ਭਾਰਤੀ ਟੀਮ ਦਾ ਇਕ ਸ਼ਰਮਨਾਕ ਰਿਕਾਰਡ, ਇਸ ਦੇਸ਼ ''ਚ ਅੱਜ ਤਕ ਨਹੀਂ ਜਿੱਤੀ ਟੈਸਟ ਸੀਰੀਜ਼

10/28/2019 10:22:26 AM

ਸਪੋਰਟਸ ਡੈਸਕ— ਭਾਰਤ-ਦੱਖਣੀ ਅਫਰੀਕਾ ਟੈਸਟ ਕ੍ਰਿਕਟ ਦੇ ਇਤਿਹਾਸ 'ਚ 27 ਸਾਲਾਂ 'ਚ ਪਹਿਲੀ ਵਾਰ ਅਜਿਹਾ ਹੋਇਆ ਹੈ ਜਦੋਂ ਭਾਰਤ ਨੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ 'ਚ ਕਲੀਨ ਸਵੀਪ ਕੀਤਾ ਹੈ। ਹਾਲਾਂਕਿ ਇਸ ਦੇ ਬਾਵਜੂਦ ਦੱਖਣੀ ਅਫਰੀਕਾ ਦੇ ਖਿਲਾਫ ਭਾਰਤ ਦੇ ਨਾਂ ਇਕ ਸ਼ਰਮਨਾਕ ਰਿਕਾਰਡ ਅਜੇ ਵੀ ਜੁੜਿਆ ਹੋਇਆ ਹੈ।

ਦਰਅਸਲ ਕੌਮਾਂਤਰੀ ਕ੍ਰਿਕਟ ਸੰਘ (ਆਈ.  ਸੀ.  ਸੀ.) ਦੀ ਰੈਂਕਿੰਗ 'ਚ ਪਹਿਲੇ ਸਥਾਨ 'ਤੇ ਕਾਬਜ ਭਾਰਤੀ ਕ੍ਰਿਕਟ ਟੀਮ ਨੇ ਅੱਜ ਦੱਖਣੀ ਅਫਰੀਕਾ ਦੀ ਜ਼ਮੀਨ 'ਤੇ ਇਕ ਵੀ ਟੈਸਟ ਸੀਰੀਜ਼ ਨਹੀਂ ਜਿੱਤੀ। ਭਾਰਤੀ ਟੀਮ ਨੇ ਟੈਸਟ ਖੇਡਣ ਵਾਲੇ ਸਾਰੇ ਦੇਸ਼ਾਂ 'ਚ ਸੀਰੀਜ਼ ਜਿੱਤੀ ਹੈ ਪਰ ਦੱਖਣੀ ਅਫਰੀਕਾ 'ਚ ਉਸ ਨੂੰ ਅਜੇ ਵੀ ਜਿੱਤ ਹਾਸਲ ਨਹੀਂ ਹੋਈ ਹੈ। ਦੱਖਣੀ ਅਫਰੀਕਾ 'ਚ ਭਾਰਤੀ ਟੀਮ ਨੇ ਹੁਣ ਤਕ ਕੁਲ 7 ਵਾਰ ਟੈਸਟ ਸੀਰੀਜ਼ ਖੇਡੀ ਹੈ ਜਿਸ 'ਚ ਸਿਰਫ ਇਕ ਸੀਰੀਜ਼ ਡਰਾਅ ਰਹੀ ਸੀ ਅਤੇ ਬਾਕੀ ਦੀ ਟੈਸਟ ਸੀਰੀਜ਼ 'ਚ ਉਸ ਨੂੰ ਹਮੇਸ਼ਾ ਹਾਰ ਹੀ ਮਿਲੀ ਹੈ। ਜ਼ਿਕਰਯੋਗ ਹੈ ਕਿ ਭਾਰਤੀ ਟੀਮ ਨੇ 2010/11 'ਚ ਧੋਨੀ ਦੀ ਕਪਤਾਨੀ 'ਚ ਤਿੰਨ ਮੈਚਾਂ ਦੀ  ਟੈਸਟ ਸੀਰੀਜ਼ ਨੂੰ 1-1 ਨਾਲ ਡਰਾਅ ਕਰਾਇਆ ਸੀ।

Tarsem Singh

This news is Content Editor Tarsem Singh