ਕੀਨੀਆ ਨੂੰ ਹਰਾ ਕੇ ਭਾਰਤ ਨੇ ਕਬੱਡੀ ''ਚ ਲਗਾਤਾਰ ਦੂਜੀ ਜਿੱਤ ਹਾਸਲ ਕੀਤੀ

06/24/2018 8:30:50 AM

ਦੁਬਈ— ਕਬੱਡੀ ਭਾਰਤ ਦੇ ਨਾਲ-ਨਾਲ ਪੂਰੇ ਵਿਸ਼ਵ ਦੀ ਇਕ ਪ੍ਰਮੁੱਖ ਖੇਡ ਰਹੀ ਹੈ। ਕਬੱਡੀ ਦਾ ਮੂਲ ਭਾਰਤ 'ਚ ਹੈ ਪਰ ਹੁਣ ਇਹ ਖੇਡ ਕੌਮਾਂਤਰੀ ਪੱਧਰ 'ਤੇ ਆਪਣੀ ਖਾਸ ਜਗ੍ਹਾ ਬਣਾ ਚੁੱਕੀ ਹੈ। ਕਬੱਡੀ ਦੇ ਨਿੱਤ ਕਈ ਕੌਮੀ ਅਤੇ ਕੌਮਾਂਤਰੀ ਮੁਕਾਬਲੇ ਕਰਾਏ ਜਾਂਦੇ ਹਨ। ਇਸੇ ਲੜੀ 'ਚ ਦੁਬਈ 'ਚ ਖੇਡੀ ਜਾ ਰਹੀ ਕਬੱਡੀ ਮਾਸਟਰਸ ਪ੍ਰਤੀਯੋਗਿਤਾ 'ਚ ਭਾਰਤ ਨੇ ਸ਼ਨੀਵਾਰ ਨੂੰ ਬਿਹਤਰ ਖੇਡ ਦੀ ਬਦੌਲਤ ਕੀਨੀਆ ਨੂੰ 48-19 ਨਾਲ ਹਰਾਇਆ।

ਵਿਸ਼ਵ ਚੈਂਪੀਅਨ ਭਾਰਤ ਦੀ ਟੂਰਨਾਮੈਂਟ 'ਚ ਇਹ ਲਗਾਤਾਰ ਦੂਜੀ ਜਿੱਤ ਹੈ ਅਤੇ ਇਸ ਦੇ ਨਾਲ ਹੀ ਉਹ ਗਰੁੱਪ ਏ 'ਚ ਚੋਟੀ 'ਤੇ ਬਣਿਆ ਹੋਇਆ ਹੈ। ਆਪਣਾ ਪਹਿਲਾ ਮੈਚ ਖੇਡ ਰਹੇ ਮੀਨੂ ਗੋਯਾਤ ਦੇ 10 ਅੰਕ ਅਤੇ ਕਪਤਾਨ ਅਜੇ ਠਾਕੁਰ ਦੇ 13 ਅੰਕਾਂ ਦੀ ਬਦੌਲਤ ਭਾਰਤ ਨੇ ੇਇਹ ਆਸਾਨ ਜਿੱਤ ਹਾਸਲ ਕੀਤੀ।