ਏਸ਼ੀਆ ਪੈਰਾ-ਸਾਈਕਲਿੰਗ ''ਚ ਭਾਰਤ ਨੂੰ 1 ਚਾਂਦੀ ਤੇ 2 ਕਾਂਸੀ ਤਮਗੇ

02/12/2018 2:33:33 AM

ਨੇਪੀਡਾ— ਭਾਰਤ ਨੇ ਵੁਨਾ ਥਿਕੜੀ ਸਪੋਰਟਸ ਸਟੇਡੀਅਮ 'ਚ ਜਾਰੀ ਏਸ਼ੀਆਈ ਪੈਰਾ-ਸਾਈਕਲਿੰਗ ਚੈਂਪੀਅਨਸ਼ਿਪ 'ਚ ਆਪਣਾ ਦਬਦਬਾ ਜਾਰੀ ਰੱਖਦਿਆਂ ਤਿੰਨ ਪੋਡੀਅਮ ਫਿਨਿਸ਼ ਹਾਸਲ ਕੀਤੇ ਤੇ ਉਸ ਦੇ ਹਿੱਸੇ ਵਿਚ ਇਕ ਚਾਂਦੀ ਤੇ ਦੋ ਕਾਂਸੀ ਤਮਗੇ ਆਏ। ਬੀਤੇ ਸਾਲ ਚਾਂਦੀ ਤਮਗਾ ਜਿੱਤਣ ਵਾਲੇ ਬੈਂਗਲੁਰੂ ਦੇ ਦਿਜੂ ਸ਼ਾਹ ਦੀ ਅਗਵਾਈ ਵਿਚ ਭਾਰਤ ਨੇ ਇਕ ਹੋਰ ਚਾਂਦੀ ਤਮਗਾ ਹਾਸਲ ਕੀਤਾ, ਜਦਕਿ ਬੀ. ਐੱਸ. ਐੱਫ. ਸਿਪਾਹੀ ਹਰਿੰਦਰ ਸਿੰਘ ਨੇ ਇਕ ਕਾਂਸੀ ਤਮਗਾ ਜਿੱਤਿਆ ਹੈ। ਹਰਿੰਦਰ ਨੇ ਬੀਤੇ ਸੈਸ਼ਨ ਵਿਚ ਵੀ ਕਾਂਸੀ ਤਮਗਾ ਜਿੱਤਿਆ ਸੀ।
ਭਾਰਤੀ ਟੀਮ 'ਚ ਪਹਿਲੀ ਵਾਰ ਸ਼ਾਮਲ ਮਧੂ ਬਾਗੜੀ ਨੇ ਹੈਂਡ ਸਾਈਕਲਿੰਗ 'ਚ ਕਾਂਸੀ ਤਮਗਾ ਜਿੱਤਿਆ। ਇਸ ਦੇ ਨਾਲ ਹੀ ਉਹ ਕਿਸੇ ਕੌਮਾਂਤਰੀ ਆਯੋਜਨ 'ਚ ਹੈਂਡ ਸਾਈਕਲਿੰਗ ਵਿਚ ਤਮਗਾ ਜਿੱਤਣ ਵਾਲੀ ਪਹਿਲੀ ਪੈਰਾ-ਰੇਸਰ ਬਣੀ।
ਮਧੂ ਸਾਬਕਾ ਰਾਸ਼ਟਰੀ ਵ੍ਹੀਲਚੇਅਰ ਟੈਨਿਸ ਚੈਂਪੀਅਨ ਹੈ ਅਤੇ ਹੁਣ ਉਹ ਪੂਰੀ ਤਰ੍ਹਾਂ ਪੈਰਾ-ਸਾਈਕਲਿੰਗ 'ਤੇ ਆਪਣਾ ਧਿਆਨ ਦਿੰਦੀ ਹੈ। ਸਾਲ 2017 ਵਿਚ ਕੋਚ ਆਦਿੱਤਿਆ ਮਹਿਤਾ ਨੇ ਮਧੂ ਨੂੰ ਖੇਡ ਬਦਲਣ ਤੇ ਹੈਂਡ ਸਾਈਕਲਿੰਗ ਵਿਚ ਹੱਥ ਅਜ਼ਮਾਉਣ ਦੀ ਸਲਾਹ ਦਿੱਤੀ ਸੀ।