ਭਾਰਤ ਦਾ ਸਭ ਤੋਂ ਸਫਲ ਪਹਿਲਵਾਨ ਸੁਸ਼ੀਲ ਕੁਮਾਰ ਫਿਰ ਤੋਂ ਜਲਵਾ ਦਿਖਾਉਣ ਨੂੰ ਤਿਆਰ

06/28/2017 5:36:52 PM

ਨਵੀਂ ਦਿੱਲੀ— ਭਾਰਤ ਦੇ ਸਭ ਤੋਂ ਸਫਲ ਪਹਿਲਵਾਨ ਰਹੇ ਸੁਸ਼ੀਲ ਕੁਮਾਰ ਫਿਰ ਤੋਂ ਆਪਣਾ ਜਲਵਾ ਦਿਖਾਉਣ ਨੂੰ ਤਿਆਰ ਹਨ। ਪਿਛਲੇ ਕੁਝ ਸਮੇ ਤੋਂ ਸੁਸ਼ੀਲ ਕੁਮਾਰ ਅਣਚਾਹੇ ਵਿਵਾਦਾਂ ਨਾਲ ਘਿਰੇ ਰਹੇ ਸਨ। ਹਾਲਾਂਕਿ ਹੁਣ ਉਨ੍ਹਾਂ ਨੇ ਇਨ੍ਹਾਂ ਸਾਰਿਆਂ ਵਿਵਾਦਾਂ 'ਚੋਂ ਆਪਣਾ ਧਿਆਨ ਹਟਾ ਕੇ ਅਖਾੜੇ 'ਚ ਵਾਪਸੀ ਕਰਨ 'ਤੇ ਲਗਾ ਦਿੱਤਾ ਹੈ। ਸੁਸ਼ੀਲ ਕੁਮਾਰ 2016 'ਚ ਰੀਓ 'ਚ ਹੋਏ ਰੀਓ ਓਲੰਪਿਕ 'ਚ ਹਿੱਸਾ ਲੈਣ ਤੋਂ ਖੁੰਝੇ ਗਏ ਸਨ। ਉਸ ਸਮੇਂ ਉਨ੍ਹਾਂ ਦਾ ਓਲੰਪਿਕ ਕੋਟਾ ਲੈ ਕੇ ਆਏ ਨਰਸਿੰਘ ਯਾਦਵ ਦੇ ਨਾਲ ਕਾਨੂੰਨੀ ਵਿਵਾਦ ਹੋ ਗਿਆ ਸੀ। ਹਾਲਾਂਕਿ, ਨਰਸਿੰਘ ਨੂੰ ਇਸ ਓਲੰਪਿਕ 'ਚ ਹਿੱਸਾ ਲੈਣ ਦੀ ਇਜਾਜ਼ਤ ਮਿਲੀ ਸੀ, ਪਰ ਉਹ ਵੀ ਡੋਪ ਟੈਸਟ 'ਚ ਫੇਲ ਹੋ ਗਏ ਸਨ। ਦਰਅਸਲ ਹੁਣ ਨਰਸਿੰਘ ਅਤੇ ਸੁਸ਼ੀਲ ਦੋਵੇਂ ਹੀ ਇਕ ਹੀ ਭਾਰ ਵਰਗ 'ਚ ਲੜ ਰਹੇ ਹਨ।

ਇਸ ਤੋਂ ਬਾਅਦ ਸੁਸ਼ੀਲ ਕੁਮਾਰ ਦੇ ਡਬਲਯੂ.ਡਬਲਯੂ.ਈ. 'ਚ ਜਾਣ ਦੇ ਵੀ ਚਰਚੇ ਸਨ। ਡਬਲਯੂ.ਡਬਲਯੂ.ਈ. ਦੇ ਅਧਿਕਾਰੀਆਂ ਨਾਲ ਉਸ ਦੀ ਕਈ ਦੌਰ ਦੀ ਗੱਲ ਵੀ ਹੋਈ ਸੀ, ਪਰ ਉਹ ਸਫਲ ਨਹੀਂ ਰਹੀ ਸੀ। ਇਸ ਤੋਂ ਬਾਅਦ ਸੁÎਸ਼ੀਲ ਖਬਰਾਂ ਤੋਂ ਬਾਹਰ ਹੋ ਗਏ ਸਨ। ਪਰ ਹੁਣ ਉਨ੍ਹਾਂ ਸੰਕੇਤ ਦੇ ਦਿੱਤੇ ਹਨ ਕਿ ਉਹ ਫਿਰ ਤੋਂ ਅਖਾੜੇ 'ਚ ਮੁਕਾਬਲੇ ਲਈ ਤਿਆਰ ਹਨ। ਖਬਰਾਂ ਮੁਤਾਬਕ ਸੁਸ਼ੀਲ ਕੁਮਾਰ ਕਾਮਨਵੈਲਥ ਅਤੇ ਏਸ਼ੀਅਨ ਗੇਮਸ 'ਚ ਆਪਣੀ ਦਾਅਵੇਦਾਰੀ ਪੇਸ਼ ਕਰਨ ਜਾ ਰਹੇ ਹਨ। ਇਨ੍ਹਾਂ ਦੋਹਾਂ ਮੁਕਾਬਲਿਆਂ ਲਈ ਉਹ ਰੋਜ਼ 6 ਘੰਟੇ ਦਾ ਅਭਿਆਸ ਕਰ ਰਹੇ ਹਨ। ਸੁਸ਼ੀਲ 2014 'ਚ ਹੋਏ ਗਲਾਸਗੋ ਕਾਮਨਵੈਲਥ ਗੇਮਸ ਦੇ ਬਾਅਦ ਕਿਸੇ ਵੀ ਕੌਮਾਂਤਰੀ ਪ੍ਰਤੀਯੋਗਿਤਾ 'ਚ ਨਹੀਂ ਉਤਰੇ ਹਨ।

ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਨੇ ਹਾਲ ਹੀ 'ਚ ਕਿਹਾ ਸੀ ਕਿ ਰਾਸ਼ਟਰੀ ਕੈਂਪ 'ਚ ਸ਼ਾਮਲ ਹੋਣ ਵਾਲੇ ਖਿਡਾਰੀਆਂ ਨੂੰ ਹੀ ਭਾਰਤੀ ਟੀਮ 'ਚ ਜਗ੍ਹਾ ਦਿੱਤੀ ਜਾਵੇਗੀ। ਸੁਸ਼ੀਲ ਨੇ ਕਿਹਾ, ਮੈਂ ਪਹਿਲਾਂ ਰਾਸ਼ਟਰੀ ਮੁਕਾਬਲੇ 'ਚ ਹਿੱਸਾ ਲਵਾਂਗਾ ਅਤੇ ਇਸ ਤੋਂ ਬਾਅਦ ਲਗਣ ਵਾਲੇ ਕੈਂਪ ਦੇ ਲਈ ਉਪਲਬਧ ਰਹਾਂਗਾ। ਮੇਰਾ ਫੋਕਸ ਕਾਮਨਵੈਲਥ ਅਤੇ ਏਸ਼ੀਅਨ ਗੇਮਸ ਹੈ। ਮੈਂ ਇਨ੍ਹਾਂ 'ਚ ਤਮਗਾ ਹਾਸਲ ਕਰਨ 'ਚ ਕੋਈ ਕਸਰ ਨਹੀਂ ਛੱਡਾਂਗਾ।