ਸ਼ੂਟਿੰਗ ਵਿਸ਼ਵ ਕੱਪ ''ਚ 7ਵੇਂ ਸਥਾਨ ''ਤੇ ਰਿਹਾ ਭਾਰਤ

10/30/2017 4:52:36 AM

ਨਵੀਂ ਦਿੱਲੀ— ਮੇਜ਼ਬਾਨ ਭਾਰਤ ਇਥੇ ਡਾ. ਕਰਣੀ ਸਿੰਘ ਸ਼ੂਟਿੰਗ ਰੇਂਜ ਵਿਚ ਐਤਵਾਰ ਨੂੰ ਖਤਮ ਹੋਏ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਫਾਈਨਲ ਵਿਚ 7ਵੇਂ ਸਥਾਨ 'ਤੇ ਰਿਹਾ। ਭਾਰਤ ਨੂੰ ਜੀਤੂ ਰਾਏ ਤੇ ਹਿਨਾ ਸਿੱਧੂ ਦੇ ਮਿਕਸਡ ਟੀਮ 10 ਮੀਟਰ ਏਅਰ ਪਿਸਟਲ ਵਿਚ ਸੋਨਾ, ਸੰਗਰਾਮ ਦਹੀਆ ਦੇ ਪੁਰਸ਼ ਡਬਲ ਟ੍ਰੈਪ ਵਿਚ ਚਾਂਦੀ ਤੇ ਅਮਨਪ੍ਰੀਤ ਸਿੰਘ ਦੇ ਪੁਰਸ਼ 50 ਮੀਟਰ ਪਿਸਟਲ ਵਿਚ ਕਾਂਸੀ ਤਮਗੇ ਦੀ ਬਦੌਲਤ ਕੁਲ 3 ਤਮਗੇ ਹਾਸਲ ਹੋਏ। ਭਾਰਤ ਦਾ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਫਾਈਨਲ ਵਿਚ ਇਹ ਹੁਣ ਤਕ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ। ਇਟਲੀ ਨੇ ਦੋ ਸੋਨ, ਤਿੰਨ ਚਾਂਦੀ ਤੇ ਇਕ ਕਾਂਸੀ ਤਮਗੇ ਨਾਲ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਚੀਨ ਨੇ ਦੋ ਸੋਨ, ਦੋ ਚਾਂਦੀ ਤੇ ਪੰਜ ਕਾਂਸੀ ਤਮਗਿਆਂ ਨਾਲ ਦੂਜਾ ਸਥਾਨ ਹਾਸਲ ਕੀਤਾ।