ਜੂਨੀਅਰ ਵੇਟਲਿਫਟਿੰਗ ਵਿਚ ਭਾਰਤ ਨੂੰ ਤੀਜਾ ਤਮਗਾ

07/28/2017 3:38:40 PM

ਨਵੀਂ ਦਿੱਲੀ— ਭਾਰਤ ਦੇ ਅਜੇ ਸਿੰਘ ਨੇ ਕਾਠਮਾਂਡੂ 'ਚ ਚਲ ਰਹੀ ਏਸ਼ੀਆਈ ਯੂਥ ਅਤੇ ਜੂਨੀਅਰ ਵੇਟਲਿਫਟਿੰਗ ਵਿਚ ਪੁਰਸ਼ਾਂ ਦੇ 77 ਕਿਲੋਗ੍ਰਾਮ ਜੂਨੀਅਰ ਵਰਗ 'ਚ ਕਾਂਸੀ ਤਮਗਾ ਜਿੱਤਣ ਦੇ ਨਾਲ ਦੇਸ਼ ਦੀ ਝੋਲੀ 'ਚ ਤੀਜਾ ਤਮਗਾ ਪਾ ਦਿੱਤਾ ਹੈ। 
ਅਜੇ ਨੇ ਪੁਰਸ਼ਾਂ ਦੇ 77 ਕਿਲੋਗ੍ਰਾਮ ਜੂਨੀਅਰ ਵਰਗ 'ਚ ਸਨੈਚ 'ਚ 143 ਕਿਲੋਗ੍ਰਾਮ ਅਤੇ ਕਲੀਨ ਐਂਡ ਜਰਕ 'ਚ 172 ਕਿਲੋਗ੍ਰਾਮ ਭਾਰ ਚੁੱਕ ਕੇ ਤੀਜਾ ਸਥਾਨ ਹਾਸਲ ਕੀਤਾ ਜੋ ਇਸ ਚੈਂਪੀਅਨਸ਼ਿਪ 'ਚ ਭਾਰਤ ਦਾ ਤੀਜਾ ਤਮਗਾ ਹੈ। ਇਸ ਤੋਂ ਪਹਿਲਾਂ ਨਿਰੂਪਮਾ ਦੇਵੀ ਨੇ ਮਹਿਲਾਵਾਂ ਦੇ 69 ਕਿਲੋਗ੍ਰਾਮ ਵਰਗ 'ਚ ਕਾਂਸੀ ਤਮਗਾ ਜਿੱਤਿਆ ਸੀ ਜਦਕਿ ਕੋਨਸਾਮ ਓਰਮਿਲਾ ਦੇਵੀ ਨੇ 44 ਕਿਲੋਗ੍ਰਾਮ ਵਰਗ 'ਚ ਪਹਿਲੇ ਦਿਨ ਸੋਨ ਤਮਗਾ ਆਪਣੇ ਨਾਂ ਕੀਤਾ ਸੀ। ਚੈਂਪੀਅਨਸ਼ਿਪ ਦੇ ਆਖਰੀ ਦਿਨ ਹੁਣ ਕੋਸੁਮ ਤਾਬਾ ਪੁਰਸ਼ਾਂ ਦੇ 94 ਕਿਲੋਗ੍ਰਾਮ ਵਰਗ 'ਚ ਜਦਕਿ ਲਵਪ੍ਰੀਤ ਸਿੰਘ ਪੁਰਸ਼ਾਂ ਦੇ 105 ਕਿਲੋਗ੍ਰਾਮ ਵਰਗ 'ਚ ਤਮਗੇ ਦੇ ਲਈ ਦਾਅਵੇਦਾਰੀ ਪੇਸ਼ ਕਰਨਗੇ।