ਭਾਰਤ ਗੁਆ ਸਕਦਾ ਹੈ ਚੈਂਪੀਅਨਸ ਟਰਾਫੀ 2021 ਦੀ ਮੇਜ਼ਬਾਨੀ, ਜਾਣੋ ਵਜ੍ਹਾ

02/10/2018 2:06:33 PM

ਨਵੀਂ ਦਿੱਲੀ (ਬਿਊਰੋ)— ਕੌਮਾਂਤਰੀ ਕ੍ਰਿਕਟ ਕਾਉਂਸਿਲ (ਆਈ.ਸੀ.ਸੀ.) 2021 ਵਿਚ ਹੋਣ ਵਾਲੀ ਆਈ.ਸੀ.ਸੀ. ਚੈਂਪੀਅੰਸ ਟਰਾਫੀ ਲਈ ਨਵੇਂ ਮੇਜ਼ਬਾਨ ਦੀ ਤਲਾਸ਼ ਕਰ ਰਿਹਾ ਹੈ, ਜਿਸਦੇ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਸ਼ਾਇਦ ਭਾਰਤ ਜੋ ਕਿ ਪਹਿਲਾਂ ਇਸਦੀ ਮੇਜ਼ਬਾਨੀ ਕਰਨ ਵਾਲਾ ਸੀ ਉਸ ਤੋਂ ਇਹ ਮੌਕਾ ਖੁੰਝ ਸਕਦਾ ਹੈ। ਭਾਰਤ ਸਰਕਾਰ ਵਲੋਂ ਟੈਕਸ ਛੋਟ ਵਿਚ ਕਮੀ ਨਾ ਹੋਣ ਦੇ ਕਾਰਨ ਆਈ.ਸੀ.ਸੀ. ਨੂੰ ਮੇਜ਼ਬਾਨੀ ਲਈ ਦੂਜੇ ਦੇਸ਼ ਦੀ ਤਲਾਸ਼ ਕਰਨੀ ਪੈ ਰਹੀ ਹੈ। ਸ਼ੁਕਰਵਾਰ ਨੂੰ ਆਈ.ਸੀ.ਸੀ. ਨੇ ਇਕ ਬਿਆਨ ਜਾਰੀ ਕਰ ਕਿਹਾ ਚੈਂਪੀਅਨਸ ਟਰਾਫੀ ਲਈ ਹੋਰ ਮੇਜ਼ਬਾਨ ਦੇਸ਼ ਲੱਭ ਰਿਹਾ ਹੈ।”

ਭਾਰਤ ਵਲੋਂ ਟੈਕਸ ਛੋਟ ਘੱਟ ਨਾ ਕਰਨ ਦੀ ਚਿੰਤਾ ਪ੍ਰਗਟਾਈ
ਦੁਬਈ ਵਿਚ ਆਯੋਜਤ ਕੀਤੀ ਗਈ ਇਕ ਬੈਠਕ ਦੌਰਾਨ ਆਈ.ਸੀ.ਸੀ. ਬੋਰਡ ਦੇ ਮੈਬਰਾਂ ਨੇ ਆਈ.ਸੀ.ਸੀ. ਮੈਨੇਜਮੈਂਟ ਨੂੰ ਨਿਰਦੇਸ਼ ਦਿੱਤੇ ਕਿ ਜੇਕਰ ਬੀ.ਸੀ.ਸੀ.ਆਈ. ਅਤੇ ਭਾਰਤ ਸਰਕਾਰ ਦਰਮਿਆਨ ਟੈਕਸ ਛੋਟ ਨੂੰ ਲੈ ਕੇ ਮਾਮਲਾ ਨਹੀਂ ਸੁਲਝਦਾ ਹੈ ਤਾਂ 2021 ਵਿਚ ਹੋਣ ਵਾਲੀ ਆਈ.ਸੀ.ਸੀ. ਚੈਂਪੀਅਨਸ ਟਰਾਫੀ ਲਈ ਨਵੇਂ ਮੇਜ਼ਬਾਨ ਦੇਸ਼ ਦਾ ਵਿਕਲਪ ਰੱਖਣਾ ਹੋਵੇਗਾ। ਆਈ.ਸੀ.ਸੀ. ਵਲੋਂ ਜਾਰੀ ਕੀਤੀ ਗਈ ਇਕ ਪ੍ਰੈੱਸ ਰਿਲੀਜ਼ ਮੁਤਾਬਕ, ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਸੀ ਜਦੋਂ ਆਈ.ਸੀ.ਸੀ. ਨੇ ਭਾਰਤ ਸਰਕਾਰ ਵਲੋਂ ਆਈ.ਸੀ.ਸੀ. ਈਵੇਂਟ ਲਈ ਟੈਕਸ ਛੋਟ ਵਿਚ ਕਮੀ ਨਾ ਕਰਨ ਨੂੰ ਲੈ ਕੇ ਚਿੰਤਾ ਪ੍ਰਗਟਾਈ ਸੀ। ਹਾਲਾਂਕਿ ਬੋਰਡ ਨੇ ਇਹ ਸਵੀਕਾਰ ਕੀਤਾ ਹੈ ਕਿ ਆਈ.ਸੀ.ਸੀ. ਮੈਨੇਜਮੈਂਟ ਨੂੰ ਬੀ.ਸੀ.ਸੀ.ਆਈ. ਵਲੋਂ ਪੂਰਾ ਸਮਰਥਨ ਮਿਲ ਰਿਹਾ ਹੈ।


ICC ਦਾ ਫੈਸਲਾ BCCI ਹਿੱਤਾਂ ਲਈ ਨੁਕਸਾਨਦਾਇਕ
ਬੀ.ਸੀ.ਸੀ.ਆਈ. ਇਸ ਮਾਮਲੇ ਨੂੰ ਲੈ ਕੇ ਭਾਰਤ ਸਰਕਾਰ ਵਲੋਂ ਆਪਣੀ ਗੱਲਬਾਤ ਜਾਰੀ ਰੱਖੇਗਾ ਪਰ ਜਦੋਂ ਤੱਕ ਕਿ ਮਾਮਲਾ ਸੁਲਝ ਨਹੀਂ ਜਾਂਦਾ ਤੱਦ ਤੱਕ ਕੁਝ ਕਿਹਾ ਨਹੀਂ ਜਾ ਸਕਦਾ ਇਸ ਲਈ ਆਈ.ਸੀ.ਸੀ. ਨੂੰ ਹੋਰ ਮੇਜ਼ਬਾਨ ਦੇਸ਼ ਦੀ ਤਲਾਸ਼ ਕਰਨੀ ਹੋਵੇਗੀ। ਉਥੇ ਹੀ ਆਈ.ਸੀ.ਸੀ. ਵਲੋਂ ਨਵੇਂ ਮੇਜ਼ਬਾਨ ਦੇਸ਼ ਦੀ ਤਲਾਸ਼ ਕਰਨਾ ਭਾਰਤ ਲਈ ਚੰਗੀ ਖਬਰ ਨਹੀਂ ਹੈ। ਬੀ.ਸੀ.ਸੀ.ਆਈ. ਦੇ ਸੀਨੀਅਰ ਅਧਿਕਾਰੀ ਨੇ ਇਸ ਮਾਮਲੇ ਨੂੰ ਲੈ ਕੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਇਹ ਭਾਰਤ ਸਰਕਾਰ ਉੱਤੇ ਦਬਾਅ ਬਣਾਉਣ ਦੀ ਇਕ ਕੋਸ਼ਿਸ਼ ਹੈ। ਧਮਕੀ ਦੇ ਕੇ ਟੂਰਨਾਮੈਂਟ ਕਿਸੇ ਹੋਰ ਦੇਸ਼ ਵਿਚ ਆਯੋਜਤ ਕਰਨ ਉੱਤੇ ਆਈ.ਸੀ.ਸੀ. ਨੂੰ ਪਛਤਾਵਾ ਹੋ ਸਕਦਾ ਹੈ। ਆਈ.ਸੀ.ਸੀ. ਜੋ ਵੀ ਫੈਸਲਾ ਲਵੇਗਾ ਉਹ ਬੀ.ਸੀ.ਸੀ.ਆਈ. ਦੇ ਹਿੱਤਾਂ ਲਈ ਨੁਕਸਾਨਦਾਇਕ ਹੋਵੇਗਾ।