ਭਾਰਤ ਨੇ ਬੰਗਲਾਦੇਸ਼ ਦਾ 6-0 ਨਾਲ ਕੀਤਾ ਸਫਾਇਆ

07/07/2018 9:40:34 AM

ਬੈਂਗਲੁਰੂ— ਡ੍ਰੈਗ ਫਲਿਕਰ ਰੁਪਿੰਦਰ ਪਾਲ ਸਿੰਘ ਦੀ ਹੈਟ੍ਰਿਕ ਦੀ ਬਦੌਲਤ ਭਾਰਤੀ ਏ ਹਾਕੀ ਟੀਮ ਨੇ ਬੰਗਲਾਦੇਸ਼ ਨੂੰ ਛੇਵੇਂ ਅਤੇ ਅੰਤਿਮ ਅਭਿਆਸ ਮੈਚ 'ਚ ਸ਼ੁੱਕਰਵਾਰ ਨੂੰ 5-0 ਨਾਲ ਹਰਾ ਕੇ ਮਹਿਮਾਨ ਟੀਮ ਦਾ 6-0 ਨਾਲ ਸਫਾਇਆ ਕੀਤਾ। ਤਜਰਬੇਕਾਰ ਰੁਪਿੰਦਰ ਨੇ 24ਵੇਂ, 47ਵੇਂ ਅਤੇ 60ਵੇਂ ਮਿੰਟ 'ਚ ਗੋਲ ਕਰਕੇ ਹੈਟ੍ਰਿਕ ਪੂਰੀ ਕੀਤੀ। ਉਨ੍ਹਾਂ ਨੇ ਬੰਗਲਾਦੇਸ਼ ਦੇ ਖਿਲਾਫ ਇਨ੍ਹਾਂ 6 ਮੈਚਾਂ 'ਚ ਦੂਜੀ ਹੈਟ੍ਰਿਕ ਲਗਾਈ।

ਭਾਰਤ ਦੀ ਜਿੱਤ 'ਚ ਹੋਰ ਗੋਲ ਗੁਰਜਿੰਦਰ ਸਿੰਘ ਨੇ 27ਵੇਂ ਮਿੰਟ 'ਚ ਪੈਨਲਟੀ ਕਾਰਨਰ 'ਤੇ ਕੀਤਾ ਜਦਕਿ ਗੋਲਕੀਪਰ ਦੀ ਭੂਮਿਕਾ ਛੱਡ ਕੇ ਫਾਰਵਰਡ ਦੇ ਰੂਪ 'ਚ ਉਤਰੇ ਵਿਕਾਸ ਦਾਹੀਆ ਨੇ ਹੋਰ ਗੋਲ 54ਵੇਂ ਮਿੰਟ 'ਚ ਕੀਤਾ। ਵਿਕਾਸ ਦੇ ਗੋਲ 'ਤੇ ਟੀਮ ਸਾਥੀਆਂ ਅਤੇ ਸਟਾਫ ਨੇ ਖੂਬ ਜਸ਼ਨ ਮਨਾਇਆ। ਬੰਗਲਾਦੇਸ਼ ਦਾ ਇਕਮਾਤਰ ਗੋਲ ਅਸ਼ਰਫੁਲ ਇਸਲਾਮ ਨੇ 53ਵੇਂ ਮਿੰਟ 'ਚ ਪੈਨਲਟੀ ਕਾਰਨ 'ਤੇ ਕੀਤਾ।