ਰਾਸ਼ਟਰਮੰਡਲ ਖੇਡਾਂ ''ਚ ਇਹ ਰਿਕਾਰਡ ਬਣਾ ਸਕਦਾ ਹੈ ਭਾਰਤ

03/29/2018 4:43:54 PM

ਨਵੀਂ ਦਿੱਲੀ (ਬਿਊਰੋ)— ਭਾਰਤ ਆਸਟਰੇਲੀਆ ਦੇ ਗੋਲਡ ਕੋਸਟ 'ਚ ਅਗਲੇ ਮਹੀਨੇ ਸ਼ੁਰੂ ਹੋਣ ਵਾਲੀਆਂ 21ਵੀਆਂ ਰਾਸ਼ਟਰਮੰਡਲ ਖੇਡਾਂ 'ਚ ਕੁਲ 500 ਤਮਗਿਆਂ ਦਾ ਅੰਕੜਾ ਛੂਹ ਕੇ ਨਵਾਂ ਰਿਕਾਰਡ ਬਣਾ ਸਕਦਾ ਹੈ। 

ਚਾਰ ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀਆਂ ਇਨ੍ਹਾਂ ਖੇਡਾਂ 'ਚ ਭਾਰਤ ਪੰਜ ਸੌ ਤਮਗਿਆਂ ਦਾ ਅੰਕੜਾ ਹਾਸਲ ਕਰ ਲੈਂਦਾ ਹੈ ਤਾਂ ਉਹ ਅਜਿਹਾ ਕਰਨ ਵਾਲਾ ਆਸਟਰੇਲੀਆ, ਇੰਗਲੈਂਡ, ਕੈਨੇਡਾ ਅਤੇ ਨਿਊਜ਼ੀਲੈਂਡ ਦੇ ਬਾਅਦ ਪੰਜਵਾਂ ਦੇਸ਼ ਬਣ ਜਾਵੇਗਾ। ਭਾਰਤ ਨੇ ਰਾਸ਼ਟਰਮੰਡਲ ਖੇਡਾਂ 'ਚ ਅਜੇ ਤੱਕ 16 ਵਾਰ ਹਿੱਸਾ ਲਿਆ ਹੈ ਅਤੇ ਅਜੇ ਤੱਕ 155 ਸੋਨ, 155 ਚਾਂਦੀ ਅਤੇ 128 ਕਾਂਸੀ ਤਮਗੇ ਸਮੇਤ 438 ਤਮਗੇ ਜਿੱਤੇ ਹਨ। ਭਾਰਤ ਨੂੰ 500 ਦਾ ਅੰਕੜਾ ਛੂਣ ਲਈ 62 ਤਮਗਿਆਂ ਦੀ ਜ਼ਰੂਰਤ ਹੈ।