨ।

ਇਹ ਵੀ ਪੜ੍ਹੋ : ਮੋਨਾਂਕ ਪਟੇਲ ਬਣੇ ਅਮਰੀਕਾ ਦੀ ਟੀ-20 ਟੀਮ ਦੇ ਕਪਤਾਨ

ਕੇ. ਐੱਲ. ਰਾਹੁਲ਼
ਪਿਛਲੇ ਕੁਝ ਸਾਲਾਂ 'ਚ ਇਸ ਭਾਰਤੀ ਬੱਲੇਬਾਜ਼ ਨੇ ਦੌੜਾਂ ਦਾ ਮੀਂਹ ਵਰ੍ਹਾ ਦਿੱਤਾ ਹੈ। ਰਾਹੁਲ ਇੰਨੀ ਖ਼ਤਰਨਾਕ ਲੈਅ 'ਚ ਹਨ ਕਿ ਕੋਈ ਵੀ ਗੇਂਦਬਾਜ਼ ਉਨ੍ਹਾਂ ਅੱਗੇ ਟਿਕ ਨਹੀਂ ਸਕਦਾ। ਟੀਮ ਇੰਡੀਆ 'ਚ ਉਹ ਤਿੰਨੇ ਫਾਰਮੈਟ 'ਚ ਆਪਣਾ ਜਲਵਾ ਵਿਖਾ ਰਹੇ ਹਨ। ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ.  ਐਲ.) 2021 'ਚ ਰਾਹੁਲ ਨੇ 13 ਮੈਚਾਂ 'ਚ 626 ਦੌੜਾਂ ਬਣਾਈਆਂ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh