ਅਭਿਆਸ ਮੈਚ : ਭਾਰਤ ਨੇ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ ਹਰਾਇਆ

11/29/2017 4:12:55 AM

ਭੁਵਨੇਸ਼ਵਰ— ਡ੍ਰੈਗ ਫਲਿੱਕਰ ਰੁਪਿੰਦਰਪਾਲ ਦੇ ਸ਼ਾਨਦਾਰ ਗੋਲਾਂ ਦੀ ਬਦੌਲਤ ਮੇਜ਼ਬਾਨ ਭਾਰਤ ਨੇ ਓਲੰਪਿਕ ਚੈਂਪੀਅਨ ਤੇ ਮੌਜੂਦਾ ਨੰਬਰ ਇਕ ਰੈਂਕ ਟੀਮ ਅਰਜਨਟੀਨਾ ਨੂੰ ਪੁਰਸ਼ ਹਾਕੀ ਵਰਲਡ ਲੀਗ ਫਾਈਨਲਸ ਦੇ ਆਪਣੇ ਪਹਿਲੇ ਅਭਿਆਸ ਮੈਚ 'ਚ 2-0 ਨਾਲ ਹਰਾ ਦਿੱਤਾ। ਇਥੇ ਸੋਮਵਾਰ ਸ਼ਾਮ ਖੇਡੇ ਗਏ ਇਸ ਮੁਕਾਬਲੇ 'ਚ ਰੁਪਿੰਦਰਪਾਲ ਨੇ ਟੀਮ ਲਈ ਦੋਵੇਂ ਗੋਲ ਕੀਤੇ। ਉਸ ਨੇ ਪੈਨਲਟੀ ਕਾਰਨਰ ਤੇ ਪੈਨਲਟੀ ਸਟ੍ਰੋਕ ਨੂੰ ਗੋਲ 'ਚ ਬਦਲ ਕੇ ਭਾਰਤ ਨੂੰ 2-0 ਨਾਲ ਜਿੱਤ ਦਿਵਾਈ। ਭਾਰਤ ਆਪਣੇ ਦੂਜੇ ਅਭਿਆਸ ਮੈਚ 'ਚ ਇੰਗਲੈਂਡ ਨਾਲ ਭਿੜੇਗਾ। 
ਕਲਿੰਗਾ ਸਟੇਡੀਅਮ 'ਚ 1 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਇਸ ਵੱਕਾਰੀ ਟੂਰਨਾਮੈਂਟ ਲਈ ਸਾਰੀਆਂ 8 ਟੀਮਾਂ ਓਡਿਸ਼ਾ ਪਹੁੰਚ ਗਈਆਂ ਹਨ। ਓਡਿਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਕਲਿੰਗਾ ਸਟੇਡੀਅਮ 'ਚ ਸਾਰੀਆਂ 8 ਟੀਮਾਂ ਦਾ ਸਵਾਗਤ ਕਰਨਗੇ।