ਭਾਰਤ ਦਾ ਅਗਸਤ ''ਚ ਦੱ. ਅਫਰੀਕਾ ਦੌਰੇ ''ਤੇ ਜਾਣਾ ਇਸ ਵਜ੍ਹਾ ਨਾਲ ਹੈ ਮੁਸ਼ਕਿਲ

05/22/2020 12:18:34 AM

ਨਵੀਂ ਦਿੱਲੀ— ਭਾਰਤੀ ਟੀਮ ਦੇ ਦੱਖਣੀ ਅਫਰੀਕਾ ਦੌਰੇ ਦੀਆਂ ਖਬਰਾਂ ਸੁਣ ਕੇ ਫੈਂਸ ਦੇ ਹੱਥ ਨਿਰਾਸ਼ਾ ਲੱਗ ਸਕਦੀ ਹੈ। ਬੀ. ਸੀ. ਸੀ. ਆਈ. ਨੇ ਕਿਹਾ ਹੈ ਕਿ ਭਾਰਤੀ ਟੀਮ ਦੇ ਲਈ ਅਗਸਤ 'ਚ ਦੱਖਣੀ ਅਫਰੀਕਾ ਦਾ ਦੌਰਾਨ ਕਰਨਾ ਮੁਸ਼ਕਿਲ ਹੋਵੇਗਾ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਕ੍ਰਿਕਟ ਬੋਰਡ ਨੇ ਭਾਰਤ ਦੇ ਨਾਲ ਸੀਰੀਜ਼ ਹੋਣ ਦੀ ਉਮੀਦ ਜ਼ਾਹਿਰ ਕੀਤੀ ਹੈ। ਬੀ. ਸੀ. ਸੀ. ਆਈ. ਦੇ ਇਕ ਅਧਿਕਾਰੀ ਨੇ ਕਿਹਾ ਹੈ ਕਿ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਟੀਮ ਦਾ ਦੱਖਣੀ ਅਫਰੀਕਾ ਜਾਣਾ ਮੁਮਕਿਨ ਨਹੀਂ ਹੋਵੇਗਾ। ਅਧਿਕਾਰੀ ਦਾ ਮੰਨਣਾ ਹੈ ਕਿ ਟੀਮ 'ਚ ਅਜਿਹੇ ਖਿਡਾਰੀ ਹਨ, ਜਿਨ੍ਹਾਂ ਨੇ ਬੀਤੇ 50-60 ਦਿਨ ਤੋਂ ਟ੍ਰੇਨਿੰਗ ਨਹੀਂ ਕੀਤੀ ਹੈ। 
ਅਧਿਕਾਰੀ ਨੇ ਕਿਹਾ ਕਿ ਦੇਖੋ ਇਹ ਮੁਮਕਿਨ ਨਹੀਂ ਹੈ ਕਿ ਫਿੱਟਨੈੱਸ ਟ੍ਰੇਨਿੰਗ ਅਲੱਗ ਗੱਲ ਹੈ ਪਰ ਬੱਲੇ ਤੇ ਗੇਂਦ ਨਾਲ ਟ੍ਰੇਨਿੰਗ ਕਰਨਾ ਬਿਲਕੁੱਲ ਅਲੱਗ। ਸਾਡੇ ਕੋਲ ਅਜਿਹੇ ਖਿਡਾਰੀ ਹਨ, ਜਿਨ੍ਹਾਂ ਨੇ ਬੀਤੇ 50-60 ਦਿਨਾਂ 'ਚ ਗੇਂਦ ਤੇ ਬੱਲੇ ਨੂੰ ਹੱਥ ਵੀ ਨਹੀਂ ਲਗਾਇਆ ਹੈ। ਤੁਸੀਂ ਕਿਵੇਂ ਉਮੀਦ ਕਰ ਸਕਦੇ ਹੋ ਕਿ ਉਹ ਜਾ ਕੇ ਅੰਤਰਰਾਸ਼ਟਰੀ ਕ੍ਰਿਕਟ ਖੇਡਣਗੇ? ਹਾਂ ਉਹ ਲੋਕ ਸਾਡੇ ਟ੍ਰੇਨਰਸ ਦੇ ਨਾਲ ਮਿਲ ਕੇ ਫਿੱਟਨੈਸ ਨੂੰ ਬਣਾਏ ਰੱਖਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਪਰ ਬੱਲੇਬਾਜ਼ੀ ਤੇ ਗੇਂਦਬਾਜ਼ੀ ਦਾ ਅਭਿਆਸ ਚਾਹੀਦਾ ਹੋਵੇਗਾ। ਅਧਿਕਾਰੀ ਨੇ ਕਿਹਾ ਕਿ ਹਾਂ ਜਿਵੇਂ ਅਸੀਂ ਪਹਿਲਾਂ ਕਿਹਾ- ਬੀ. ਸੀ. ਸੀ. ਆਈ. ਆਪਣੇ ਸਾਰੇ ਦੁਵੱਲੇ ਕਰਾਰ ਪੂਰੇ ਕਰਨ ਦੀ ਕੋਸ਼ਿਸ਼ ਕਰੇਗੀ, ਅਜੇ ਨਹੀਂ ਤਾਂ ਬਾਅਦ 'ਚ ਜਦੋਂ ਦੋਵਾਂ ਦੇਸ਼ਾਂ ਦੇ ਲਈ ਸਥਿਤੀ ਠੀਕ ਹੋਵੇ ਪਰ ਅਗਸਤ 'ਚ ਦੱਖਣੀ ਅਫਰੀਕਾ ਦੀ ਸੀਰੀਜ਼ ਬਹੁਤ ਮੁਸ਼ਕਿਲ ਹੈ।

Gurdeep Singh

This news is Content Editor Gurdeep Singh