ਭਾਰਤ ਨੂੰ ਮਿਲੀ ਜੂਨੀਅਰ ਏਸ਼ੀਆਈ ਕੁਸ਼ਤੀ ਦੀ ਮੇਜ਼ਬਾਨੀ

09/10/2017 5:12:53 AM

ਨਵੀਂ ਦਿੱਲੀ— ਵਿਸ਼ਵ ਕੁਸ਼ਤੀ ਸੰਸਥਾ ਯੂਨਾਈਟਿਡ ਵਰਲਡ ਰੈਸਲਿੰਗ (ਯੂ. ਡਬਲਿਊ. ਡਬਲਿਊ.) ਨੇ 2018 'ਚ ਹੋਣ ਵਾਲੀ ਜੂਨੀਅਰ ਏਸ਼ੀਆਈ ਕੁਸ਼ਤੀ ਦੀ ਮੇਜ਼ਬਾਨੀ ਭਾਰਤ ਨੂੰ ਦੇ ਦਿੱਤੀ ਹੈ। 
ਯੂ. ਡਬਲਿਊ. ਡਬਲਿਊ. ਨੇ ਆਪਣੀ ਅਹਿਮ ਬੈਠਕ ਵਿਚ 2018 ਦੀਆਂ ਕੁਸ਼ਤੀ ਪ੍ਰਤੀਯੋਗਿਤਾਵਾਂ ਦੇ ਆਯੋਜਨ 'ਤੇ ਫੈਸਲੇ ਲਏ, ਜਿਸ ਤਹਿਤ 2018 ਜੂਨੀਅਰ ਏਸ਼ੀਆਈ ਕੁਸ਼ਤੀ ਪ੍ਰਤੀਯੋਗਿਤਾ ਦੇ ਆਯੋਜਨ ਦੀ ਜ਼ਿੰਮੇਵਾਰੀ ਭਾਰਤ ਨੂੰ ਦਿੱਤੀ ਹੈ।  ਇਹ ਪ੍ਰਤੀਯੋਗਿਤਾ 19 ਤੋਂ 22 ਜੁਲਾਈ 2018 ਨੂੰ ਦਿੱਲੀ 'ਚ ਆਯੋਜਿਤ ਕੀਤੀ ਜਾਵੇਗੀ। 
ਜ਼ਿਕਰਯੋਗ ਹੈ ਕਿ ਭਾਰਤ ਨੇ ਇਸ ਸਾਲ ਸੀਨੀਅਰ ਏਸ਼ੀਆਈ ਕੁਸ਼ਤੀ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਸੀ। ਬੀਤੇ ਅਗਸਤ ਪੈਰਿਸ 'ਚ ਸੀਨੀਅਰ ਵਿਸ਼ਵ ਕੁਸ਼ਤੀ ਪ੍ਰਤੀਯੋਗਿਤਾ ਦੌਰਾਨ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ਯੂ. ਡਬਲਿਊ. ਡਬਲਿਊ. ਦੇ ਪ੍ਰਧਾਨ ਲਾਲੋਵਿਚ ਨੂੰ ਮਿਲੇ ਸਨ ਅਤੇ ਉਨ੍ਹਾਂ ਨਾਲ 2018 ਦੀ ਜੂਨੀਅਰ ਏਸ਼ੀਆਈ ਕੁਸ਼ਤੀ ਦੇ ਆਯੋਜਨ ਦਾ ਐਗਰੀਮੈਂਟ ਕੀਤਾ ਸੀ।