ਨੀਦਰਲੈਂਡ ਨੂੰ ਹਰਾ ਕੇ ਜੂਨੀਅਰ ਹਾਕੀ ਵਿਸ਼ਵ ਕੱਪ ਦੇ ਸੈਮੀਫਾਈਨਲ ''ਚ ਭਾਰਤ

12/12/2023 5:21:18 PM

ਕੁਆਲਾਲੰਪੁਰ, (ਭਾਸ਼ਾ)- ਦੋ ਗੋਲਾਂ ਨਾਲ ਪਛੜਨ ਤੋਂ ਬਾਅਦ ਭਾਰਤੀ ਟੀਮ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਜੂਨੀਅਰ ਹਾਕੀ ਵਿਸ਼ਵ ਕੱਪ ਵਿਚ ਨੀਦਰਲੈਂਡ ਵਰਗੀ ਮਜ਼ਬੂਤ ਟੀਮ ਨੂੰ 4-3 ਨਾਲ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਭਾਰਤੀ ਟੀਮ ਵੀਰਵਾਰ ਨੂੰ ਸੈਮੀਫਾਈਨਲ 'ਚ ਜਰਮਨੀ ਨਾਲ ਭਿੜੇਗੀ। ਵਿਸ਼ਵ ਰੈਂਕਿੰਗ 'ਚ ਤੀਜੇ ਅਤੇ ਚੌਥੇ ਸਥਾਨ 'ਤੇ ਕਾਬਜ਼ ਭਾਰਤ ਅਤੇ ਨੀਦਰਲੈਂਡ ਵਿਚਾਲੇ ਕੁਆਰਟਰ ਫਾਈਨਲ ਮੈਚ ਬਹੁਤ ਰੋਮਾਂਚਕ ਰਿਹਾ। 

ਇਹ ਵੀ ਪੜ੍ਹੋ : B'day Spl : ਜਦੋਂ ਕੌਮਾਂਤਰੀ ਕ੍ਰਿਕਟ 'ਚ ਚਲਦਾ ਸੀ ਯੁਵਰਾਜ ਸਿੰਘ ਦਾ ਸਿੱਕਾ, ਜਾਣੋ ਇਸ ਧਾਕੜ ਬਾਰੇ ਖਾਸ ਗੱਲਾਂ

ਅੱਧੇ ਸਮੇਂ ਤੱਕ ਡੱਚ ਟੀਮ 2-0 ਨਾਲ ਅੱਗੇ ਸੀ ਪਰ ਇਸ ਤੋਂ ਬਾਅਦ ਭਾਰਤ ਨੇ ਵਾਪਸੀ ਕੀਤੀ ਅਤੇ ਦੂਜੇ ਹਾਫ ਵਿੱਚ ਚਾਰ ਗੋਲ ਕੀਤੇ। ਨੀਦਰਲੈਂਡਜ਼ ਲਈ ਟਿਮੋ ਬੋਅਰਸ (ਪੰਜਵੇਂ ਮਿੰਟ), ਪੇਪਿਨ ਵੈਨ ਡੇਰ ਹੇਡਨ (16ਵੇਂ ਮਿੰਟ) ਅਤੇ ਓਲੀਵੀਅਰ ਹਾਰਟੈਂਸੀਅਸ (44ਵੇਂ ਮਿੰਟ) ਨੇ ਗੋਲ ਕੀਤੇ ਜਦਕਿ ਭਾਰਤ ਲਈ ਆਦਿਤਿਆ ਲਾਲਗੇ (34ਵੇਂ ਮਿੰਟ), ਅਰਿਜੀਤ ਸਿੰਘ ਹੁੰਦਲ (36ਵੇਂ ਮਿੰਟ), ਆਨੰਦ ਕੁਸ਼ਵਾਹਾ (52ਵੇਂ ਮਿੰਟ) ਅਤੇ ਕਪਤਾਨ ਉੱਤਮ ਸਿੰਘ (57ਵੇਂ ਮਿੰਟ) ਨੇ ਗੋਲ ਕੀਤੇ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Tarsem Singh

This news is Content Editor Tarsem Singh