ਦੱ. ਅਫਰੀਕਾ ਖਿਲਾਫ ਸੀਰੀਜ਼ ਕਲੀਨ ਸਵੀਪ ਕਰਨ ''ਚ ਇਹ ਰਹੇ ਟੀਮ ਇੰਡੀਆ ਦੀ ਜਿੱਤ ਦੇ ਹੀਰੋ

10/22/2019 12:07:24 PM

ਜਲੰਧਰ : ਭਾਰਤੀ ਟੀਮ ਨੇ ਦੱਖਣੀ ਅਫਰੀਕਾ ਨੂੰ ਟੈਸਟ ਸੀਰੀਜ਼ ਵਿਚ ਜਿਸ ਤਰ੍ਹਾਂ ਹਰਾਇਆ ਹੈ ਉਸਚ ਨਾਲ ਕ੍ਰਿਕਟ ਵਿਚ ਯਕੀਨੀ ਤੌਰ 'ਤੇ ਟੀਮ ਇੰਡੀਆ ਦੇ ਦਬਦਬੇ 'ਤੇ ਪੱਕੀ ਸਟੈਂਪ ਲੱਗ ਗਈ ਹੈ।  ਭਾਰਤੀ ਕ੍ਰਿਕਟ ਟੀਮ ਨੇ ਰਾਂਚੀ ਵਿਚ ਖੇਡੇ ਗਏ ਤੀਜੇ ਟੈਸਟ ਵਿਚ ਦੱਖਣੀ ਅਫਰੀਕਾ ਨੂੰ ਪਾਰੀ ਅਤੇ 202 ਦੌੜਾਂ ਨਾਲ ਹਰਾ ਕੇ 3-0 ਨਾਲ ਸੀਰੀਜ਼ ਆਪਣੇ ਨਾਂ ਕਰ ਲਈ। ਭਾਰਤੀ ਟੀਮ ਨੇ ਟੈਸਟ ਸੀਰੀਜ਼ ਦੌਰਾਨ ਕ੍ਰਿਕਟ ਦੇ ਤਿਨੋ ਫਾਰਮੈੱਟ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਖਾਸ ਗੱਲ ਇਹ ਰਹੀ ਕਿ ਘਰੇਲੂ ਮੈਦਾਨ 'ਤੇ ਭਾਰਤੀ ਸਪਿਨਰਾਂ ਤੋਂ ਇਲਾਵਾ ਤੇਜ਼ ਗੇਂਦਬਾਜ਼ਾਂ ਨੇ ਵੀ ਵਿਕਟਾਂ ਕੱਢੀਆਂ। ਅਜਿਹੇ ਉਹ 5 ਭਾਰਤੀ ਕ੍ਰਿਕਟਰ ਜਿਨ੍ਹਾਂ ਦੀ ਮਦਦ ਨਾਲ ਭਾਰਤ ਨੇ ਤਿਨਾ ਮੈਚਾਂ ਵਿਚ ਇਕ ਤਰਫਾ ਜਿੱਤ ਹਾਸਲ ਕਰ ਕੇ ਦੱਖਣੀ ਅਫਰੀਕਾ ਨੂੰ ਕਲੀਨ ਸਵੀਪ ਕਰ ਦਿੱਤਾ।

ਰੋਹਿਤ ਸ਼ਰਮਾ 'ਦਿ ਹਿੱਟਮੈਨ'

ਦੱਖਣੀ ਅਫਰੀਕਾ ਨੂੰ ਕਲੀਨ ਸਵੀਪ ਕਰਨ ਵਿਚ ਜੇਕਰ ਸਭ ਤੋਂ ਵੱਡੀ ਭੂਮਿਕਾ ਕਿਸੇ ਖਿਡਾਰੀ ਦੀ ਹੈ ਤਾਂ ਉਹ ਰੋਹਿਤ ਸ਼ਰਮਾ ਹਨ। ਰੋਹਿਤ ਸ਼ਰਮਾ ਨੇ ਟੈਸਟ ਵਿਚ ਬਤੌਰ ਓਪਨਰ ਇਸ ਸੀਰੀਜ਼ ਤੋਂ ਬੱਲੇਬਾਜ਼ੀ ਕਰਨੀ ਸ਼ੁਰੂ ਕੀਤੀ। ਉਸ ਨੇ ਬਤੌਰ ਬੱਲੇਬਾਜ਼ੀ ਕਰਦਿਆਂ ਪਹਿਲੇ ਹੀ ਟੈਸਟ ਦੀਆਂ ਦੋਵੇਂ ਪਾਰੀਆਂ ਵਿਚ 2 ਸੈਂਕੜੇ ਲਗਾ ਦਿੱਤੇ। ਇਸ ਤੋਂ ਬਾਅਦ ਦੂਜੇ ਟੈਸਟ ਵਿਚ ਫੇਲ ਹੋਣ ਤੋਂ ਬਾਅਦ ਤੀਜੇ ਟੈਸਟ ਵਿਚ ਸ਼ਾਨਦਾਰ ਦੋਹਰਾ ਸੈਂਕੜਾ ਲਗਾਇਆ।

ਖਾਸ ਗੱਲ : ਰੋਹਿਤ ਨੇ ਇਸ ਸੀਰੀਜ਼ ਵਿਚ ਬਤੌਰ ਓਪਨਰ 3 ਸੈਂਕੜੇ ਲਗਾਏ ਹਨ। ਉਸ ਨੇ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ਾਂ ਨੂੰ ਟੀਮ 'ਤੇ ਹਾਵੀ ਨਹੀਂ ਹੋਣ ਨਹੀਂ ਦਿੱਤਾ, ਜਿਸਦਾ ਫਾਇਦਾ ਟੀਮ ਇੰਡੀਆ ਨੂੰ ਮਿਲੇ।

ਮਯੰਕ ਅਗਰਵਾਰ 2 ਸੈਂਕੜੇ

ਵਿਜੇ ਹਜ਼ਾਰੇ ਟ੍ਰਾਫੀ ਅਤੇ ਰਣਜੀ ਟ੍ਰਾਫੀ ਵਿਚ ਕਈ ਵੱਡੇ ਰਿਕਾਰਡ ਬਣਾਉਣ ਵਾਲੇ ਮਯੰਕ ਅਗਰਵਾਲ ਨੇ ਦੱਖਣੀ ਅਫਰੀਕਾ ਖਿਲਾਫ ਘਰੇਲੂ ਸੀਰੀਜ਼ ਦੌਰਾਨ ਵੀ ਕਈ ਰਿਕਾਰਡ ਬਣਾਏ। ਉਸ ਨੇ ਆਪਣੇ ਪਹਿਲੇ ਹੀ ਘਰੇਲੂ ਟੈਸਟ ਵਿਚ ਦੋਹਰਾ ਸੈਂਕੜਾ ਲਗਾਇਆ। ਇਸ ਤੋਂ ਬਾਅਦ ਦੂਜੇ ਟੈਸਟ ਵਿਚ ਵੀ ਸੈਂਕੜਾ ਲਗਾ ਕੇ ਆਪਣੀ ਮਜ਼ਬੂਤ ਦਾਅਵੇਦਾਰੀ ਪੇਸ਼ ਕੀਤੀ।

ਖਾਸ ਗੱਲ : ਟੀਮ ਇੰਡੀਆ ਲਈ ਲੰਬੇ ਸਮੇਂ ਤੋਂ ਟੈਸਟ ਓਪਨਰ ਨੂੰ ਲੈ ਕੇ ਸਮੱਸਿਆ ਵੱਧਦੀ ਜਾ ਰਹੀ ਸੀ। ਹੁਣ ਮਯੰਕ ਅਗਰਵਾਲ ਨੇ ਆਪਣੇ ਪਹਿਲੇ 3 ਟੈਸਟ ਮੈਚਾਂ ਵਿਚ 340 ਦੌੜਾਂ ਬਣਾ ਕੇ ਇਸ ਸਮੱਸਿਆ ਨੂੰ ਕਾਫੀ ਹੱਦ ਤਕ ਦੂਰ ਕਰ ਦਿੱਤਾ ਹੈ ਅਤੇ ਚੋਣਕਾਰਾਂ ਨੂੰ ਵੀ ਸੋਚਣ 'ਤੇ ਮਜਬੂਰ ਕਰ ਦਿੱਤਾ ਹੈ।

ਰਵੀਚੰਦਰਨ ਅਸ਼ਵਿਨ 15 ਵਿਕਟਾਂ

ਅਸ਼ਵਿਨ ਦੀ 10 ਮਹੀਨੇ ਬਾਅਦ ਕ੍ਰਿਕਟ ਵਿਚ ਵਾਪਸੀ ਹੋਈ ਸੀ ਅਤੇ ਉਸ ਨੇ ਵਾਪਸੀ ਤੋਂ ਬਾਅਦ ਪਹਿਲੇ ਹੀ ਟੈਸਟ ਵਿਚ 7 ਵਿਕਟਾਂ ਲੈ ਕੇ ਆਪਣੇ ਇਰਾਦੇ ਜ਼ਾਹਿਰ ਕਰ ਦਿੱਤੇ। ਦੂਜੇ ਟੈਸਟ ਵਿਚ ਵੀ ਉਸ ਨੇ ਆਪਣੀ ਗੇਂਦਬਾਜ਼ੀ ਦਾ ਕਮਾਲ ਜਾਰੀ ਰੱਖਿਆ। ਉਹ 3 ਟੈਸਟ ਵਿਚ ਵਿਚ 15 ਵਿਕਟਾਂ ਲੈ ਕੇ ਇਸ ਸੀਰੀਜ਼ ਵਿਚ ਸਭ ਤੋਂ ਉੱਪਰ ਚੱਲ ਰਹੇ ਹਨ।

ਖਾਸ ਗੱਲ : ਗੇਂਦਬਾਜ਼ੀ ਸਪੈਲ ਦੇ ਨਾਲ ਦੱਖਣੀ ਅਫਰੀਕਾ ਦੇ ਚੋਟੀ ਕ੍ਰਿਕਟਰਾਂ ਦੀਆਂ ਵਿਕਟਾਂ ਹਾਸਲ ਕੀਤੀਆਂ, ਜਿਸ ਨਾਲ ਦੱਖਣੀ ਅਫਰੀਕਾ ਵੱਡਾ ਸਕੋਰ ਖੜ੍ਹਾ ਨਹੀਂ ਕਰ ਸਕਿਆ।

ਮੁਹੰਮਦ ਸ਼ਮੀ 11 ਵਿਕਟਾਂ

ਟੀਮ ਇੰਡੀਆ ਲਈ ਜਸਪ੍ਰੀਤ ਬੁਮਰਾਹ ਦੀ ਤਰ੍ਹਾਂ ਮੁਹੰਮਦ ਸ਼ਮੀ ਵੀ ਮੁੱਖ ਗੇਂਦਬਾਜ਼ ਬਣਦੇ ਜਾ ਰਹੇ ਹਨ। ਸ਼ਮੀ ਨੇ ਨਾ ਸਿਰਫ ਵਿਦੇਸ਼ੀ ਪਿੱਚਾਂ 'ਤੇ ਵਿਕਟਾਂ ਹਾਸਲ ਕਰਨ ਵਿਚ ਕਾਮਯਾਬ ਹੋ ਰਹੇ ਹਨ ਸਗੋਂ ਘਰੇਲੂ ਪਿੱਚਾਂ 'ਤੇ ਵੀ ਉਸ ਨੂੰ ਵਿਕਟਾਂ ਮਿਲ ਰਹੀਆਂ ਹਨ। ਦੱਖਣੀ ਅਫਰੀਕਾ ਖਿਲਾਫ ਵੀ ਉਹ 11 ਵਿਕਟਾਂ ਲੈ ਚੁੱਕੇ ਨਹ। ਉਸ ਨੇ ਆਪਣੇ ਸਾਥੀ ਗੇਂਦਬਾਜ਼ ਇਸ਼ਾਂਤ ਸ਼ਰਮਾ ਦੇ ਨਾ ਚੱਲਣ ਦੇ ਬਾਵਜੂਦ ਚੰਗੀ ਗੇਂਦਬਾਜ਼ੀ ਕੀਤੀ ਅਤੇ ਟੀਮ ਇੰਡੀਆ ਨੂੰ ਇਸ ਸੀਰੀਜ਼ ਵਿਚ ਅੱਗੇ ਰੱਖਿਆ।

ਖਾਸ ਗੱਲ : ਸ਼ਮੀ ਨੇ ਦੱਖਣੀ ਅਫਰੀਕੀ ਬੱਲੇਬਾਜ਼ਾਂ 'ਤੇ ਸ਼ੁਰੂ ਤੋਂ ਹੀ ਦਬਾਅ ਬਣਾ ਕੇ ਰੱਖਿਆ। ਉਸ ਦੀ ਰਿਵਰਸ ਸਵਿੰਗ ਦਾ ਜਵਾਬ ਦੱਖਣੀ ਅਫਰੀਕੀ ਬੱਲੇਬਾਜ਼ਾਂ ਕੋਲ ਪੂਰੀ ਸੀਰੀਜ਼ ਦੌਰਾਨ ਨਹੀਂ ਸੀ।

ਉਮੇਸ਼ ਯਾਦਵ 11 ਵਿਕਟਾਂ

ਸੀਰੀਜ਼ ਵਿਚ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਵੀ ਵਾਪਸੀ ਕੀਤੀ। ਜਸਪ੍ਰੀਤ ਬੁਮਰਾਹ ਭਾਰਤੀ ਟੀਮ ਤੋਂ ਦੂਰ ਹੋਏ ਉਮੇਸ਼ ਯਾਦਵ ਨੂੰ 3 ਟੈਸਟ ਮੈਚਾਂ ਦੀ ਸੀਰੀਜ਼ ਵਿਚ ਸਿਰਫ 2 ਹੀ ਟੈਸਟ ਖੇਡਣ ਦਾ ਮੌਕਾ ਮਿਲਿਆ ਪਰ ਉਸ ਨੇ ਇਨ੍ਹਾਂ 2 ਮੈਚਾਂ ਵਿਚ 11 ਵਿਕਟਾਂ ਹਾਸਲ ਕਰ ਕੇ ਦੱਸ ਦਿੱਤਾ ਕਿ ਉਸ ਵਿਚ ਅਜੇ ਕਿੰਨਾ ਦਮ ਹੈ।

ਖਾਸ ਗੱਲ : ਉਮੇਸ਼ ਯਾਦਵ ਨੇ ਸੀਰੀਜ਼ ਦੌਰਾਨ ਆਪਣ ਪਹਿਲੇ ਹੀ ਓਵਰ ਵਿਚ 3 ਵਾਰ ਦੱਖਣ ਅਫਰੀਕੀ ਬੱਲੇਬਾਜ਼ਾਂ ਨੂੰ ਪਵੇਲੀਅਨ ਦਾ ਰਾਹ ਦਿਖਾਇਆ। ਗੇਂਦਬਾਜ਼ੀ ਤੋਂ ਇਲਾਵਾ ਉਮੇਸ਼ ਨੇ ਤੀਜੇ ਟੈਸਟ ਦੀ ਪਾਹਿਲੀ ਪਾਰੀ ਵਿਚ ਆਪਣੀ ਬੱਲੇਬਾਜ਼ੀ ਦੌਰਾਨ 10 ਗੇਂਦਾਂ ਵਿਚ 5 ਛੱਕਿਆਂ ਦੀ ਮਦਦ ਨਾਲ 31 ਦੌੜਾਂ ਬਣਾ ਕੇ ਇਹ ਸਾਬਤ ਕਰ ਦਿੱਤਾ ਕਿ ਜ਼ਰੂਰਤ ਪੈਣ 'ਤੇ ਉਹ ਟੀਮ ਲਈ ਬੱਲੇ ਨਾਲ ਵੀ ਪ੍ਰਦਰਸ਼ਨ ਕਰ ਸਕਦੇ ਹਨ।