ਕੋਠਾਰੀ ਨੇ ਏਸ਼ੀਅਨ ਇੰਡੋਰ ਖੇਡਾਂ ''ਚ ਜਿੱਤਿਆ ਸੋਨ ਤਮਗਾ

09/25/2017 10:30:51 PM

ਨਵੀਂ ਦਿੱਲੀ— ਭਾਰਤ ਦੇ ਬਿਲੀਅਰਡਜ਼ ਖਿਡਾਰੀ ਸੌਰਵ ਕੋਠਾਰੀ ਨੇ ਸੋਮਵਾਰ ਨੂੰ ਇੱਥੇ ਏਸ਼ੀਅਨ ਇੰਡੋਰ ਖੇਡਾਂ 'ਚ ਸਾਬਕਾ ਵਿਸ਼ਵ ਵਿਲਿਅਰਡ ਚੈਂਪੀਅਨ ਥਾਈਲੈਂਡ ਪ੍ਰਾਪੁਤ ਚੈਤਾਨਾਸਕੁਨ ਨੂੰ 3-1 ਨਾਲ ਹਰਾ ਕੇ ਸੋਨ ਤਮਗਾ ਆਪਣੇ ਨਾਂ ਕੀਤਾ। ਕੋਠਾਰੀ ਦਾ ਕਯੂਸਪੋਰਟ 'ਚ ਇਸ ਸਾਲ ਇਹ ਪਹਿਲਾ ਖਿਤਾਬ ਹੈ ਜਿਸ ਨੂੰ ਜਿੱਤਣ ਦੇ ਲਈ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। 
ਕੋਠਾਰੀ ਨੇ ਪਹਿਲੇ 2 ਫ੍ਰੇਮ 100-80 ਅਤੇ 101-0 ਨਾਲ ਜਿੱਤਿਆ ਪਰ ਪ੍ਰਾਪੁਤ ਨੇ ਤੀਜਾ ਫ੍ਰੇਸ 101-29 ਨਾਲ ਆਪਣੇ ਨਾਂ ਕਰ ਲਿਆ। ਚੌਥੇ ਫ੍ਰੇਸ 'ਚ ਪ੍ਰਾਪੁਤ ਦੀ ਗਲਤੀ ਦਾ ਫਾਇਦਾ ਚੁੱਕਦੇ ਹੋਏ ਕੋਠਾਰੀ ਨੇ 101-88 ਨਾਲ ਹਰਾ ਦਿੱਤਾ।