ਭਾਰਤ ਨੇ ਏਸ਼ੀਆਈ ਯੁਵਾ ਮੁੱਕੇਬਾਜ਼ੀ ''ਚ ਪੱਕੇ ਕੀਤੇ 12 ਤਮਗੇ

11/14/2019 9:51:18 PM

ਉਲਾਨਬਟੋਰ (ਮੰਗੋਲੀਆ)— ਭਾਰਤ ਦੇ ਚਾਰ ਹੋਰ ਖਿਡਾਰੀਆਂ ਨੇ ਵੀਰਵਾਰ ਨੂੰ ਇੱਥੇ ਏਸ਼ੀਆਈ ਯੁਵਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਜਗ੍ਹਾ ਬਣਾਈ, ਜਿਸ ਨਾਲ ਭਾਰਤ ਦੇ ਇਸ ਮੁਕਾਬਲੇ 'ਚ 12 ਤਮਗੇ ਪੱਕੇ ਹੋ ਗਏ ਹਨ। ਸਤਿੰਦਰ ਸਿੰਘ (91 ਕਿ.ਗ੍ਰਾ) ਨੇ ਕੋਰੀਆ ਦੇ ਹਾਨੇਉਲ ਜੰਗ ਨੂੰ ਹਰਾ ਕੇ ਪੁਰਸ਼ ਵਰਗ ਦੇ ਆਖਰੀ ਚਾਰ 'ਚ ਜਗ੍ਹਾ ਬਣਾਈ ਜਦਕਿ ਸੀਲੇ ਸੋਏ (49 ਕਿ.ਗ੍ਰਾ) ਨੇ ਤਾਈਵਾਨ ਦੇ ਤਾਜੁ ਚੇਨ ਨੂੰ ਹਰਾਇਆ। ਮਹਿਲਾਵਾਂ ਦੇ ਵਰਗ 'ਚ ਪੂਨਮ (54 ਕਿ.ਗ੍ਰਾ) ਤੇ ਅਰੁੰਧਤੀ ਚੌਧਰੀ (69 ਕਿ.ਗ੍ਰਾ) ਨੇ ਆਪਣੇ ਲਈ ਤਮਗੇ ਪੱਕੇ ਕੀਤੇ। ਪੂਨਮ ਨੇ ਫਿਲੀਪੀਨਸ ਦੀ ਕਾਰਨਾਗਨ ਕਾਯੇ ਤੇ ਅਰੁੰਧਤੀ ਨੇ ਤਾਈਵਾਨ ਦੀ ਪਿਨ ਜੁ ਚੇਨ ਨੂੰ ਹਰਾਇਆ। ਪੁਰਸ਼ ਵਰਗ 'ਚ ਹਾਲਾਂਕਿ ਅਕਸ਼ੈ ਕੁਮਾਰ (64 ਕਿ.ਗ੍ਰਾ), ਵਿਜੇਦੀਪ (69 ਕਿ.ਗ੍ਰਾ) ਤੇ ਲਕਸ਼ ਚਾਹਰ (81 ਕਿ.ਗ੍ਰਾ) ਬਾਹਰ ਹੋ ਗਏ। ਮਹਿਲਾਵਾਂ 'ਚ ਰਜਨੀ (48 ਕਿ.ਗ੍ਰਾ) ਵੀ ਅੱਗੇ ਵਧਣ 'ਚ ਅਸਫਲ ਰਹੀ। ਇਸ ਨਾਲ ਪਹਿਲੇ ਦਿਨ 6 ਭਾਰਤੀ ਮੁੱਕੇਬਾਜ਼ ਸੈਮੀਫਾਈਨਲ 'ਚ ਪਹੁੰਚੇ ਸਨ ਜਦਕਿ ਦੋ ਹੋਰਾਂ ਨੇ ਸਿੱਧੇ ਆਖਰੀ ਚਾਰ 'ਚ ਪ੍ਰਵੇਸ਼ ਕੀਤਾ ਸੀ।

Gurdeep Singh

This news is Content Editor Gurdeep Singh