ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ''ਚ ਭਾਰਤ ਦੇ ਸਾਜਨ ਨੂੰ ਚਾਂਦੀ ''ਤੇ ਵਿਜੇ ਨੂੰ ਕਾਂਸੇ ਦਾ ਤਮਗਾ ਮਿਲਿਆ

09/19/2018 12:59:25 PM

ਨਵੀਂ ਦਿੱਲੀ— ਭਾਰਤ ਦੇ ਸਾਜਨ ਨੇ ਸਲੋਵਾਕੀਆ 'ਚ ਚੱਲ ਰਹੇ ਜੂਨੀਅਰ ਵਿਸ਼ਵ ਕੁਸ਼ਤੀ ਮੁਕਾਬਲੇ 'ਚ 77 ਕਿਲੋਗ੍ਰਾਮ ਗ੍ਰੀਕੋ ਰੋਮਨ ਵਰਗ 'ਚ ਚਾਂਦੀ ਦਾ ਤਮਗਾ ਜਿੱਤ ਲਿਆ ਜਦਕਿ ਵਿਜੇ ਨੂੰ 55 ਕਿਲੋਗ੍ਰਾਮ ਵਰਗ 'ਚ ਕਾਂਸੀ ਦਾ ਤਮਗਾ ਮਿਲਿਆ। ਭਾਰਤ ਦੇ 5 ਪਹਿਲਵਾਨ ਪਹਿਲੇ ਦਿਨ ਗ੍ਰੀਕੋ ਰੋਮਨ ਵਰਗ 'ਚ ਉਤਰੇ ਸਨ ਜਿਸ 'ਚ 3 ਤਮਗੇ ਰਾਉਡ 'ਚ ਪਹੁੰਚੇ ਸਨ। ਸਾਜਨ ਨੂੰ ਸੋਨ ਤਮਗਾ ਮੁਕਾਬਲੇ 'ਚ ਹਾਰ ਕੇ ਚਾਂਦੀ ਨਾਲ ਸਬਰ ਕਰਨਾ ਪਿਆ। 

ਸਾਜਨ ਨੇ ਪਿਛਲੇ ਸਾਲ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ 'ਚ ਕਾਂਸੀ ਤਮਗਾ ਅਤੇ ਹਾਲ 'ਚ ਜੂਨੀਅਰ ਏਸ਼ੀਆਈ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਿਆ ਸੀ। ਵਿਜੇ ਨੇ 55 ਕਿਲੋਗ੍ਰਾਮ ਵਰਗ 'ਚ ਜਿੱਤ ਦੇ ਨਾਲ ਕਾਂਸੇ ਦਾ ਤਮਗਾ ਜਿੱਤਿਆ ਜਦਕਿ ਸਾਗਰ ਨੂੰ 63 ਕਿਲੋਗ੍ਰਾਮ ਵਰਗ 'ਚ ਕਾਂਸੀ ਤਮਗੇ ਮੁਕਾਬਲੇ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਦੇ ਹੋਰ ਗ੍ਰੀਕੋ ਰੋਮਨ ਪਹਿਲਵਾਨ ਵਿਜੇ ਨੇ 60 ਕਿਲੋਗ੍ਰਾਮ ਵਰਗ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ ਅਤੇ ਬੁੱਧਵਾਰ ਨੂੰ ਉਸ ਦਾ ਮੁਕਾਬਲਾ ਤੁਰਕੀ ਦੇ ਪਹਿਲਵਾਨ ਨਾਲ ਹੋਵੇਗਾ।

ਓਵਰਆਲ ਜੂਨੀਅਰ ਗ੍ਰੀਕੋ ਰੋਮਨ ਟੀਮ ਨੇ ਮੁਕਾਬਲੇ 'ਚ ਇਤਿਹਾਸ ਬਣਾ ਦਿੱਤਾ । ਸਾਜਨ ਦੇ ਹੱਥੋਂ ਚਾਂਦੀ ਦਾ ਤਮਗਾ ਜਾਣ ਤੋਂ ਬਾਅਦ ਹੁਣ ਵਿਜੇ ਤੋਂ ਸੋਨ ਤਮਗੇ ਦੀ ਉਮੀਦ ਬੱਝ ਗਈ ਹੈ। ਭਾਰਤ ਨੂੰ ਇਸ ਮੁਕਾਬਲੇ 'ਚ ਪਿਛਲੇ 17 ਸਾਲਾਂ 'ਚ ਪਹਿਲੇ ਸੋਨ ਤਮਗੇ ਦੀ ਉਡੀਕ ਹੈ। ਭਾਰਤ ਨੇ ਇਸ ਚੈਂਪੀਅਨਸ਼ਿਪ 'ਚ ਆਖਰੀ ਵਾਰ ਸੋਨ ਤਮਗਾ 2001 'ਚ ਬੁਲਗਾਰੀਆ ਦੇ ਸੋਫੀਆਂ 'ਚ ਆਯੋਜਿਤ ਟੂਰਨਾਮੈਂਟ ਜਿੱਤਿਆ ਸੀ। ਉਸ ਟੂਰਨਾਮੈਂਟ 'ਚ ਭਾਰਤ ਨੇ 2 ਸੋਨ ਤਮਗੇ ਆਪਣੇ ਨਾਂ ਕੀਤੇ ਸਨ। ਉਦੋਂ ਤੋਂ ਭਾਰਤ ਦੇ ਹਿੱਸੇ ਸੋਨ ਤਮਗਾ ਨਹੀਂ ਆਇਆ ਹੈ।