ਉਜ਼ਬੇਕਿਸਤਾਨ ਨੂੰ 10-0 ਨਾਲ ਹਰਾ ਕੇ ਭਾਰਤ ਸੈਮੀਫਾਈਨਲ ''ਚ

06/10/2019 9:35:28 PM

ਭੁਵਨੇਸ਼ਵਰ- ਆਕਾਸ਼ਦੀਪ ਸਿੰਘ ਦੀ ਸ਼ਾਨਦਾਰ ਹੈਟ੍ਰਿਕ ਤੇ ਵਰੁਣ ਕੁਮਾਰ ਦੇ ਦੋ ਗੋਲਾਂ ਦੀ ਮਦਦ ਨਾਲ ਮੇਜ਼ਬਾਨ ਭਾਰਤ ਨੇ ਉਜ਼ਬੇਕਿਸਤਾਨ ਨੂੰ ਸੋਮਵਾਰ ਨੂੰ ਇਕਪਾਸੜ ਅੰਦਾਜ਼ ਵਿਚ 10-0 ਨਾਲ ਹਰਾ ਕੇ ਐੱਫ. ਆਈ. ਐੱਚ. ਹਾਕੀ ਸੀਰੀਜ਼ ਫਾਈਨਲਸ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ। ਭਾਰਤ ਦੀ ਪੂਲ-ਏ ਵਿਚ ਇਹ ਲਗਾਤਾਰ ਤੀਜੀ ਜਿੱਤ ਹੈ। ਉਸ ਨੇ ਆਪਣੇ ਪਹਿਲੇ ਮੁਕਾਬਲੇ ਵਿਚ ਰੂਸ ਨੂੰ 10-0 ਨਾਲ ਤੇ ਫਿਰ ਪੋਲੈਂਡ ਨੂੰ 3-1 ਨਾਲ ਹਰਾਇਆ ਸੀ। 
ਭਾਰਤ ਨੇ ਚੌਥੇ ਮਿੰਟ ਵਿਚ ਬੜ੍ਹਤ ਬਣਾਈ ਤੇ ਲਗਾਤਾਰ ਗੋਲ ਕਰਦੇ ਹੋਏ 60ਵੇਂ ਤੇ ਆਖਰੀ ਮਿੰਟ ਵਿਚ 10ਵਾਂ ਗੋਲ ਕੀਤਾ। ਆਕਾਸ਼ਦੀਪ ਨੇ 11ਵੇਂ ਮਿੰਟ ਵਿਚ ਪੈਨਲਟੀ ਕਾਰਨਰ ਤੇ 26ਵੇਂ ਤੇ 53ਵੇਂ ਮਿੰਟ ਵਿਚ ਮੈਦਾਨੀ ਗੋਲ ਕਰ ਕੇ ਆਪਣੀ ਹੈਟ੍ਰਿਕ ਪੂਰੀ ਕੀਤੀ। ਵਰੁਣ ਨੇ ਚੌਥੇ ਤੇ 22ਵੇਂ ਮਿੰਟ ਵਿਚ ਦੋ ਗੋਲ ਕੀਤੇ। ਮਨਦੀਪ ਸਿੰਘ ਨੇ 30ਵੇਂ ਤੇ 60ਵੇਂ ਮਿੰਟ ਵਿਚ ਗੋਲ ਕੀਤੇ। ਅਮਿਤ ਰੋਹਿਦਾਸ ਨੇ 15ਵੇਂ, ਨੀਲਕਾਂਤ ਸ਼ਰਮਾ ਨੇ 27ਵੇਂ ਤੇ ਗੁਰਸਾਹਿਬਜੀਤ ਸਿੰਘ ਨੇ 45ਵੇਂ ਮਿੰਟ ਵਿਚ ਗੋਲ ਕੀਤੇ। ਭਾਰਤ ਨੂੰ ਮੈਚ ਵਿਚ 12 ਪੈਨਲਟੀ ਕਾਰਨਰ ਮਿਲੇ ਤੇ ਉਸ ਨੇ ਚਾਰ ਨੂੰ ਗੋਲ ਵਿਚ ਬਦਲਿਆ। ਭਾਰਤ ਨੇ 6 ਮੈਦਾਨੀ ਗੋਲ ਕੀਤੇ।

Gurdeep Singh

This news is Content Editor Gurdeep Singh