ਭਾਰਤ ਚੋਟੀ ''ਤੇ ਰਿਹਾ, ਦੋਵੇਂ ISSF ਪ੍ਰੈਜ਼ੀਡੈਂਟਸ ਟਰਾਫੀਆਂ ਜਿੱਤੀਆਂ

11/22/2019 8:52:10 PM

ਪੁਤਿਆਨ (ਚੀਨ)— ਭਾਰਤ ਨੇ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਫਾਈਨਲਸ ਵਿਚ ਆਪਣੀ ਮੁਹਿੰਮ ਸ਼ਾਨਦਾਰ ਤਰੀਕੇ ਨਾਲ ਚੋਟੀ 'ਤੇ ਰਹਿ ਕੇ ਖਤਮ ਕੀਤੀ, ਜਿਸ ਵਿਚ ਦੇਸ਼ ਦੇ ਨਿਸ਼ਾਨੇਬਾਜ਼ਾਂ ਨੇ 10 ਮੀਟਰ ਏਅਰ ਪਿਸਟਲ ਤੇ ਏਅਰ ਰਾਈਫਲ ਮਿਕਸਡ ਟੀਮ ਪ੍ਰਤੀਯੋਗਿਤਾ 'ਚ ਪ੍ਰੈਜ਼ੀਡੈਂਟ ਟਰਾਫੀ ਜਿੱਤਣ ਵਾਲੀ ਟੀਮ 'ਚ ਸ਼ਾਮਲ ਰਿਹਾ।
ਮਿਕਸਡ ਏਅਰ ਪਿਸਟਲ ਫਾਈਨਲ 'ਚ ਪਹਿਲਾਂ ਮਨੂ ਭਾਕਰ ਨੇ ਦੁਨੀਆ ਦੇ ਨੰਬਰ ਇਕ ਰੂਸੀ ਨਿਸ਼ਾਨੇਬਾਜ਼ ਆਰਟਮ ਚਰਨੋਯੂਸੋਵ ਨਾਲ ਜੋੜੀ ਬਣਾ ਕੇ ਭਾਰਤ ਦੇ ਸੌਰਭ ਚੌਧਰੀ ਤੇ ਓਲਪਿੰਕ ਚੈਂਪੀਅਨ ਅੰਨਾ ਕੋਰਾਕੋਕੀ ਨੂੰ 17-13 ਨਾਲ ਹਰਾਇਆ। ਫਿਰ ਦਿਵਿਯਾਂਸ਼ ਸਿੰਘ ਪੰਵਰ ਨੇ ਕ੍ਰੋਏਸ਼ੀਆ ਦੀ ਮਹਾਨ ਨਿਸ਼ਾਨੇਬਾਜ਼ ਸਨਜੇਜਾਨਾ ਪੇਜਿਸਿਚ ਨਾਲ ਜੋੜੀ ਬਣਾ ਕੇ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਪ੍ਰਤੀਯੋਗਿਤਾ ਵਿਚ ਟਰਾਫੀ ਜਿੱਤੀ। ਉਸ ਨੇ ਭਾਰਤ ਦੀ ਅਪੂਰਵੀ ਚੰਦੇਲਾ ਤੇ ਡੀ ਝਾਂਗ ਦੀ ਜੋੜੀ ਨੂੰ 16-14 ਨਾਲ ਹਰਾਇਆ। ਉਥੇ ਹੀ ਸ਼ਹਿਜ਼ਾਰ ਰਿਜ਼ਵੀ ਨੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਪ੍ਰਤੀਯੋਗਿਤਾ 'ਚ ਕਾਂਸੀ ਤਮਗਾ ਜਿੱਤਿਆ। ਮਨੂ ਤੇ ਦਿਵਿਆਂਸ਼ ਨੇ ਕ੍ਰਮਵਾਰ ਵਿਅਕਤੀਗਤ 10 ਮੀਟਰ ਏਅਰ ਪਿਸਟਲ ਤੇ ਰਾਈਫਲ ਪ੍ਰਤੀਯੋਗਿਤਾ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ ਤੇ ਤੈਅ ਕੀਤਾ ਕਿ ਭਾਰਤ 3 ਸੋਨ ਤਮਗਿਆਂ ਨਾਲ ਅੰਕ ਸੂਚੀ ਵਿਚ ਚੋਟੀ 'ਤੇ ਰਿਹਾ।

Gurdeep Singh

This news is Content Editor Gurdeep Singh