ਭਾਰਤ ਤੇ ਨੇਪਾਲ ਅੰਡਰ-15 ਸੈਫ ਚੈਂਪੀਅਨਸ਼ਿਪ ਦੇ ਫਾਈਨਲ ’ਚ

08/29/2019 8:46:59 PM

ਕਲਿਆਣੀ— ਭਾਰਤ ਅਤੇ ਨੇਪਾਲ ਨੇ ਵੀਰਵਾਰ ਨੂੰ ਇਥੇ 2019 ਅੰਡਰ-15 ਸੈਫ ਫੁੱਟਬਾਲ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਜਗ੍ਹਾ ਬਣਾਈ। ਭਾਰਤ ਨੇ ਸਾਬਕਾ ਚੈਂਪੀਅਨ ਬੰਗਲਾਦੇਸ਼ ਨੂੰ 4-0 ਨਾਲ ਜਦਕਿ ਨੇਪਾਲ ਨੇ ਭੂਟਾਨ ਨੂੰ 6-0 ਨਾਲ ਹਰਾਇਆ। ਦੂਜੇ ਸਥਾਨ ’ਤੇ ਰਹਿਣ ਦੇ ਲਈ ਬੰਗਲਾਦੇਸ਼ ਨੇ ਭਾਰਤ ਨੂੰ 2 ਗੋਲ ਦੇ ਅੰਤਰ ਨਾਲ ਹਰਾਉਣਾ ਸੀ। ਮੇਜਬਾਨ ਟੀਮ ਹਾਲਾਂਕਿ ਇਸ ਮੁਕਾਬਲੇ ’ਚ ਵੱਡੀ ਜਿੱਤ ਦਰਜ ਕਰਨ ’ਤ ਸਫਲ ਰਹੀ। ਭਾਰਤ ਵਲੋਂ ਹਿਮਾਂਸ਼ੂ ਜਾਂਗੜਾ ਨੇ ਹੈਟਿ੍ਰਕ ਲਾਉਂਦਿਆਂ 29ਵੇਂ, 74ਵੇਂ ਅਤੇ 79ਵੇਂ ਮਿੰਟ ਵਿਚ ਗੋਲ ਕੀਤੇ ਜਦਕਿ ਟੀਮ ਵਲੋਂ ਇਕ ਹੋਰ ਗੋਲ ਰੇਨੇਡੀ ਮੀਤੇਈ ਨੇ 90ਵੇਂ ਮਿੰਟ ਵਿਚ ਕੀਤਾ। 
 

Gurdeep Singh

This news is Content Editor Gurdeep Singh