Hockey 5s: ਭਾਰਤੀ ਟੀਮ ਨੇ ਧੜਾਧੜ ਦਾਗੇ ਗੋਲ, ਜਾਪਾਨ ਨੂੰ 35-1 ਨਾਲ ਦਿੱਤੀ ਸ਼ਿਕਸਤ

08/31/2023 10:11:26 PM

ਓਮਾਨ (ਵਾਰਤਾ): ਭਾਰਤੀ ਪੁਰਸ਼ ਹਾਕੀ ਟੀਮ ਨੇ ਵੀਰਵਾਰ ਨੂੰ ਏਸ਼ੀਆਈ ਪੁਰਸ਼ ਹਾਕੀ ਫਾਈਵਸ ਵਿਸ਼ਵ ਕੱਪ ਕੁਆਲੀਫਾਇਰ ਵਿਚ ਜਾਪਾਨ ਨੂੰ 35-1 ਨਾਲ ਹਰਾ ਕੇ ਗੋਲਾਂ ਦਾ ਮੀਂਹ ਵਰ੍ਹਾ ਦਿੱਤਾ। ਇਸ ਨਾ ਭੁੱਲਣ ਵਾਲੇ ਮੈਚ ਵਿਚ ਮਨਿੰਦਰ ਸਿੰਘ ਨੇ 10 ਗੋਲ ਕੀਤੇ ਜਦਕਿ ਮੁਹੰਮਦ ਰਾਹੀਲ ਨੇ 7 ਗੋਲ ਕੀਤੇ। ਪਵਨ ਰਾਜਭਰ ਅਤੇ ਗੁਰਜੋਤ ਸਿੰਘ ਨੇ 5-5, ਸੁਖਵਿੰਦਰ 4, ਮਨਦੀਪ ਮੋੜ ਨੇ 3 ਅਤੇ ਜੁਗਰਾਜ ਸਿੰਘ ਨੇ 1 ਗੋਲ ਕੀਤਾ। ਮੈਚ ਖ਼ਤਮ ਹੋਣ ਤੋਂ ਪਹਿਲਾਂ ਜਾਪਾਨ ਦਾ ਇਕਮਾਤਰ ਗੋਲ ਮਾਸਾਟਾਕਾ ਕੋਬੋਰੀ (29ਵੇਂ ਮਿੰਟ) ਨੇ ਕੀਤਾ ਪਰ ਇਹ ਵੱਡੀ ਹਾਰ ਦੇ ਫਰਕ ਨੂੰ ਨਾ ਦੇ ਬਰਾਬਰ ਹੀ ਘੱਟ ਕਰ ਸਕਿਆ। 

ਇਹ ਖ਼ਬਰ ਵੀ ਪੜ੍ਹੋ - NDA ਜਾਂ I.N.D.I.A., ਕਿਸ ਗੱਠਜੋੜ ਦਾ ਹਿੱਸਾ ਬਣੇਗਾ ਸ਼੍ਰੋਮਣੀ ਅਕਾਲੀ ਦਲ? ਸੁਖਬੀਰ ਬਾਦਲ ਨੇ ਦਿੱਤਾ ਵੱਡਾ ਬਿਆਨ

ਭਾਰਤ ਨੇ ਕੁਆਲੀਫਾਇਰ ਦੇ ਏਲੀਟ ਗਰੁੱਪ ਵਿਚ 5 ਮੈਚਾਂ ਵਿਚ 4 ਜਿੱਤਾਂ ਨਾਲ 12 ਅੰਕ ਹਾਸਲ ਕਰਕੇ ਸਿਖਰਲਾ ਸਥਾਨ ਹਾਸਲ ਕਰ ਲਿਆ ਹੈ, ਹਾਲਾਂਕਿ ਦੂਜੇ ਸਥਾਨ ’ਤੇ ਕਾਬਜ਼ ਪਾਕਿਸਤਾਨ (12 ਅੰਕ) ਨੇ ਅਜੇ ਵੀ ਇਕ ਗੇਮ ਖੇਡਣੀ ਹੈ। ਤੀਜੇ ਸਥਾਨ 'ਤੇ ਰਹੀ ਮਲੇਸ਼ੀਆ (43 ਗੋਲ) ਦੇ 9 ਅੰਕ ਹਨ ਪਰ ਜੇਕਰ ਉਹ ਆਪਣਾ ਆਖਰੀ ਮੈਚ ਜਿੱਤ ਵੀ ਲੈਂਦੀ ਹੈ ਤਾਂ ਵੀ ਸੈਮੀਫਾਈਨਲ ਲਈ ਕੁਆਲੀਫਾਈ ਕਰਨ ਲਈ ਉਸ ਨੂੰ ਗੋਲਾਂ ਦੇ ਮਾਮਲੇ 'ਚ ਭਾਰਤ (73 ਗੋਲ) ਨੂੰ ਪਿੱਛੇ ਛੱਡਣਾ ਹੋਵੇਗਾ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ESM ਐਕਟ ਲਾਗੂ, ਅਧਿਕਾਰੀਆਂ ਲਈ ਜਾਰੀ ਹੋਏ ਹੁਕਮ

ਇਸ ਤੋਂ ਪਹਿਲਾਂ ਭਾਰਤ ਨੇ ਦਿਨ ਦੇ ਆਪਣੇ ਪਹਿਲੇ ਮੈਚ ਵਿਚ ਮਲੇਸ਼ੀਆ ਨੂੰ 7-5 ਨਾਲ ਹਰਾਇਆ ਸੀ। ਭਾਰਤ ਲਈ ਗੁਰਜੋਤ ਨੇ 5 ਗੋਲ ਕੀਤੇ ਜਦਕਿ ਰਾਹੀਲ ਅਤੇ ਮਨਿੰਦਰ ਨੇ 1-1 ਗੋਲ ਕੀਤਾ। ਮਲੇਸ਼ੀਆ ਲਈ ਆਰਿਫ ਇਸਹਾਕ, ਅਬੂ ਇਸਮਾਈਲ, ਮੁਹੰਮਦ ਦੀਨ, ਕਮਰੂਦੀਨ ਕਮਰੂਲਜ਼ਮਾਨ ਅਤੇ ਮੈਟ ਸਿਆਰਮਨ ਨੇ ਗੋਲ ਕੀਤੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 

Anmol Tagra

This news is Content Editor Anmol Tagra