ਭਾਰਤ ਕੋਲ ਵਨ ਡੇ 'ਚ ਪਰਫੈਕਟ-10 ਦਾ ਮੌਕਾ

07/11/2018 4:03:52 AM

ਨਵੀਂ ਦਿੱਲੀ- ਵਿਰਾਟ ਕੋਹਲੀ ਦੀ ਅਗਵਾਈ ਵਿਚ ਸ਼ਾਨਦਾਰ ਫਾਰਮ ਵਿਚ ਖੇਡ ਰਹੀ ਟੀਮ ਇੰਡੀਆ ਕੋਲ ਇੰਗਲੈਂਡ ਵਿਰੁੱਧ 12 ਜੁਲਾਈ ਤੋਂ ਨਾਟਿੰਘਮ ਵਿਚ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਵਿਚ ਪਰਫੈਕਟ-10 ਦਾ ਰਿਕਾਰਡ ਬਣਾਉਣ ਦਾ ਮੌਕਾ ਰਹੇਗਾ। ਭਾਰਤ ਨੇ 2016 ਵਿਚ ਮੇਜ਼ਬਾਨ ਵਿਰੁੱਧ ਜੂਨ 2016 ਵਿਚ ਤਿੰਨ ਮੈਚਾਂ ਦੀ ਸੀਰੀਜ਼ 3-0 ਨਾਲ ਜਿੱਤਣ ਤੋਂ ਬਾਅਦ ਲਗਾਤਾਰ 9 ਦੋ-ਪੱਖੀ ਸੀਰੀਜ਼ ਜਿੱਤੀਆਂ ਹਨ। ਹਾਲਾਂਕਿ ਇਸ ਦੌਰਾਨ ਭਾਰਤ ਨੂੰ 2017 ਵਿਚ ਇੰਗਲੈਂਡ ਵਿਚ ਹੋਈ ਆਈ. ਸੀ. ਸੀ. ਚੈਂਪੀਅਨਸ ਟਰਾਫੀ ਦੇ ਫਾਈਨਲ ਵਿਚ ਪਾਕਿਸਤਾਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਉਹ ਬਹੁਦੇਸ਼ੀ ਟੂਰਨਾਮੈਂਟ ਸੀ।
ਲਗਾਤਾਰ ਜਿੱਤੀਆਂ ਸੀਰੀਜ਼
ਦੇਸ਼        ਸੀਰੀਜ਼ ਜਿੱਤ
ਜ਼ਿੰਬਾਬਵੇ  3-0
ਨਿਊਜ਼ੀਲੈਂਡ  3-2 
ਇੰਗਲੈਂਡ   2-1
ਵੈਸਟਇੰਡੀਜ਼  3-1 
ਸ਼੍ਰੀਲੰਕਾ  5-0 
ਆਸਟਰੇਲੀਆ  4-1 
ਨਿਊਜ਼ੀਲੈਂਡ  2-1

ਸ਼੍ਰੀਲੰਕਾ  2-1 
ਦੱ. ਅਫਰੀਕਾ  5-1