ਭਾਰਤ-ਪਾਕਿ ਮੈਚ ''ਚ ਸਚਿਨ ਦਾ ਬਿਆਨ, ਮੁਫਤ ''ਚ ਅੰਕ ਦੇਣ ਦਾ ਨਹੀਂ ਹਰਾਉਣ ਦਾ ਸਮਾਂ

02/22/2019 6:04:08 PM

ਨਵੀਂ ਦਿੱਲੀ— ਦਿੱਗਜ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਗਾਮੀ ਵਿਸ਼ਵ ਕੱਪ 'ਚ ਪਾਕਿਸਤਾਨ ਦੇ ਖਿਲਾਫ ਨਾ ਖੇਡ ਕੇ ਦੋ ਅੰਕ ਦੇਣਾ ਆਸਾਨ ਨਹੀਂ ਹੈ ਕਿਉਂਕਿ ਇਸ ਨਾਲ ਕ੍ਰਿਕਟ ਮਹਾਕੁੰਭ 'ਚ ਇਸ ਵਿਰੋਧੀ ਟੀਮ ਨੂੰ ਹੀ ਫਾਇਦਾ ਹੋਵੇਗਾ।
ਤੇਂਦੁਲਕਰ ਨੇ ਵੀ ਸੁਨੀਲ ਗਾਵਸਕਰ ਦੇ ਵਿਚਾਰਾਂ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਭਾਰਤ ਦੇ ਲਈ ਵਿਸ਼ਵ ਕੱਪ 'ਚ 16 ਜੂਨ ਨੂੰ ਹੋਣ ਵਾਲੇ ਮੁਕਾਬਲੇ ਤੋਂ ਹਟਾਉਣ ਦੀ ਬਜਾਏ ਬਿਹਤਰੀਨ ਹੋਵੇਗਾ। ਪੁਲਵਾਮਾ ਅੱਤਵਾਦੀ ਹਮਲੇ 'ਚ ਸੀ.ਆਰ.ਪੀ.ਐੱਫ, ਦੇ 40 ਜਵਾਨਾਂ ਦੇ ਮਾਰੇ ਜਾਣ ਤੋਂ ਬਾਅਦ ਇਸ ਮੈਚ ਤੋਂ ਹਟਾਉਣ ਦੀ ਮੰਗ ਕਰ ਰਹੀ ਹੈ। ਤੇਂਦੁਲਕਰ ਨੇ ਇਕ ਵੈੱਬਸਾਈਟ ਨੂੰ ਇਕ ਬਿਆਨ 'ਚ ਕਿਹਾ ਕਿ ਭਾਰਤ ਨੇ ਵਿਸ਼ਵ ਕੱਪ 'ਚ ਹਮੇਸ਼ਾ ਪਾਕਿਸਤਾਨ ਦੇ ਖਿਲਾਫ ਵਧੀਆ ਪ੍ਰਦਰਸ਼ਨ ਕੀਤਾ ਹੈ। ਹੁਣ ਫਿਰ ਤੋਂ ਉਨ੍ਹਾਂ ਨੂੰ ਹਰਾਉਣ ਦਾ ਸਮਾਂ ਹੈ। ਮੈਂ ਨਿੱਜੀ ਤੌਰ 'ਤੇ ਉਨ੍ਹਾਂ ਨੂੰ ਦੋ ਅੰਕ ਦੇਣਾ ਪਸੰਦ ਨਹੀਂ ਕਰਾਂਗਾ ਕਿਉਂਕਿ ਇਸ ਨਾਲ ਟੂਰਨਾਮੈਂਟ 'ਚ ਉਨ੍ਹਾਂ ਨੂੰ ਮਦਦ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਪਰ ਮੇਰੇ ਲਈ ਭਾਰਤ ਸਰਵੋਪਰੀ ਹੈ ਅਤੇ ਮੇਰਾ ਦੇਸ਼ ਜੋ ਵੀ ਫੈਸਲਾ ਕਰੇਗਾ ਮੈ ਤਹਿਦਿਲੋ ਤੋਂ ਉਸ ਦਾ ਸਮਰਥਨ ਕਰਾਂਗਾ।

ਰਭਜਨ ਸਿੰਘ ਅਤੇ ਯੁਜਵੇਂਦਰ ਸਿੰਘ ਜਿਹੈ ਖਿਡਾਰੀਆਂ ਨੇ ਜਿੱਥੇ ਪਾਕਿਸਤਾਨ ਦੇ ਪੂਰੇ ਬਹਿਸ਼ਕਾਲ ਦੀ ਮੰਗ ਕੀਤੀ ਹੈ ਉੱਥੇ ਹੀ ਗਾਵਸਕਰ ਨੇ ਵੀਰਵਾਰ ਨੂੰ ਕਿਹਾ ਸੀ ਕਿ ਜੇਕਰ ਭਾਰਤ 16 ਜੂਨ ਨੂੰ ਪਾਕਿਸਤਾਨ ਖਿਲਾਫ ਨਾ ਖੇਡਣ ਦਾ ਫੈਸਲਾ ਕਰਦਾ ਹੈ ਤਾਂ ਉੱਥੇ ਹੀ ਉਸ ਦੀ ਹਾਰ ਹੋਵੇਗੀ। ਵਿਸ਼ਵ ਕੱਪ ਬ੍ਰਿਟੇਨ 'ਚ 30 ਮਈ ਤੋਂ ਸ਼ੁਰੂ ਹੋ ਰਿਹਾ ਹੈ। ਸ਼ੁੱਕਰਵਾਰ ਨੂੰ ਭਾਰਤੀ ਕ੍ਰਿਕਟ ਨੂੰ ਸੰਚਾਲਿਤ ਕਰਨ ਵਾਲੀ ਪ੍ਰਸ਼ੰਸਕਾਂ ਦੀ ਕਮੇਟੀ ਨੇ ਕੋਈ ਫੈਸਲਾ ਨਾ ਕਰਨ ਦਾ ਫੈਸਲਾ ਕੀਤਾ।