ਐੱਫ. ਆਈ. ਐੱਚ. ਪ੍ਰੋ ਲੀਗ ''ਚ ਭਾਰਤ ਦੇ ਘਰੇਲੂ ਮੈਚ ਹੋਣਗੇ ਦਰਸ਼ਕਾਂ ਦੇ ਬਿਨਾਂ

02/19/2022 10:41:18 AM

ਭੁਵਨੇਸ਼ਵਰ- ਭਾਰਤੀ ਪੁਰਸ਼ ਤੇ ਮਹਿਲਾ ਟੀਮਾਂ ਦੇ ਸਪੇਨ ਦੇ ਖ਼ਿਲਾਫ਼ ਐੱਫ. ਆਈ. ਐੱਚ. ਪ੍ਰੋ ਲੀਗ ਦੇ ਘਰੇਲੂ ਮੁਕਾਬਲੇ 26 ਤੇ 27 ਫਰਵਰੀ ਨੂੰ ਇੱਥੇ ਦਰਸ਼ਕਾਂ ਦੇ ਬਿਨਾ ਖੇਡੇ ਜਾਣਗੇ। ਹਾਕੀ ਇੰਡੀਆ ਨੇ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ। ਇਹ ਮੈਚ ਕਲਿੰਗਾ ਸਟੇਡੀਅਮ 'ਤੇ ਹੋਣਗੇ।

ਇਹ ਵੀ ਪੜ੍ਹੋ : ਜਡੇਜਾ ਭਾਰਤੀ ਟੀਮ 'ਚ ਵਾਪਸੀ ਲਈ ਤਿਆਰ, ਵਿਰਾਟ ਸ਼੍ਰੀਲੰਕਾ ਟੀ-20 ਸੀਰੀਜ਼ 'ਚੋਂ ਰਹਿ ਸਕਦੈ ਬਾਹਰ

ਹਾਕੀ ਇੰਡੀਆ ਨੇ ਕਿਹਾ ਕਿ ਮੈਚਾਂ ਨੂੰ ਟੀ. ਵੀ. 'ਤੇ ਹੀ ਦੇਖਿਆ ਜਾ ਸਕਦਾ ਹੈ ਕਿਉਂਕਿ ਹਾਕੀ ਇੰਡੀਆ ਤੇ ਐੱਫ. ਆਈ. ਐੱਚ. ਨੇ ਇਸ ਦਾ ਆਯੋਜਨ ਦਰਸ਼ਕਾਂ ਦੇ ਬਿਨਾਂ ਕਰਾਉਣ ਦਾ ਫ਼ੈਸਲਾ ਕੀਤਾ ਹੈ। ਭਾਰਤੀ ਟੀਮ ਇਸ ਤੋਂ ਬਾਅਦ 19 ਤੇ 20 ਮਾਰਚ ਨੂੰ ਅਰਜਨਟੀਨਾ ਨਾਲ ਖੇਡੇਗੀ।

ਇਹ ਵੀ ਪੜ੍ਹੋ : ਰੋਹਿਤ ਸ਼ਰਮਾ ਹੋਣਗੇ ਭਾਰਤੀ ਟੈਸਟ ਟੀਮ ਦੇ ਨਵੇਂ ਕਪਤਾਨ ! ਜਲਦ ਹੋਵੇਗਾ ਐਲਾਨ

ਇਸ ਤੋਂ ਬਾਅਦ 2 ਤੇ 3 ਅਪ੍ਰੈਲ ਨੂੰ ਭਾਰਤੀ ਮਹਿਲਾ ਤੇ ਪੁਰਸ਼ ਟੀਮਾਂ ਇੰਗਲੈਂਡ ਦੀ ਮੇਜ਼ਬਾਨੀ ਕਰੇਗੀ। ਮਹਾਸੰਘ ਨੇ ਕਿਹਾ ਮਾਰਚ ਦੇ ਬਾਅਦ ਹੋਣ ਵਾਲੇ ਮੈਚਾਂ ਦੇ ਹਾਲਾਤ ਦੀ ਸਮੀਖਿਆ ਫਰਵਰੀ ਦੇ ਅੰਤ 'ਚ ਕੀਤੀ ਜਾਵੇਗੀ। ਹਾਕੀ ਇੰਡੀਆ ਨੇ ਕਿਹਾ ਕਿ ਇਸ ਇਲਾਕੇ 'ਚ ਹਾਕੀ ਮੈਦਾਨ ਦਰਸ਼ਕਾਂ ਨਾਲ ਭਰ ਜਾਣਗੇ। ਆਯੋਜਕਾਂ ਦਾ ਮੰਨਣਾ ਹੈ ਕਿ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਦੇ ਹੋਏ ਦਰਸ਼ਕਾਂ ਨੂੰ ਸੰਭਾਲਣਾ ਸੌਖਾ ਨਹੀਂ ਹੋਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 

Tarsem Singh

This news is Content Editor Tarsem Singh