ਭਾਰਤੀ ਟੀਮ ਨੇ ਨਹੀਂ ਇਸ ਟੀਮ ਨੇ ਬਣਾਇਆ ਸੁਰੇਸ਼ ਰੈਨਾ ਨੂੰ ਸਟਾਰ

01/23/2018 9:38:01 AM

ਨਵੀਂ ਦਿੱਲੀ (ਬਿਊਰੋ)— ਭਾਰਤੀ ਟੀਮ ਵਿਚ ਲੰਬੇ ਸਮੇਂ ਤੋਂ ਆਪਣੀ ਜਗ੍ਹਾ ਲਈ ਸੰਘਰਸ਼ ਕਰ ਰਹੇ ਖੱਬੇ ਹੱਥ ਦੇ ਬੱਲੇਬਾਜ਼ ਸੁਰੇਸ਼ ਰੈਨਾ ਨੇ ਸਈਅਦ ਮੁਸ਼ਤਾਕ ਅਲੀ ਟਰਾਫੀ ਵਿਚ ਬੀਤੇ ਸੋਮਵਾਰ ਨੂੰ ਬੰਗਾਲ ਨਾਲ ਹੋਏ ਟੀ-20 ਮੁਕਾਬਲੇ ਵਿਚ ਸ਼ਾਨਦਾਰ ਸੈਂਕੜੀਏ ਪਾਰੀ ਖੇਡ ਕੇ ਆਪਣੀ ਵਾਪਸੀ ਦੇ ਸੰਕੇਤ ਦਿੱਤੇ ਹਨ। ਸੁਰੇਸ਼ ਰੈਨਾ ਨੇ 50 ਗੇਂਦਾਂ ਵਿਚ ਆਪਣਾ ਸੈਂਕੜਾ ਪੂਰਾ ਕੀਤਾ ਅਤੇ ਕੁਲ 59 ਗੇਂਦਾਂ ਵਿਚ ਅਜੇਤੂ 126 ਦੌੜਾਂ ਦੀ ਪਾਰੀ ਖੇਡੀ ਹੈ। ਉਨ੍ਹਾਂ ਦੀ ਇਸ ਵਧੀਆ ਪਾਰੀ ਦੇ ਬਦੌਲਤ ਉੱਤਰ ਪ੍ਰਦੇਸ਼ ਨੇ 3 ਵਿਕਟਾਂ ਗੁਆ ਕੇ 20 ਓਵਰਾਂ ਵਿਚ 235 ਦੌੜਾਂ ਦਾ ਸਕੋਰ ਬਣਾਇਆ ਹੈ।

ਸੀ.ਐੱਸ.ਕੇ. ਨੇ ਬਣਾਇਆ ਸਟਾਰ
ਸੁਰੇਸ਼ ਰੈਨਾ ਕਾਫ਼ੀ ਸਮੇਂ ਤੋਂ ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਹਨ, ਪਰ ਉਨ੍ਹਾਂ ਦਾ ਮੰਨਣਾ ਹੈ ਕਿ ਆਈ.ਪੀ.ਐੱਲ. ਵਿਚ ਸੀ.ਐੱਸ.ਕੇ ਵਿਚ ਹੀ ਉਨ੍ਹਾਂ ਦਾ ਉਦੈ ਹੋਇਆ ਜਿਸਦੀ ਵਜ੍ਹਾ ਨਾਲ ਸਟਾਰ ਬੱਲੇਬਾਜ਼ ਬਣੇ।

ਇਨ੍ਹਾਂ ਖਿਡਾਰੀਆਂ ਤੋਂ ਕਾਫੀ ਪ੍ਰੇਰਿਤ ਹੋਇਆ
ਰੈਨਾ ਨੇ ਕਿਹਾ ਕਿ ਮੈਂ ਧੋਨੀ ਅਤੇ ਜਡੇਜਾ ਨਾਲ ਕਈ ਮੈਚ ਖੇਡੇ ਹਨ ਅਤੇ ਇਕ ਵਾਰ ਫਿਰ ਤੋਂ ਅਸੀਂ ਸੀ.ਐੱਸ.ਕੇ. ਲਈ ਖੇਡਣ ਜਾ ਰਹੇ ਹਨ। ਸੱਚ ਕਹਾਂ ਤਾਂ ਮੈਂ ਚੇਨਈ ਵਿਚ ਹੀ ਅਸਲੀ ਕ੍ਰਿਕਟਰ ਬਣਿਆ। ਇਸ ਟੀਮ ਨਾਲ ਕੋਚ ਅਤੇ ਖਿਡਾਰੀ ਦੇ ਤੌਰ ਉੱਤੇ ਜੁੜੇ ਮੈਥਿਊ ਹੇਡਨ, ਮਾਈਕਲ ਹਸੀ ਅਤੇ ਮੁਥਈਆ ਮੁਰਲੀਧਰਨ ਤੋਂ ਮੈਂ ਕਾਫ਼ੀ ਕੁਝ ਸਿੱਖਿਆ ਅਤੇ ਉਨ੍ਹਾਂ ਤੋਂ ਮੈਂ ਕਾਫ਼ੀ ਪ੍ਰੇਰਿਤ ਹੋਇਆ।

ਚੇਨਈ ਦੀ ਜਰਸੀ ਪਾਉਣ ਨੂੰ ਬੇਤਾਬ
ਰੈਨਾ ਨੇ ਅੱਗੇ ਕਿਹਾ ਕਿ ਚੇਨਈ ਮੇਰੇ ਲਈ ਟੀਮ ਨਹੀਂ ਇਕ ਪਰਿਵਾਰ ਹੈ। ਮੈਂ ਇਕ ਵਾਰ ਫਿਰ ਤੋਂ ਆਈ.ਪੀ.ਐੱਲ. ਵਿਚ ਚੇਨਈ ਦੀ ਜਰਸੀ ਪਹਿਨਣ ਨੂੰ ਬੇਤਾਬ ਹਾਂ। ਮੈਂ ਚੇਨਈ ਦੇ ਦਰਸ਼ਕਾਂ ਤੋਂ ਜਿੰਨਾ ਪਿਆਰ ਪਾਇਆ ਹੈ ਉਹ ਮੇਰੇ ਲਈ ਅਮੁੱਲ ਹੈ। ਇਸ ਟੀਮ ਦਾ ਮਾਹੌਲ ਕਮਾਲ ਦਾ ਸੀ। ਕਈ ਖਿਡਾਰੀ ਜਿਵੇਂ ਕਿ ਅਸ਼ਵਿਨ, ਪਵਨ ਨੇਗੀ ਜਡੇਜਾ ਇਸ ਟੀਮ ਨਾਲ ਹਨ। ਮੈਂ ਇਕ ਵਾਰ ਫਿਰ ਤੋਂ ਚੇਨਈ ਲਈ ਖੇਡਣ ਨੂੰ ਬੇਤਾਬ ਹਾਂ ਅਤੇ ਅਸੀ ਸਾਰੇ ਇਕ ਵਾਰ ਫਿਰ ਤੋਂ ਇੱਕ ਗਰੁੱਪ ਦੀ ਤਰ੍ਹਾਂ ਜੁੜਣ ਦੀ ਗੱਲ ਉੱਤੇ ਕਾਫ਼ੀ ਉਤਸਾਹਿਤ ਹਾਂ।