ਤਾਜਿਕਿਸਤਾਨ ਤੋਂ ਹਾਰ ਕੇ 12ਵੇਂ ਸਥਾਨ ''ਤੇ ਰਿਹਾ ਭਾਰਤ

06/13/2019 6:44:58 PM

ਨਵੀਂ ਦਿੱਲੀ : ਭਾਰਤੀ ਅੰਡਰ-19 ਫੁੱਟਬਾਲ ਟੀਮ ਰੂਸ ਦੇ ਸੈਂਟ ਪੀਟਰਸਬਰਗ ਵਿਚ ਚਲ ਰਹੇ 31ਵੇਂ ਗ੍ਰੇਨੇਟਕਿਨ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਵਿਚ ਵੀਰਵਾਰ ਨੂੰ ਤਾਜਿਕਿਸਤਾਨ ਹੱਥੋਂ ਹਾਰ ਕੇ 12ਵੇਂ ਸਥਾਨ 'ਤੇ ਰਹੀ। ਤਾਜਿਕਿਸਤਾਨ ਲਈ ਮੈਚ ਵਿਚ ਇਕਲੌਤਾ ਗੋਲ ਮਿਡ ਫੀਲਡਰ ਪੰਝੀਵ ਓਜਾਦਬੇਕ ਨੇ 40ਵੇਂ ਮਿੰਟ ਵਿਚ ਕੀਤਾ ਅਤੇ ਇਕ ਗੋਲ ਦੀ ਬੜ੍ਹਤ ਨੂੰ ਆਖਰ ਤੱਕ ਬਰਕਰਾਰ ਰੱਖਿਆ।