ਭਾਰਤ ਵਿਸ਼ਵ ਹਾਕੀ ਲੀਗ ਸੈਮੀਫਾਈਨਲਸ 'ਚੋਂ ਬਾਹਰ, ਫਿਰ ਹੋਵੇਗਾ ਪਾਕਿਸਤਾਨ ਨਾਲ ਮੁਕਾਬਲਾ

06/22/2017 10:27:59 PM

ਲੰਡਨ— ਭਾਰਤ ਨੂੰ ਐੱਫ. ਆਈ. ਐੱਚ. ਵਰਲਡ ਹਾਕੀ ਲੀਗ ਸੈਮੀਫਾਈਨਲਸ ਵਿਚ ਵੀਰਵਾਰ ਨੂੰ ਮਲੇਸ਼ੀਆ ਹੱਥੋਂ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਨੇ ਮੈਚ ਵਿਚ ਦੋ ਗੋਲ ਨਾਲ ਪਿਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ ਤੇ 2-2 ਨਾਲ ਬਰਾਬਰੀ ਹਾਸਲ ਕਰ ਲਈ ਪਰ ਰੈਜੀ ਰਹੀਮ ਨੇ 48ਵੇਂ ਮਿੰਟ ਵਿਚ ਪੈਨਲਟੀ ਕਾਰਨਰ 'ਤੇ ਗੋਲ ਕਰ ਕੇ ਮਲੇਸ਼ੀਆ ਨੂੰ 3-2 ਦੀ ਬੜ੍ਹਤ ਦਿਵਾ ਦਿੱਤੀ। ਭਾਰਤ ਨੇ ਕਾਫੀ ਕੋਸ਼ਿਸ਼ ਕੀਤੀ ਪਰ ਉਸ਼ ਨੂੰ ਬਰਾਬਰੀ ਨਹੀਂ ਮਿਲ ਸਕੀ।

ਮਲੇਸ਼ੀਆ ਨੇ ਇਸ ਜਿੱਤ ਦੇ ਨਾਲ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ। ਭਾਰਤ ਦਾ ਹੁਣ ਪੰਜਵੇਂ ਤੇ ਛੇਵੇਂ ਸਥਾਨ ਲਈ ਪਾਕਿਸਤਾਨ ਨਾਲ ਮੁਕਾਬਲਾ ਹੋ ਸਕਦਾ ਹੈ। 
ਪਹਿਲਾ ਕੁਆਰਟਰ ਗੋਲ ਰਹਿਤ ਰਹਿਣ ਤੋਂ ਬਾਅਦ ਮਲੇਸ਼ੀਆ ਨੇ 19ਵੇਂ ਮਿੰਟ ਵਿਚ ਬੜ੍ਹਤ ਬਣਾ ਲਈ ਜਦੋਂ ਰੈਜੀ ਰਹੀਮ ਨੇ ਪੈਨਲਟੀ ਕਾਰਨਰ 'ਤੇ ਗੋਲ ਕਰ ਦਿੱਤਾ। ਇਸਦੇ ਅਗਲੇ ਹੀ ਮਿੰਟ ਵਿਚ ਤੇਂਗਕੂ ਤਾਜੂਦੀਨ ਨੇ ਪੈਨਲਟੀ ਕਾਰਨਰ 'ਤੇ ਗੋਲ ਕਰ ਕੇ ਮਲੇਸ਼ੀਆ ਨੂੰ 2-0 ਨਾਲ ਅੱਗੇ ਕਰ ਦਿੱਤਾ।
ਪਰ ਰਮਨਦੀਪ ਸਿੰਘ ਨੇ 24ਵੇਂ ਮਿੰਟ ਵਿਚ ਮੈਦਾਨੀ ਗੋਲ ਕਰ ਤੇ ਫਿਰ 26ਵੇਂ ਮਿੰਟ ਵਿਚ ਪੈਨਲਟੀ ਕਾਰਨਰ 'ਤੇ ਗੋਲ ਕਰ ਕੇ ਭਾਰਤ ਨੂੰ 2-2 ਦੀ ਬਰਾਬਰੀ ਕਰਾ ਦਿੱਤੀ। ਪਹਿਲੇ ਹਾਫ ਤਕ ਇਹ ਹੀ ਸਕੋਰ ਰਿਹਾ। ਦੂਜੇ ਹਾਫ ਵਿਚ ਰੈਜੀ ਰਹੀਮ ਦੇ ਗੋਲ ਨੇ ਭਾਰਤ ਦੀਆਂ ਉਮੀਦਾਂ ਤੋੜ ਦਿੱਤੀਆਂ।