ਸ਼੍ਰੀਲੰਕਾ ਨੂੰ ਪੁਣੇ T20 'ਚ ਹਰਾ ਭਾਰਤ ਨੇ ਪਾਕਿ ਦੇ ਇਸ ਵੱਡੇ ਰਿਕਾਰਡ ਦੀ ਕੀਤੀ ਬਰਾਬਰੀ

01/11/2020 1:45:24 PM

ਸਪੋਰਟਸ ਡੈਸਕ— ਭਾਰਤ ਨੇ ਪੁਣੇ 'ਚ ਖੇਡੇ ਟੀ-20 ਸੀਰੀਜ਼ ਦੇ ਤੀਜੇ ਅਤੇ ਆਖਰੀ ਮੈਚ 'ਚ ਸ਼੍ਰੀਲੰਕਾ ਨੂੰ 78 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ 'ਤੇ 2-0 ਨਾਲ ਕਬਜਾ ਕਰ ਲਿਆ। ਇਹ ਭਾਰਤ ਦੀ ਸ਼੍ਰੀਲੰਕਾ ਖਿਲਾਫ ਟੀ-20 'ਚ 13ਵੀਂ ਜਿੱਤ ਸੀ। ਇਸ ਦੇ ਨਾਲ ਭਾਰਤ ਨੇ ਅੰਤਰਰਾਸ਼ਟਰੀ ਟੀ-20 ਕ੍ਰਿਕਟ 'ਚ ਕਿਸੇ ਇਕ ਟੀਮ ਖਿਲਾਫ ਸਭ ਤੋਂ ਜ਼ਿਆਦਾ ਜਿੱਤ ਦੇ ਪਾਕਿਸਤਾਨ ਅਤੇ ਇੰਗਲੈਂਡ ਦੇ ਇਕ ਵੱਡੇ ਰਿਕਾਰਡ ਦੀ ਬਰਾਬਰੀ ਕੀਤੀ।
ਟੀ-20 ਕ੍ਰਿਕਟ ਦਾ ਰਿਕਾਰਡ ਦੱਸਦਾ ਹੈ ਕਿ ਭਾਰਤ ਲਈ ਸ਼੍ਰੀਲੰਕਾਈ ਟੀਮ ਸਭ ਤੋਂ ਆਸਾਨ ਟੀਮ ਰਹੀ ਹੈ। ਭਾਰਤ ਨੇ ਇਸ ਟੀਮ ਖਿਲਾਫ ਸਭ ਤੋਂ ਜ਼ਿਆਦਾ ਟੀ-20 ਮੈਚ ਜਿੱਤੇ ਹਨ। ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਹੁਣ ਤਕ 19 ਟੀ-20 ਮੈਚ ਖੇਡੇ ਗਏ ਹਨ। ਇਨ੍ਹਾਂ 'ਚੋਂ ਭਾਰਤ ਨੇ 13 ਮੈਚਾਂ 'ਚ ਜਿੱਤ ਹਾਸਲ ਕੀਤੀ। ਸ਼੍ਰੀਲੰਕਾ ਨੇ 5 ਮੈਚ ਜਿੱਤੇ ਹਨ ਜਦ ਕਿ ਇਕ ਮੈਚ ਦਾ ਨਤੀਜਾ ਨਹੀਂ ਨਿਕਲਿਆ। ਭਾਰਤੀ ਟੀਮ ਦੇ ਓਵਰਆਲ ਅੰਕੜਿਆਂ ਮਤਾਬਕ ਉਸ ਨੇ ਸਭ ਤੋਂ ਜ਼ਿਆਦਾ ਮੈਚ ਸ਼੍ਰੀਲੰਕਾ ਤੋਂ ਹੀ ਜਿੱਤੇ ਹਨ। ਪਾਕਿਸਤਾਨ ਨੇ ਸ਼੍ਰੀਲੰਕਾ ਅਤੇ ਨਿਊਜੀਲੈਂਡ ਦੇ ਖਿਲਾਫ 13-13 ਮੈਚ ਜਿੱਤੇ ਜਦ ਕਿ ਇੰਗਲੈਂਡ ਨੇ ਨਿਊਜ਼ੀਲੈਂਡ ਖਿਲਾਫ 13 ਮੈਚ ਜਿੱਤੇ ਹਨ। ਟੀ-20 'ਚ ਕਿਸੇ ਟੀਮ ਦੇ ਖਿਲਾਫ ਸਭ ਤੋਂ ਜ਼ਿਆਦਾ ਜਿੱਤ
19 ਮੈਚ - ਭਾਰਤ ਬਨਾਮ ਸ਼ਰੀਲੰਕਾ-13 ਮੈਚ ਜਿੱਤੇ*
21 ਮੈਚ - ਪਾਕਿਸਤਾਨ ਬਨਾਮ ਸ਼੍ਰੀਲੰਕਾ/ਨਿਊਜ਼ੀਲੈਂਡ- 13 ਮੈਚ ਜਿੱਤੇ
21 ਮੈਚ - ਇੰਗਲੈਂਡ ਬਨਾਮ ਨਿਊਜ਼ੀਲੈਂਡ -13 ਮੈਚ ਜਿੱਤੇ
15 ਮੈਚ - ਅਫਗਾਨਿਸਤਾਨ ਬਨਾਮ ਆਇਰਲੈਂਡ -12 ਮੈਚ ਜਿੱਤੇ 
23 ਮੈਚ - ਪਾਕਿਸਤਾਨ ਬਨਾਮ ਆਸਟਰੇਲੀਆ -12 ਮੈਚ ਜਿੱਤੇ
ਇਸ ਤੋਂ ਇਲਾਵਾ ਦੱਸ ਦੇਈਏ ਕਿ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਹੁਣ ਤਕ ਕੁਲ 7 ਟੀ-20 ਸੀਰੀਜ਼ ਖੇਡੀਆਂ ਗਈਆਂ ਹਨ। ਇਨ੍ਹਾਂ 'ਚੋਂ ਟੀਮ ਇੰਡੀਆ ਨੇ 6 ਸੀਰੀਜ਼ 'ਚ ਜਿੱਤ ਹਾਸਲ ਕੀਤੀ ਹੈ, ਇਕ ਸੀਰੀਜ਼ ਬਰਾਬਰੀ 'ਤੇ ਖਤਮ ਹੋਈ ਹੈ। ਇਹ ਸਾਲ 2020 ਦੀ ਟੀਮ ਇੰਡੀਆ ਦੀ ਪਹਿਲੀ ਸੀਰੀਜ ਜਿੱਤ ਹੈ। ਸ਼੍ਰੀਲੰਕਾ ਨੇ ਭਾਰਤ 'ਚ ਚੌਥੀ ਵਾਰ ਇਹ ਭਾਰਤੀ ਜ਼ਮੀਨ 'ਤੇ ਸੀਰੀਜ਼ ਖੇਡੀ। ਸਾਲ 2009 'ਚ ਸੀਰੀਜ਼ 1-1 ਨਾਲ ਬਾਰਬਰ ਰਹੀ ਸੀ। ਇਸ ਤੋਂ ਬਾਅਦ 2016 'ਚ ਭਾਰਤ ਨੇ ਸੀਰੀਜ਼ 2-1 , 2017 'ਚ ਭਾਰਤ ਨੇ 3-0 ਨਾਲ ਸੀਰੀਜ਼ ਜਿੱਤੀ ਸੀ। ਭਾਰਤ ਨੇ ਸ਼੍ਰੀਲੰਕਾ ਖਿਲਾਫ ਲਗਾਤਾਰ ਤੀਜੀ ਘਰੇਲੂ ਸੀਰੀਜ਼ ਜਿੱਤੀ ਹੈ। ਫਿਲਹਾਲ ਇਸ ਸਾਲ ਅਕਤੂਬਰ 'ਚ ਆਸਟਰੇਲੀਆ 'ਚ ਆਈ. ਸੀ. ਸੀ. ਟੀ-20 ਵਰਲਡ ਕੱਪ ਹੋਣਾ ਹੈ ਅਤੇ ਸਾਰਿਆਂ ਟੀਮਾਂ ਇਸ ਦੀਆਂ ਤਿਆਰੀਆਂ ਦੇ ਤਹਿਤ ਜ਼ਿਆਦਾ ਤੋਂ ਜ਼ਿਆਦਾ ਟੀ-20 ਮੈਚ ਖੇਡ ਰਹੀਆਂ ਹਨ।