ਰਾਸ਼ਟਰਮੰਡਲ ਖੇਡਾਂ 'ਚ ਭਾਰਤ ਦਾ ਤੀਜਾ ਸਰਵਸ੍ਰੇਸ਼ਠ ਪ੍ਰਦਰਸ਼ਨ

04/16/2018 4:38:03 PM

ਗੋਲਡ ਕੋਸਟ—ਭਾਰਤ ਨੇ ਆਪਣੇ ਖਿਡਾਰੀਆਂ ਦੀ ਸ਼ਾਨਦਾਰ ਤੇ ਦਮਦਾਰ ਖੇਡ ਦੀ ਬੌਦਲਤ 26 ਸੋਨ, 20 ਚਾਂਦੀ ਤੇ 20 ਕਾਂਸੀ ਸਮੇਤ ਕੁਲ 66 ਤਮਗੇ ਜਿੱਤ ਕੇ ਗੋਲਡ ਕੋਸਟ 'ਚ 21ਵੀਆਂ ਰਾਸ਼ਟਰਮੰਡਲ ਖੇਡਾਂ 'ਚ ਆਪਣੇ ਇਤਿਹਾਸ ਦਾ ਤੀਜਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ। ਭਾਰਤ ਨੇ ਇਨ੍ਹਾਂ 66 ਤਮਗਿਆਂ ਨਾਲ ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ 'ਚ 500 ਤਮਗੇ ਵੀ ਪੂਰੇ ਕਰ ਲਏ ਤੇ ਇਹ ਉਪਲੱਬਧੀ ਹਾਸਲ ਕਰਨ ਵਾਲਾ ਉਹ 5ਵਾਂ ਦੇਸ਼ ਬਣ ਗਿਆ। 
ਭਾਰਤ ਮੇਜ਼ਬਾਨ ਆਸਟਰੇਲੀਆ ਤੇ ਇੰਗਲੈਂਡ ਤੋਂ ਬਾਅਦ ਤੀਜੇ ਸਥਾਨ 'ਤੇ ਰਿਹਾ। ਆਸਟਰੇਲੀਆ ਨੇ 80 ਸੋਨ ਸਮੇਤ 198 ਤਮਗੇ ਜਿੱਤੇ, ਜਦਕਿ ਇੰਗਲੈਂਡ ਨੇ 45 ਸੋਨ ਸਮੇਤ 136 ਤਮਗੇ ਜਿੱਤੇ।   
ਭਾਰਤ ਨੇ 2014 ਦੀਆਂ ਗਲਾਸਗੋ ਰਾਸ਼ਟਰਮੰਡਲ ਖੇਡਾਂ ਦੇ ਜਿੱਤੇ 16 ਸੋਨ ਸਮੇਤ 64 ਦੀ ਕੁਲ ਤਮਗਿਆਂ ਦੀ ਗਿਣਤੀ  ਨੂੰ ਕਿਤੇ ਪਛਾੜ ਦਿੱਤਾ । ਭਾਰਤ ਦਾ ਰਾਸ਼ਟਰਮੰਡਲ ਖੇਡਾਂ 'ਚ ਸਰਵਸ੍ਰੇਸ਼ਠ ਪ੍ਰਦਰਸ਼ਨ 'ਚ ਦੂਜਾ ਸਥਾਨ ਕੁੱਲ 101 ਤਮਗੇ  ਜਿੱਤੇ ਸਨ। ਭਾਰਤ ਨੇ 2002 ਦੀਆਂ ਮਾਨਚੈਸਟਨ ਰਾਸ਼ਟਰਮੰਡਲ ਖੇਡਾਂ 'ਚ 30 ਸੋਨ ਸਮੇਤ 69 ਤਮਗੇ ਜਿੱਤੇ ਸਨ ਤੇ ਉਸ ਸਮੇਂ ਉਹ ਚੌਥੇ ਸਥਾਨ 'ਤੇ ਰਿਹਾ ਸੀ। 
ਰਾਸ਼ਟਰਮੰਡਲ ਦੇ ਇਤਿਹਾਸ 'ਚ ਭਾਰਤ ਦੇ ਕੁਲ੍ਹ 504 ਤਮਗੇ ਹੋ ਗਏ ਹਨ, ਜਿਨ੍ਹਾਂ 'ਚ 181 ਸੋਨ, 175 ਚਾਂਦੀ ਤੇ 148 ਕਾਂਸੀ ਤਮਗੇ ਸ਼ਾਮਲ ਹਨ। ਭਾਰਤ ਨੇ ਇਨ੍ਹਾਂ ਖੇਡਾਂ ਦੇ ਆਖਰੀ ਦਿਨ ਐਤਵਾਰ 7 ਤਮਗੇ ਜਿੱਤ ਕੇ ਆਪਣੇ ਤਮਗਿਅÎ ਦੀ ਓਵਰਆਲ ਗਿਣਤੀ 66 'ਤੇ ਪਹੁੰਚਾ ਦਿੱਤੀ।

ਰਾਸ਼ਟਰਮੰਡਲ 'ਚ ਹੁਣ ਤੱਕ ਦੇ 4 ਸਭ ਤੋਂ ਵਧੀਆ ਪ੍ਰਦਰਸ਼ਨ

ਸਾਲ ਜਗ੍ਹਾ ਸੋਨਾ ਚਾਂਦੀ ਕਾਂਸੀ     ਕੁੱਲ
2010 ਦਿੱਲੀ 38 27 36         101
2002 ਮਾਨਚੈੱਸਟਰ 30 22 17         69
2018 ਗੋਲਡ ਕੋਸਟ 26 20 20         66
2014 ਗਲਾਸਗੋ 15 30 19         64

ਅਨੁਭਵੀ ਭਾਰਤੀ ਸ਼ਟਲਰ ਸਾਇਨਾ ਨੇਹਵਾਲ ਨੇ ਇਕ ਵਾਰ ਫਿਰ ਓਲੰਪਿਕ ਚਾਂਦੀ ਤਮਗਾ ਜੇਤੂ ਪੀ. ਵੀ. ਸਿੰਧੂ 'ਤੇ ਆਪਣੀ ਬਾਦਸ਼ਾਹਤ ਸਾਬਤ ਕੀਤੀ ਤੇ 21ਵੀਆਂ ਰਾਸ਼ਟਰਮੰਡਲ ਖੇਡਾਂ ਦੇ ਆਖਰੀ ਦਿਨ ਮਹਿਲਾ ਸਿੰਗਲਸ ਬੈਡਮਿੰਟਨ ਮੁਕਾਬਲੇ ਦਾ ਸੋਨ ਤਮਗਾ ਆਪਣੇ ਨਾਂ ਕਰ ਲਿਆ।