ਸਾਊਦੀ ਅਰਬ ਤੋਂ ਹਾਰ ਕੇ ਭਾਰਤ AFC ਅੰਡਰ-19 ਚੈਂਪੀਅਨਸ਼ਿਪ ਕੁਆਲੀਫਿਕੇਸ਼ਨ ਤੋਂ ਬਾਹਰ

11/09/2019 4:53:37 PM

ਸਪੋਰਟਸ ਡੈਸਕ— ਅਹਿਮਦ ਅਲਬਾਸਾਸ ਦੀ ਹੈਟ੍ਰਿਕ ਦੀ ਮਦਦ ਨਾਲ ਸਾਊਦੀ ਅਰਬ ਨੇ ਭਾਰਤ ਨੂੰ 4-0 ਨਾਲ ਹਰਾ ਕੇ 2020 ਏ. ਐੱਫ. ਸੀ. ਅੰਡਰ-19 ਚੈਂਪੀਅਨਸ਼ਿਪ ਕੁਆਲੀਫਿਕੇਸ਼ਨ ਦੀ ਦੋੜ ਤੋਂ ਬਾਹਰ ਕਰ ਦਿੱਤਾ। ਸ਼ੁੱਕਰਵਾਰ ਨੂੰ ਖੇਡੇ ਗਏ ਮੈਚ ਦੇ ਦੂਜੇ ਮਿੰਟ 'ਚ ਹੀ ਮੁਹੰਮਦ ਖਲਿਲ ਮਾਰਰਾਨ ਨੇ ਸਾਊਦੀ ਅਰਬ ਦਾ ਖਾਤਾ ਖੋਲਿਆ। ਘਰੇਲੂ ਮੈਦਾਨ 'ਤੇ ਖੇਡ ਰਹੀ ਸਾਊਦੀ ਅਰਬ ਦੀ ਟੀਮ ਨੇ 10ਵੇਂ ਮਿੰਟ 'ਚ ਬੜ੍ਹਤ ਨੂੰ 2-0 ਕਰ ਲਈ। ਟੀਮ ਨੇ ਇਸ ਤੋਂ ਬਾਅਦ ਮੈਚ 'ਚ ਤੇਜ਼ੀ ਨਾਲ ਵਾਪਸੀ ਦਾ ਰੁਖ਼ ਅਪਣਾਇਆ ਜਿਸ ਦੇ ਨਾਲ ਕਮਜ਼ੋਰ ਹੋਈ ਭਾਰਤੀ ਡਿਫੈਂਡਸ ਲਾਈਨ ਦਾ ਫਾਇਦਾ ਚੁੱਕਦੇ ਹੋਏ ਅਲਬਾਸਾਸ ਨੇ ਮੈਚ ਦੇ 18ਵੇਂ ਮਿੰਟ 'ਚ ਆਪਣਾ ਦੂੱਜਾ ਗੋਲ ਕੀਤਾ। ਅਲਬਾਸਾਸ ਇਸ ਤੋਂ ਬਾਅਦ 28ਵੇਂ ਮਿੰਟ 'ਚ ਹੈਟ੍ਰਿਕ ਪੂਰੀ ਕੀਤੀ ਜਿਸ ਦੇ ਨਾਲ ਸਾਊਦੀ ਅਰਬ ਦੀ ਟੀਮ 4-0 ਨਾਲ ਅੱਗੇ ਹੋ ਗਈ।

ਹਾਫ ਟਾਈਮ ਤੋਂ ਬਾਅਦ ਭਾਰਤੀ ਟੀਮ ਨੇ ਰਿੱਕੀ ਸ਼ਾਬੋਂਗ ਦੀ ਜਗ੍ਹਾ ਮਨਵੀਰ ਸਿੰਘ ਨੂੰ ਮੈਦਾਨ 'ਚ ਉਤਾਰਿਆ। ਮਨਵੀਰ ਨੇ ਮੈਦਾਨ 'ਚ ਉਤਰਦੇ ਹੀ ਇਸ ਫੈਸਲੇ ਨੂੰ ਠੀਕ ਸਾਬਤ ਕੀਤਾ ਪਰ 47ਵੇਂ ਮਿੰਟ 'ਚ ਵਿਕਰਮ ਪ੍ਰਤਾਪ ਉਨ੍ਹਾਂ ਦੇ ਕਰਾਸ ਨੂੰ ਗੋਲ 'ਚ ਬਦਲਣ 'ਚ ਸਫਲ ਨਹੀਂ ਹੋਏ। ਕੁਆਲੀਫਿਕੇਸ਼ਨ ਤੋਂ ਬਾਹਰ ਹੋ ਚੁੱਕੀ ਭਾਰਤੀ ਟੀਮ ਆਪਣੇ ਆਖਰੀ ਗਰੁੱਪ ਮੁਕਾਬਲੇ ਐਤਵਾਰ ਨੂੰ ਇੱਥੇ ਅਫਗਾਨਿਸਤਾਨ ਨਾਲ ਭਿੜੇਗੀ।