ICC Test Championship : ਭਾਰਤ ਦੀ ਪੁਆਇੰਟਸ ਟੇਬਲ ''ਚ ਬਾਦਸ਼ਾਹਤ ਜਾਰੀ, ਦੇਖੋ ਪੂਰੀ ਲਿਸਟ

11/24/2019 5:09:46 PM

ਨਵੀਂ ਦਿੱਲੀ— ਭਾਰਤ ਨੇ ਐਤਵਾਰ ਨੂੰ ਇੱਥੇ ਬੰਗਲਾਦੇਸ਼ ਖਿਲਾਫ 2-0 ਨਾਲ ਟੈਸਟ ਸੀਰੀਜ਼ ਜਿੱਤ ਕੇ ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਪੁਆਇੰਟਸ ਟੇਬਲ 'ਚ ਚੋਟੀ 'ਤੇ ਆਪਣੀ ਸਥਿਤੀ ਮਜ਼ਬੂਤ ਕਰ ਲਈ। ਈਡਨ ਗਾਰਡਨ 'ਤੇ ਬੰਗਲਾਦੇਸ਼ ਖਿਲਾਫ ਦਿਨ-ਰਾਤ ਟੈਸਟ 'ਚ ਜਿੱਤ ਦੇ ਨਾਲ ਭਾਰਤ ਦੇ 360 ਅੰਕ ਹੋ ਗਏ ਹਨ। ਭਾਰਤ ਨੇ 9 ਟੀਮਾਂ ਦੀ ਇਸ ਚੈਂਪੀਅਨਸ਼ਿਪ 'ਚ ਅਜੇ ਤਕ ਕੋਈ ਅੰਕ ਨਹੀਂ ਗੁਆਇਆ ਹੈ।

ਭਾਰਤ ਨੇ ਵੈਸਟਇੰਡੀਜ਼ ਨੂੰ ਉਸੇ ਦੀ ਹੀ ਸਰਜ਼ਮੀਂ 'ਤੇ 2-0 ਨਾਲ ਹਰਾਉਣ ਦੇ ਬਾਅਦ ਘਰੇਲੂ ਸਰਜ਼ਮੀਂ 'ਤੇ ਦੱਖਣੀ ਅਫਰੀਕਾ ਨੂੰ 3-0 ਨਾਲ ਹਰਾਇਆ ਅਤੇ ਹੁਣ ਬੰਗਲਾਦੇਸ਼ ਦੇ ਖਿਲਾਫ 2-0 ਨਾਲ ਜਿੱਤ ਦਰਜ ਕੀਤੀ। ਹਰੇਕ ਲੜੀ ਦੇ ਦੌਰਾਨ 120 ਅੰਕ ਦਾਅ 'ਤੇ ਲੱਗੇ ਹੋਏ ਸਨ ਅਤੇ ਸੀਰੀਜ਼ 'ਚ ਮੈਚਾਂ ਦੀ ਗਿਣਤੀ ਦੇ ਆਧਾਰ 'ਤੇ ਅੰਕ ਵੰਡੇ ਹੁੰਦੇ ਹਨ। ਦੋ ਟੈਸਟ ਦੀ ਸੀਰੀਜ਼ 'ਚ ਹਰੇਕ ਮੈਚ 'ਚ 60 ਅੰਕ ਦਾਅ 'ਤੇ ਲੱਗੇ ਹੋਏ ਹਨ ਜਦਕਿ ਪੰਜ ਮੈਚਾਂ ਦੀ ਸੀਰੀਜ਼ ਦੇ ਦੌਰਾਨ ਹਰੇਕ ਮੈਚ 24 ਅੰਕ ਦਾ ਹੁੰਦਾ ਹੈ। ਪੁਆਇੰਟਸ ਟੇਬਲ ਦੇ ਮੁਤਾਬਕ 116 ਅੰਕਾਂ ਦੇ ਨਾਲ ਆਸਟਰੇਲੀਆ ਦੂਜੇ, ਨਿਊਜ਼ੀਲੈਂਡ 60 ਅੰਕਾਂ ਦੇ ਨਾਲ ਤੀਜੇ, ਸ਼੍ਰੀਲੰਕਾ ਵੀ 60 ਅੰਕਾਂ ਦੇ ਨਾਲ ਚੌਥੇ, ਇੰਗਲੈਂਡ 56 ਅੰਕਾਂ ਦੇ ਨਾਲ ਪੰਜਵੇਂ ਸਥਾਨ 'ਤੇ ਹਨ।

ਇਕ ਨਜ਼ਰ ਆਈ. ਸੀ. ਸੀ. ਵਰਲਡ ਟੈਸਟ ਚੈਂਪੀਅਨਸ਼ਿਪ ਦੇ ਲੇਟੇਸਟ ਪੁਆਇੰਟਸ ਟੇਬਲ 'ਤੇ-

Tarsem Singh

This news is Content Editor Tarsem Singh